Amritsar News : 20 ਦਿਨ ਪਹਿਲਾਂ ਛੁੱਟੀ 'ਤੇ ਆਏ ਫ਼ੌਜੀ ਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ

By : BALJINDERK

Published : Aug 14, 2024, 12:13 pm IST
Updated : Aug 14, 2024, 12:14 pm IST
SHARE ARTICLE
ਮ੍ਰਿਤਕ ਅਵਤਾਰ ਸਿੰਘ
ਮ੍ਰਿਤਕ ਅਵਤਾਰ ਸਿੰਘ

Amritsar News : ਸਕੂਟਰ ਪਲਟਣ ਕਾਰਨ ਸਿਰ 'ਤੇ ਲੱਗੀ ਡੂੰਘੀ ਸੱਟ 

 Amritsar News : ਅੰਮ੍ਰਿਤਸਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਛੁੱਟੀ ’ਤੇ ਆਏ ਫੌਜੀ ਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਅਵਤਾਰ ਸਿੰਘ 21 ਸਿੱਖ ਰੈਜੀਮੈਂਟ ਰਾਜਸਥਾਨ ਦੇ ਬਾਰਡਰ ਉੱਤੇ ਤਾਇਨਾਤ ਸੀ। ਜਿਸ ਦਾ ਉਸ ਦੇ ਜੱਦੀ ਸਰਹੱਦੀ ਪਿੰਡ ਅਟਾਰੀ ਦੇ ਬਾਗੜੀਆਂ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਇਹ ਵੀ ਪੜੋ:Laheragaga News : ਉੱਚੀ ਤੇ ਸੁੱਚੀ ਸੋਚ ਰੱਖਣ ਵਾਲੀ ਸ਼ਖ਼ਸੀਅਤ ਸਨ ਸ. ਜੋਗਿੰਦਰ ਸਿੰਘ ਜੀ : ਬੀਬੀ ਭੱਠਲ 

ਮ੍ਰਿਤਕ ਅਵਤਾਰ ਸਿੰਘ ਵਾਸੀ ਪਿੰਡ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਦਾ ਅਵਾਰਾ ਪਸ਼ੂਆਂ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸਿਪਾਹੀ ਅਵਤਾਰ ਸਿੰਘ ਆਪਣੇ ਪਿੰਡ ਛੁੱਟੀ ’ਤੇ ਆਇਆ ਹੋਇਆ ਸੀ।

ਇਹ ਵੀ ਪੜੋ:Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ 

ਅਟਾਰੀ ਦੇ ਪਿੰਡ ਬਾਗੜੀਆਂ ਦਾ ਰਹਿਣ ਵਾਲਾ ਸਿਪਾਹੀ ਅਵਤਾਰ ਸਿੰਘ ਕੁਝ ਦਿਨ ਪਹਿਲਾਂ ਛੁੱਟੀ 'ਤੇ ਆਇਆ ਸੀ। ਦੇਰ ਸ਼ਾਮ ਜਦੋਂ ਸਿਪਾਹੀ ਸਕੂਟਰ 'ਤੇ ਸਵਾਰ ਹੋ ਕੇ ਹੁਸ਼ਿਆਰਪੁਰ ਦੇ ਪੁਲ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਅਵਾਰਾ ਪਸ਼ੂ ਆ ਗਿਆ। ਜਿਸ ਤੋਂ ਬਾਅਦ ਉਸਦਾ ਸਕੂਟਰ ਪਲਟ ਗਿਆ ਅਤੇ ਉਸਦੇ ਸਿਰ 'ਤੇ ਸੱਟ ਲੱਗ ਗਈ। ਅਵਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਅਵਤਾਰ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਸਾਲ ਦੀ ਬੇਟੀ ਛੱਡ ਗਿਆ ਹੈ। ਉਸਦੀ ਅਚਾਨਕ ਹੋਈ ਮੌਤ ਨਾਲ ਉਸਦੇ ਮਾਤਾ, ਪਿਤਾ, ਭਰਾ ਅਤੇ ਭੈਣ ਵੀ ਸਦਮੇ ਵਿੱਚ ਹਨ।

ਇਹ ਵੀ ਪੜੋ:S. Joginder Singh : ਸ੍ਰ. ਜੋਗਿੰਦਰ ਸਿੰਘ ਬਾਨੀ ਐਡੀਟਰ ਰੋਜ਼ਾਨਾ ਸਪੋਕਸਮੈਨ : ਮੇਰੀਆਂ ਯਾਦਾਂ ਦੇ ਝਰੋਖੇ ਵਿਚੋਂ

ਅਵਤਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਸਦੇ ਪਿਤਾ ਅਤੇ ਭਰਾ ਨੇ ਉਸਦਾ ਅੰਤਿਮ ਸੰਸਕਾਰ ਕੀਤਾ। ਅੰਤਿਮ ਸੰਸਕਾਰ ਮੌਕੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਸਾਰਿਆਂ ਦੀਆਂ ਅੱਖਾਂ ਨਮ ਸਨ। ਇਸ ਮੌਕੇ ਫੌਜ ਦੇ ਜਵਾਨਾਂ ਨੇ ਮਰਹੂਮ ਸਿਪਾਹੀ ਅਵਤਾਰ ਸਿੰਘ ਨੂੰ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ।

(For more news apart from Army jawan who came on leave 20 days ago died in road accident in Amritsar News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement