ਮੁੰਬਈ ਵਿਚ ਡੈਲਟਾ ਪਲੱਸ ਵੇਰੀਐਂਟ ਨਾਲ ਪਹਿਲੀ ਮੌਤ
Published : Aug 14, 2021, 7:35 am IST
Updated : Aug 14, 2021, 7:35 am IST
SHARE ARTICLE
IMAGE
IMAGE

ਮੁੰਬਈ ਵਿਚ ਡੈਲਟਾ ਪਲੱਸ ਵੇਰੀਐਂਟ ਨਾਲ ਪਹਿਲੀ ਮੌਤ


ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕਾ ਸੀ ਮਰੀਜ਼

ਮੁੰਬਈ, 13 ਅਗੱਸਤ : ਮੁੰਬਈ 'ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ | ਬੀ.ਐਮ.ਸੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਮਿ੍ਤਕਾ ਦੀ ਉਮਰ 63 ਸਾਲ ਸੀ ਅਤੇ ਉਸ ਨੂੰ  ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁਕੀਆਂ ਸਨ | ਉਨ੍ਹਾਂ ਦਸਿਆ ਕਿ ਮਹਿਲਾ ਦੀ ਕੋਈ ਵੀ ਟ੍ਰੈਵਲ ਹਿਸ਼ਟਰੀ ਨਹੀਂ ਸੀ | ਹਾਲਾਂਕਿ, ਮਹਿਲਾ ਦੇ ਫੇਫੜਿਆਂ 'ਚ ਇਨਫ਼ੈਕਸ਼ਨ ਸੀ ਅਤੇ ਉਹ ਕੋਰੋਨਾ ਪੀੜਤ ਹੋਣ ਤੋਂ ਪਹਿਲਾਂ ਹੀ ਬੀਮਾਰ ਸੀ | ਦਸਿਆ ਜਾ ਰਿਹਾ ਹੈ ਕਿ ਮਹਿਲਾ 21 ਜੁਲਾਈ ਨੂੰ  ਕੋਰੋਨਾ ਨਾਲ ਪੀੜਤ ਹੋਈ ਸੀ ਅਤੇ 27 ਜੁਲਾਈ ਨੂੰ  ਉਸ ਦੀ ਮੌਤ ਹੋ ਗਈ | 
ਬੀ.ਐਮ.ਸੀ. (ਬਿ੍ਹਨਮੁੰਬਈ ਨਗਰ ਨਿਗਮ) ਨੂੰ  ਹਾਲ ਹੀ 'ਚ ਮਹਿਲਾ ਦੀ ਜੀਨੋਸ ਸੀਕਵੈਂਸ ਰਿਪੋਰਟ ਮਿਲੀ ਹੈ, ਜਿਸ ਵਿਚ ਉਸ ਨੂੰ  ਡੈਲਟਾ ਪਲੱਸ ਵੇਰੀਐਂਟ ਦੀ ਪੁਸ਼ਟੀ ਹੋਈ ਹੈ | ਮਿ੍ਤਕਾ ਦੇ ਪਰਵਾਰ ਦੇ 6 ਮੈਂਬਰ ਵੀ ਕੋਰੋਨਾ ਪੀੜਤ ਮਿਲੇ ਹਨ | ਇਨ੍ਹਾਂ 'ਚੋਂ ਦੋ 'ਚ ਡੈਲਟਾ ਪਲੱਸ ਵੇਰੀਐਂਟ ਦੀ ਪੁਸ਼ਟੀ ਹੋਈ ਹੈ, ਹਾਲਾਂਕਿ, ਉਨ੍ਹਾਂ ਦੀ ਹਾਲਤ ਠੀਕ ਹੈ | ਹੋਰ ਚਾਰ ਮੈਂਬਰਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ | 
ਇਸ ਤੋਂ ਪਹਿਲਾਂ ਰਤਨਾਗਿਰੀ 'ਚ 80 ਸਾਲਾ ਮਹਿਲਾ ਦੀ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨਾਲ ਪੀੜਤ ਹੋਣ ਤੋਂ ਬਾਅਦ ਮੌਤ ਹੋ ਗਈ ਸੀ | ਉਹ ਸੂਬੇ 'ਚ ਡੈਲਟਾ ਪਲੱਸ ਵੇਰੀਐਂਟ ਨਾਲ ਮੌਤ ਦਾ ਪਹਿਲਾ ਮਾਮਲਾ ਸੀ | ਦੱਸ ਦੇਈਏ ਕਿ ਮਹਾਰਾਸ਼ਟਰ 'ਚ ਡੈਲਟਾ ਪਲੱਸ ਵੇਰੀਐਂਟ ਦੇ ਹੁਣ ਤਕ 65 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਮੁੰਬਈ 'ਚ ਹੁਣ ਤਕ 11 ਮਾਮਲੇ ਮਿਲੇ ਹਨ |     (ਏਜੰਸੀ)

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement