Mohali News : ਮੋਹਾਲੀ ਪ੍ਰਸ਼ਾਸਨ ਨੇ ਸੁਤੰਤਰਤਾ ਦਿਵਸ ਸਮਾਰੋਹ ਲਈ ਜਾਰੀ ਕੀਤੀ ਟ੍ਰੈਫ਼ਿਕ ਐਡਵਾਈਜ਼ਰੀ
Published : Aug 14, 2024, 6:41 pm IST
Updated : Aug 14, 2024, 6:52 pm IST
SHARE ARTICLE
Mohali administration
Mohali administration

ਅਸੁਵਿਧਾ ਤੋਂ ਬਚਣ ਲਈ ਸਾਰਿਆਂ ਨੂੰ ਬਦਲਵਾਂ ਰਸਤਾ (ਹੇਠਾਂ ਦਿੱਤਾ ਗਿਆ) ਲੈਣ ਦੀ ਸਲਾਹ ਦਿੱਤੀ ਜਾਂਦੀ

Mohali News : ਸਰਕਾਰੀ ਕਾਲਜ ਮੋਹਾਲੀ, ਫੇਜ਼-6, ਐਸ.ਏ.ਐਸ.ਨਗਰ ਵਿਖੇ ਕਰਵਾਏ ਜਾ ਰਹੇ 78ਵੇਂ ਸੁਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ, 15.8.2024 ਨੂੰ ਹੇਠ ਲਿਖੀਆਂ ਟ੍ਰੈਫਿਕ ਪਾਬੰਦੀਆਂ/ਡਾਇਵਰਸ਼ਨ ਲਾਗੂ ਹੋਣਗੇ।

ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਇਸ ਸਲਾਹਕਾਰੀ ਅਨੁਸਾਰ ਪਰੇਡ ਗਰਾਊਂਡ (ਸਰਕਾਰੀ ਕਾਲਜ ਮੋਹਾਲੀ, ਫੇਜ਼-6, ਐਸ.ਏ.ਐਸ. ਨਗਰ) ਦੇ ਆਲੇ-ਦੁਆਲੇ  ਸੜਕਾਂ (ਵੇਰਕਾ ਚੌਕ---ਦਾਰਾ ਸਟੂਡੀਓ---ਮੈਕਸ ਹਸਪਤਾਲ ਲਾਈਟਾਂ---ਸੈਕਟਰ-39 ਸੀ.ਐੱਚ.ਡੀ. ਚੌਕ) ’ਤੇ 15.8.2024 ਨੂੰ ਸਵੇਰੇ 6:30 ਵਜੇ ਤੋਂ ਸਮਾਗਮ ਦੇ ਸਮਾਪਤ ਹੋਣ ਤੱਕ ਐਮਰਜੈਂਸੀ ਵਾਹਨਾਂ ਨੂੰ ਛੱਡ ਕੇ, ਦਿਨੇ 11 ਵਜੇ ਤੱਕ ਚੋਣਵੇਂ ਵਾਹਨਾਂ ਦੀ ਆਵਾਜਾਈ ਹੋਵੇਗੀ।

ਅਸੁਵਿਧਾ ਤੋਂ ਬਚਣ ਲਈ ਸਾਰਿਆਂ ਨੂੰ ਬਦਲਵਾਂ ਰਸਤਾ (ਹੇਠਾਂ ਦਿੱਤਾ ਗਿਆ) ਲੈਣ ਦੀ ਸਲਾਹ ਦਿੱਤੀ ਜਾਂਦੀ ਹੈ:-
ਖਰੜ ਤੋਂ ਚੰਡੀਗੜ੍ਹ ਨੂੰ ਫੇਜ਼-6 ਰਾਹੀਂ ਆਉਣ ਵਾਲੀ ਟਰੈਫਿਕ ਵੇਰਕਾ ਚੌਕ ਤੋਂ ਮੋਟਰ ਮਾਰਕੀਟ (ਪਿੰਡ ਮੋਹਾਲੀ), ਫੇਜ਼-1, ਮੋਹਾਲੀ ਅਤੇ ਫਿਰ ਸਿੱਧਾ ਚੰਡੀਗੜ੍ਹ (ਸੈਕੰ-39-40-55-56 ਚੌਕ) ਵੱਲ ਨੂੰ ਸੱਜੇ ਮੋੜ ਲਵੇਗੀ।

 ਇਸੇ ਤਰ੍ਹਾਂ ਚੰਡੀਗੜ੍ਹ ਤੋਂ ਖਰੜ ਨੂੰ ਆਉਣ ਵਾਲਾ ਟਰੈਫਿਕ ਸੈਕਟਰ-39-40-55-56 ਚੌਂਕ ਤੋਂ ਢੋਲਾ ਵਾਲਾ ਚੌਕ-ਮੋਟਰ ਮਾਰਕੀਟ, ਫੇਜ਼-1, ਮੋਹਾਲੀ ਵੱਲ ਮੁੜੇਗਾ ਅਤੇ ਫਿਰ ਸਿੱਧਾ ਖਰੜ ਵੱਲ ਜਾਵੇਗਾ।

 ਵਾਈ ਪੀ ਐਸ ਚੌਂਕ (ਫੇਜ਼-7/8 ਅਤੇ ਸੈਕਟਰ-51/52) ਅਤੇ ਬੁੜੈਲ ਜੇਲ੍ਹ ਰੋਡ (ਫੇਜ਼-8/9 ਅਤੇ ਸੈਕਟਰ-50/51) ਤੋਂ ਚੰਡੀਗੜ੍ਹ ਵੱਲ ਜਾਣ ਵਾਲਾ ਟ੍ਰੈਫਿਕ ਸਵੇਰੇ 11:30 ਵਜੇ ਤੋਂ ਸ਼ਾਮ 04:00 ਵਜੇ ਤੱਕ ਬੰਦ ਰਹੇਗਾ। ਆਮ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬਦਲਵਾਂ ਰਸਤਾ ਅਪਣਾਉਣ।

 ਸਰਕਾਰੀ ਕਾਲਜ ਦੇ ਆਲੇ-ਦੁਆਲੇ ਅਤੇ ਦਾਰਾ ਸਟੂਡੀਓ ਦੇ ਨੇੜੇ ਸਵੇਰੇ 6:30 ਵਜੇ ਤੋਂ ਸਮਾਗਮ ਸਮਾਪਤ ਹੋਣ ਤੱਕ (11:00 ਵਜੇ) ਕੋਈ ਵੀ ਆਮ ਪਾਰਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ।

ਸੁਤੰਤਰਤਾ ਸਮਾਗਮ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪਬਲਿਕ ਗੇਟ ਐਂਟਰੀ (ਨੇੜੇ ਸ਼ੂਟਿੰਗ ਰੇਂਜ) ਤੋਂ ਪਰੇਡ ਗਰਾਊਂਡ ਵਿੱਚ ਦਾਖਲ ਹੋਣ ਅਤੇ ਆਪਣੇ ਵਾਹਨ ਮਾਰਕੀਟ, ਫੇਜ਼-6, ਮੋਹਾਲੀ ਵਿੱਚ ਪਾਰਕ ਕਰਨ।
ਵਿਦਿਆਰਥੀਆਂ ਨੂੰ ਲਿਆਉਣ ਵਾਲੀਆਂ ਸਕੂਲ ਬੱਸਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਬੱਸਾਂ ਫੇਜ਼-6, ਮਾਰਕੀਟ ਵਿਖੇ ਪਾਰਕ ਕਰਨ।
 

ਲੋਕਾਂ ਨੂੰ ਉਪਰੋਕਤ ਦਿੱਤੇ ਸਮੇਂ ਦੌਰਾਨ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement