ਦਿੱਲੀ ਵਾਸੀ ਅਪਣੇ ਘਰਾਂ 'ਤੇ ਜ਼ਰੂਰ ਲਹਿਰਾਉਣ ਰਾਸ਼ਟਰੀ ਝੰਡਾ : ਕੇਜਰੀਵਾਲ
Published : Aug 14, 2022, 12:41 am IST
Updated : Aug 14, 2022, 12:41 am IST
SHARE ARTICLE
image
image

ਦਿੱਲੀ ਵਾਸੀ ਅਪਣੇ ਘਰਾਂ 'ਤੇ ਜ਼ਰੂਰ ਲਹਿਰਾਉਣ ਰਾਸ਼ਟਰੀ ਝੰਡਾ : ਕੇਜਰੀਵਾਲ

ਨਵੀਂ ਦਿੱਲੀ, 13 ਅਗੱਸਤ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਤੋਂ ਸ਼ੁਰੂ ਹੋਈ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਦਿੱਲੀ ਵਾਸੀਆਂ ਨੂੰ  ਅਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤਿਰੰਗਾ ਦੇਸ਼ ਦਾ ਸਨਮਾਨ ਅਤੇ ਮਾਣ ਹੈ | ਕੇਜਰੀਵਾਲ ਸਰਕਾਰ ਨੇ ਰਾਜਧਾਨੀ ਦੇ ਹਰ ਹਿੱਸੇ ਵਿਚ ਸਕੂਲ ਦੇ ਬੱਚਿਆਂ ਅਤੇ ਲੋਕਾਂ ਵਿਚਾਲੇ 25 ਲੱਖ ਤਿਰੰਗੇ ਵੰਡਣ ਅਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਕਈ ਹੋਰ ਦੇਸ਼ ਭਗਤੀ ਪ੍ਰੋਗਰਾਮ ਆਯੋਜਤ ਕਰਨ ਦੀ ਯੋਜਨਾ ਬਣਾਈ ਹੈ |
ਕੇਜਰੀਵਾਲ ਨੇ ਟਵੀਟ ਕੀਤਾ ਕਿ ਤਿਰੰਗਾ ਸਾਡੀ ਸ਼ਾਨ ਹੈ, ਤਿਰੰਗਾ ਸਾਡੀ ਜਾਨ ਹੈ | ਅੱਜ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਹੋ ਰਹੀ ਹੈ | ਤੁਸੀਂ ਵੀ ਮਾਣ ਨਾਲ ਅਪਣੇ ਘਰ ਤਿਰੰਗਾ ਜ਼ਰੂਰ ਲਗਾਉ | ਕੇਂਦਰ ਨੇ ਖਾਸ ਮੌਕੇ ਨੂੰ  ਮਨਾਉਣ ਲਈ ਹਰ ਘਰ ਤਿਰੰਗਾ ਮੁਹਿੰਮ ਦਾ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਲੋਕਾਂ ਨੂੰ  ਸੋਸ਼ਲ ਮੀਡੀਆ ਅਕਾਊਾਟ 'ਤੇ ਤਿਰੰਗੇ ਨੂੰ  ਅਪਣੀ 'ਡਿਸਪਲੇ ਪਿਕਚਰ' ਲਗਾਉਣ ਦੀ ਅਪੀਲ ਕੀਤੀ ਸੀ |
ਕੇਜਰੀਵਾਲ ਸਰਕਾਰ ਵੀ 'ਹਰ ਹੱਥ ਤਿਰੰਗਾ' ਨਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾਏਗੀ | ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਹਿਯੋਗੀ 14 ਅਗੱਸਤ ਦੀ ਸ਼ਾਮ ਤਿਰੰਗੇ ਨੂੰ  ਹੱਥ 'ਚ ਫੜ ਕੇ ਰਾਸ਼ਟਰੀ ਗੀਤ 'ਚ ਲੋਕਾਂ ਨਾਲ ਸ਼ਾਮਲ ਹੋਣਗੇ | ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਦੇਸ਼ ਦੇ ਲੋਕਾਂ ਨੂੰ  ਅਪੀਲ ਕਰਨਾ ਚਾਹੁੰਦਾ ਹਾਂ ਕਿ ਆਜ਼ਾਦੀ ਦਿਹਾੜੇ ਨੂੰ  ਪੂਰੇ ਉਤਸ਼ਾਹ ਨਾਲ ਮਨਾਉ | ਆਉ ਅਸੀਂ ਸਾਰੇ 14 ਅਗੱਸਤ ਨੂੰ  ਸ਼ਾਮ 5 ਵਜੇ ਇਕੱਠੇ ਅਪਣੇ ਹੱਥਾਂ 'ਚ ਤਿਰੰਗਾ ਅਤੇ ਦਿਲਾਂ 'ਚ ਦੇਸ਼ ਭਗਤੀ ਲੈ ਕੇ ਰਾਸ਼ਟਰ ਗੀਤ ਗਾਈਏ |   (ਏਜੰਸੀ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement