Derabassi News : ਸੁਖਬੀਰ ਕਾਰਨ ਲੋਕ ਖ਼ੁਦ ਨੂੰ ਅਕਾਲੀ ਅਖਵਾਉਣ ਤੋਂ ਝਿਜਕਣ ਲੱਗੇ : ਚੰਦੂਮਾਜਰਾ 

By : BALJINDERK

Published : Aug 14, 2024, 12:41 pm IST
Updated : Aug 14, 2024, 12:42 pm IST
SHARE ARTICLE
ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ
ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ

Derabassi News :ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਰਕੇ ਅਕਾਲੀ ਦਲ ਦੀ ਹਾਲਤ ਹੋ ਚੁੱਕੀ ਹੈ ਮਾੜੀ 

Derabassi News :  ਸਿਆਸੀ ਪਿੜ 'ਚ ਅਰਸ਼ ਤੋਂ ਫਰਸ਼ ਤੱਕ ਪੁੱਜ ਚੁੱਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਵੱਖ ਹੋਏ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਵਲੋਂ  ਲੈਹਲੀ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਸਥਾਨਕ ਅਕਾਲੀ ਆਗੂ ਅਵਤਾਰ ਸਿੰਘ ਜਵਾਹਰਪੁਰ ਅਤੇ ਕਰਣ ਸਿੰਘ ਜਿਊਲੀ ਦੀ ਪਹਿਲ ਸਦਕਾ ਹੋਈ ਇਸ ਮੀਟਿੰਗ 'ਚ ਸਾਬਕਾ ਸੰਸਦ ਮੈਂਬਰ ਤੇ ਪੁਰਾਣੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕਿਸੇ ਵੇਲੇ ਬਾਦਲ ਦਲ ਦੇ ਥਿੰਕ ਟੈਂਕ ਰਹੇ ਚਰਨਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। 

ਇਹ ਵੀ ਪੜੋ: S. Joginder Singh : ਸ੍ਰ. ਜੋਗਿੰਦਰ ਸਿੰਘ ਬਾਨੀ ਐਡੀਟਰ ਰੋਜ਼ਾਨਾ ਸਪੋਕਸਮੈਨ : ਮੇਰੀਆਂ ਯਾਦਾਂ ਦੇ ਝਰੋਖੇ ਵਿਚੋਂ

ਮੀਟਿੰਗ ਨੂੰ ਸੰਬੋਧਨ, ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਰਕੇ ਅਕਾਲੀ ਦਲ ਦੀ ਹਾਲਤ ਇਸ ਕਦਰ ਮਾੜੀ ਹੋ ਚੁੱਕੀ ਹੈ ਕਿ ਪੰਜਾਬ ਦੇ ਟਕਸਾਲੀ ਅਕਾਲੀ ਪਰਿਵਾਰ ਵੀ ਖ਼ੁਦ ਨੂੰ ਅਕਾਲੀ ਅਖਵਾਉਣ ਤੋਂ ਝਿਜਕਣ ਲੱਗ ਪਏ ਹਨ। ਹਲਕਾ ਡੇਰਾਬੱਸੀ 'ਚ ਅਕਾਲੀ ਦਲ ਦੇ ਨਿਘਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਉਨ੍ਹਾਂ ਦੇ ਪੁੱਤਰ ਦੇ ਹਲਕਾ ਸਨੌਰ 'ਚੋਂ ਅਕਾਲੀ ਦਲ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ, ਜਦ ਕਿ ਡੇਰਾਬੱਸੀ ’ਚ ਭਾਜਪਾ ਨੇ ਆਪਣਾ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾਕਿ ਡੇਰਾਬੱਸੀ ਹਲਕ ‘ਚ ਭਾਜਪਾ ਦੀ ਚੜ੍ਹਤ ਬਾਰੇ ਐਨ. ਕੇ. ਸ਼ਰਮਾਂ ਖ਼ੁਦ ਅੰਦਰਝਾਤ ਕਰਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਸਲ 'ਚ ਇਹ ਸਭ ਕੁਝ ਬਠਿੰਡਾ ਸੀਟ 'ਚ ਭਾਜਪਾ ਨਾਲ ਅੰਦਰੋਂ-ਅੰਦਰੀਂ ਸਮਝੌਤਾ ਹੋਣ ਕਾਰਨ ਹੋਇਆ ਹੈ। 

ਇਹ ਵੀ ਪੜੋ:Laheragaga News : ਉੱਚੀ ਤੇ ਸੁੱਚੀ ਸੋਚ ਰੱਖਣ ਵਾਲੀ ਸ਼ਖ਼ਸੀਅਤ ਸਨ ਸ. ਜੋਗਿੰਦਰ ਸਿੰਘ ਜੀ : ਬੀਬੀ ਭੱਠਲ 

ਇਸ ਮੌਕੇ ਉਨ੍ਹਾਂ ਸਮੂਹ ਅਕਾਲੀ ਹਿਤੈਸ਼ੀਆਂ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 20 ਅਗਸਤ ਨੂੰ ਹੋਣ ਵਾਲੇ ਬਰਸੀ ਸਮਾਗਮ ਅਤੇ ਗੁਰਚਰਨ ਸਿੰਘ ਟੌਹੜਾ ਦੇ ਜਨਮ ਦਿਨ ਸਮਾਗਮ 'ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਬੀਰ ਸਿੰਘ ਲੈਹਲੀ, ਹਰਪ੍ਰੀਤ ਸਿੰਘ ਅਮਲਾਲਾ ਤੇ ਬਲਕਾਰ ਸਿੰਘ, ਲਾਲ ਆਦਿ ਵੀ ਹਾਜ਼ਰ ਸਨ।

(For more news apart from  Because of Sukhbir, people hesitated to call themselves Akali : ChandumajraNews in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement