ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਦੋ ਦਰਜਨ ਉਮੀਦਵਾਰਾਂ ਦੀ 'ਉਡੀਕ ਸੂਚੀ' ਤਿਆਰ ਕੀਤੀ : ਨਕਵੀ
Published : Aug 14, 2022, 12:48 am IST
Updated : Aug 14, 2022, 12:48 am IST
SHARE ARTICLE
image
image

ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਦੋ ਦਰਜਨ ਉਮੀਦਵਾਰਾਂ ਦੀ 'ਉਡੀਕ ਸੂਚੀ' ਤਿਆਰ ਕੀਤੀ : ਨਕਵੀ

ਨਵੀਂ ਦਿੱਲੀ, 13 ਅਗੱਸਤ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਮੁਖ਼ਤਾਰ ਅੱਬਾਸ ਨਕਵੀ ਨੇ ਸਨਿਚਰਵਾਰ ਨੂੰ  ਵਿਰੋਧੀ ਧਿਰ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਉਸ ਨੇ ''ਅਸਾਮੀ ਤੋਂ ਬਿਨਾਂ ਹੀ ਪ੍ਰਧਾਨ ਮੰਤਰੀ ਅਹੁਦੇ ਲਈ ਦੋ ਦਰਜਨ ਉਮੀਦਵਾਰਾਂ ਦੀ ਸੂਚੀ ਤੈਆਰ ਕਰ ਲਈ ਹੈ |'' ਉਤਰ ਪ੍ਰਦੇਸ਼ ਦੇ ਰਾਮਪੁਰ 'ਚ ਇਕ ਪ੍ਰੋਗਰਾਮ 'ਚ ਬੋਲਦੇ ਹੋਏ ਨਕਵੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ  'ਮੋਦੀ ਫੋਬੀਆ ਦੀ ਰਾਜਨੀਤਕ ਬੀਮਾਰੀ ਹੈ'' ਉਹ ਛੇਤੀ ਖ਼ਤਮ ਹੋ ਜਾਣਗੇ | ਉਨ੍ਹਾਂ ਕਿਹਾ ਕਿ ''ਨਿਰਾਸ਼ਾਵਾਦੀ ਸਿਆਸੀ ਖਿਡਾਰੀਆਂ ਦੀ ਮੁਦਰਾ ਅਤੇ ਦਿਖਾਵਾ'' ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨੂੰ  ਨਹੀਂ ਰਹਾ ਸਕਦੇ | '' ਸਾਬਕਾ ਕੇਂਦਰੀ ਮੰਤਰੀ ਨੇ ਇਸ ਨੂੰ  ''ਅਸਾਮੀ ਤੋਂ ਬਿਨਾਂ ਇੱਛਾ'' ਕਰਾਰ ਦਿਤਾ | ਨਕਵੀ ਨੇ ਕਿਹਾ ਕਿ ਮੋਦੀ ਲਈ ਦੇਸ਼ ਦੀ ਸੁਰੱਖਿਆ ਅਤੇ ਸਨਮਾਨ ''ਰਾਸ਼ਟਰਨੀਤੀ'' ਹੈ ਜਦਕਿ ਹਰ ਲੋੜਮੰਦ ਦਾ ਕਲਿਆਣ ''ਰਾਸ਼ਟਰਧਰਮ'' ਹੈ |    (ਏਜੰਸੀ) 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement