Special Story: ‘ਜਦੋਂ ਪਾਕਿਸਤਾਨ ਬਣ ਗਿਆ ਤਾਂ ਇਕਦਮ ਸਾਰਾ ਕੁਝ ਬਦਲ ਗਿਆ’, ਜਾਣੋ ਭਾਰਤ-ਪਾਕਿ ਦੀ ਵੰਡ ਦਾ ਅੱਖੀਂ ਦੇਖਿਆ ਮੰਜ਼ਰ
Published : Aug 14, 2024, 3:15 pm IST
Updated : Aug 14, 2024, 3:15 pm IST
SHARE ARTICLE
'When Pakistan was formed, everything changed at once'
'When Pakistan was formed, everything changed at once'

Special Story: ਵੰਡ ਦੇ ਜ਼ਖਮ ਅੱਜ ਵੀ ਅੱਲ੍ਹੇ ਨੇ : ਬਟਾਲਾ ਦੇ ਰਹਿਣ ਵਾਲੇ ਸੋਹਨ ਲਾਲ ਪ੍ਰਭਾਕਰ 

 

Special Story: ਭਾਰਤ ਪਾਕਿਸਤਾਨ ਦੀ ਵੰਡ ਨੂੰ ਬੇਸ਼ੱਕ ਕਈ ਦਹਾਕੇ ਬੀਤ ਗਏ ਨੇ ਪਰ ਅੱਜ ਵੀ ਕਈ ਲੋਕਾਂ ਦੇ ਮਨ ’ਚ ਉਹ ਜਖਮ ਅੱਲੇ ਨੇ ਖਾਸ ਕਰਕੇ ਉਹਨਾਂ ਦੇ ਜਿਨਾਂ ਨੇ ਉਹ ਮੰਜ਼ਰ ਦੇਖਿਆ। ਕੀ ਸੀ ਉਹ ਮੰਜ਼ਰ? ਕਿੱਦਾਂ ਹੋਈ ਸੀ ਭਾਰਤ-ਪਾਕਿਸਤਾਨ ਦੀ ਵੰਡ? ਉਸ ਸਮੇਂ ਕੀ ਸਨ ਹਾਲਾਤ? ਇਸ ਬਾਰੇ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦਿਆਂ ਬਟਾਲਾ ਵਾਸੀ ਸੋਹਨ ਲਾਲ ਪ੍ਰਭਾਕਰ ਨੇ ਅਪਣੇ ਤਜਰਬੇ ਸਾਂਝੇ ਕੀਤੇ ਜਿਨ੍ਹਾਂ ਨੇ ਇਹ ਮੰਜ਼ਰ ਅਪਣੀਂ ਅੱਖੀਂ ਵੇਖਿਆ ਸੀ। 

ਬਟਾਲਾ ਦੇ ਰਹਿਣ ਵਾਲੇ ਸੋਹਨ ਲਾਲ ਪ੍ਰਭਾਕਰ ਹੁਰੀਂ, ਜਿਨ੍ਹਾਂ ਦੀ ਉਮਰ ਕਰੀਬ ਉਦੋਂ 10 ਸਾਲ ਸੀ। ਆਪਣੇ ਪਰਿਵਾਰ ਨਾਲ ਪਾਕਿਸਤਾਨ ਤੋਂ ਬਟਾਲੇ ਵਲ ਕੂਚ ਕੀਤਾ ਯਾਨੀ ਕਿ ਪਾਕਿਸਤਾਨ ਤੋਂ ਭਾਰਤ ਵਲ ਆਏ। ਉਨ੍ਹਾਂ ਕਿਹਾ, ‘‘ਜਿਸ ਵੇਲੇ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਉਸ ਵੇਲੇ ਮੇਰੀ ਉਮਰ 10 ਕੁ ਸਾਲ ਦੀ ਸੀ। ਪਰਿਵਾਰ ’ਚ ਮਾਂ-ਪਿਉ ਤੋਂ ਇਲਾਵਾ ਮੈਂ ਅਤੇ ਮੇਰੀਆਂ ਦੋ ਭੈਣਾਂ ਸਨ। ਪਿਤਾ ਜੀ ਦਾ ਪਹਿਲਾਂ ਕਪੜੇ ਦਾ ਕਾਰੋਬਾਰ ਸੀ। ਬਾਅਦ ’ਚ ਉਨ੍ਹਾਂ ਨੇ ਡੇਅਰੀ ਫਾਰਮਿੰਗ ਕੀਤੀ। ਕੰਮ ਬਹੁਤ ਅੱਛਾ ਸੀ ਚਲਦਾ ਸੀ ਬਹੁਤ ਵਧੀਆ ਸੀ ਉਸ ਵੇਲੇ ਛੇਵੀਂ ’ਚ ਪੜ੍ਹਦਾ ਸੀ। ਮੈਂ ਜ਼ਿਲ੍ਹਾ ਸਿਆਲਕੋਟ ਨਜ਼ਦੀਕ ਪਿੰਡ ਗੋਲੋਫਾਲਾ ’ਚ ਮਾਡਲ ਸਕੂਲ ’ਚ ਪੜ੍ਹਦਾ ਹੁੰਦਾ ਸੀ।’’ 

ਵੰਡ ਵਾਲੇ ਭਿਆਨਕ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ‘‘ਜਦੋਂ ਵੰਡ ਹੋਈ ਉਦੋਂ ਤਕ ਪਾਕਿਸਤਾਨ ਦੇ ਪਿੰਡਾਂ ਦੇ ’ਚ ਹਮਲੇ ਸ਼ੁਰੂ ਹੋ ਗਏ ਸਨ। ਰਾਤ ਨੂੰ ਹਮਲਾ ਕਰਦੇ ਸਨ। ਛੋਟੇ ਬੱਚਿਆਂ ਨੂੰ ਗੰਨਿਆਂ ਦਾ ਖੇਤ ’ਚ ਵਾੜ ਦਿਤਾ ਜਾਂਦਾ ਸੀ। ਵੱਡੀ ਉਮਰ ਦੇ ਲੋਕ ਖ਼ੁਦ ਟੋਕੇ ਦੀਆਂ ਛੁਰੀਆਂ ਲੈ ਕੇ ਖੜੇ ਰਹਿੰਦੇ ਸਨ ਮੁਕਾਬਲੇ ਵਾਸਤੇ। ਉਸ ਵੇਲੇ ਹਾਲਾਤ ਬੜੇ ਮਾੜੇ ਸਨ। ਰਾਤ ਸੌਣਾ ਮੁਸ਼ਕਲ ਹੁੰਦੀ ਸੀ। ਸਾਡੇ ਜਿੱਡੇ ਬੱਚਿਆਂ ਨੂੰ ਡਰ ਦਾ ਤਾਂ ਪਤਾ ਨਹੀਂ ਹੁੰਦਾ ਸੀ। ਸਾਨੂੰ ਤਾਂ ਸਿਰਫ਼ ਇਹ ਹੁੰਦਾ ਸੀ ਕਿ ਸਾਨੂੰ ਅੰਦਰ ਵਾੜ ਦਿਤਾ ਗਰਮੀ ਦੇ ਮੌਸਮ ’ਚ। ਸਾਡਾ ਗਰਮੀ ਨਾਲ ਬੁਰਾ ਹਾਲ ਹੁੰਦਾ ਸੀ। ਡਰ ਤਾਂ ਸਾਨੂੰ ਸਿਰਫ਼ ਵੱਡੇ ਬਜ਼ੁਰਗਾਂ ਦਾ ਹੁੰਦਾ ਸੀ ਜਿਹੜੇ ਬਾਹਰ ਖੜੇ ਹੁੰਦੇ ਸਨ।’’

ਉਨ੍ਹਾਂ ਅੱਗੇ ਕਿਹਾ, ‘‘ਪਹਿਲਾਂ ਤਾਂ ਸਾਡੇ ਸਬੰਧ ਮੁਸਲਮਾਨਾਂ ਨਾਲ ਵੀ ਚੰਗੇ-ਭਲੇ ਸਨ। ਜਿਹੜੇ ਮੁਸਲਮਾਨ ਸਾਡੇ ਨਾਲ ਪੜ੍ਹਦੇ ਹੁੰਦੇ ਸੀ ਉਨ੍ਹਾਂ ਨਾਲ ਬੜੇ ਵਧੀਆ ਸਬੰਧ ਸਨ ਸਾਡੇ। ਪਰ ਜਦੋਂ ਪਾਕਿਸਤਾਨ ਬਣ ਗਿਆ ਤਾਂ ਇਕਦਮ ਸਾਰਾ ਕੁਝ ਬਦਲ ਗਿਆ। ਜਿਸ ਤਰ੍ਹਾਂ ਅੱਜਕੱਲ੍ਹ ਬੰਗਲਾਦੇਸ਼ ਦਾ ਮਾਮਲਾ ਚਲ ਰਿਹਾ ਹੈ ਜਾਂ ਕਸ਼ਮੀਰ ਵਾਦੀ ਦੇ ਹਾਲਾਤ ਹਨ ਉਸ ਤਰ੍ਹਾਂ ਦੇ ਹਾਲਾਤ ਹੋ ਗਏ ਸਨ। ਵੰਡ ਤੋਂ ਬਾਅਦ ਲੋਕ ਇਕ-ਦੂਜੇ ਦੇ ਦੁਸ਼ਮਣ ਬਣ ਗਏ ਸੀ। ਖਾਸ ਕਰ ਹਿੰਦੂਆਂ ਨੂੰ ਤਾਂ ਬਰਦਾਸ਼ਤ ਨਹੀਂ ਸੀ ਕਰਦੇ ਕਿਉਂਕਿ ਬਹੁਗਿਣਤੀ ਉਨ੍ਹਾਂ ਦੀ ਸੀ।’’ 

ਭਾਰਤ ਆਉਣ ਦੇ ਸਫ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਕਤਲੇਆਮ ਸ਼ੁਰੂ ਹੋਣ ਤੋਂ ਬਾਅਦ ਅਸੀਂ ਉਗੋਕੇ ਪਿੰਡ ’ਚ ਬਹੁਗਿਣਤੀ ਹਿੰਦੂ ਸਨ ਜੋ ਸਾਰੇ ਉਥੋਂ ਚਲੇ ਆਏ। ਉਨ੍ਹਾਂ ਦਿਨਾਂ ’ਚ ਰੇਲ ਗੱਡੀਆਂ ’ਤੇ ਆਉਂਦੇ ਹੁੰਦੇ ਸਨ। ਪਰ ਰੇਲ ਗੱਡੀਆਂ ’ਚ ਏਨੀ ਭੀੜ ਹੁੰਦੀ ਸੀ ਕਿ ਸੀਟ ਵੀ ਨਹੀਂ ਮਿਲਦੀ ਸੀ। ਛੱਤ ਦੇ ਉੱਤੇ ਲੋਕ ਬੈਠ ਕੇ ਆਉਂਦੇ ਹੁੰਦੇ ਸੀ। ਜਦੋਂ ਸਾਡੀ ਗੱਡੀ ਮੁਸ਼ਕਲ ਨਾਲ ਦੋ ਕਿਲੋਮੀਟਰ ਚੱਲੀ ਹੋਏਗੀ ਕਿ ਗੱਡੀ ਰੋਕ ਲਈ ਗਈ ਪਟੜੀ ’ਤੇ ਦਰਖਤ ਸੁੱਟ ਕੇ। ਸਾਨੂੰ ਰੋਕ ਕੇ ਕਹਿਣ ਲੱਗੇ ਕਿ ਇਨ੍ਹਾਂ ਨੂੰ ਕਤਲ ਕਰ ਦੇਣਾ ਹੈ। ਕਿਉਂਕਿ ਸਾਡੀ ਗੱਡੀ ਥੋੜ੍ਹੇ ਅਮੀਰ ਲੋਕਾਂ ਵਾਲੀ ਸੀ ਇਸ ਲਈ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਲੁੱਟਣਾ ਬੜਾ ਜ਼ਰੂਰੀ ਹੈ।

ਯਾਨੀਕਿ ਪਿੰਡ ਤੋਂ ਦੋ ਕਿਲੋਮੀਟਰ ਦੇ ਤਕਰੀਬਨ ਹੀ ਗੱਡੀ ਨੂੰ ਰੋਕ ਕੇ ਕਤਲੇਆਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਚੰਗੀ ਕਿਸਮਤ ਨੂੰ ਉਸ ਰੇਲ ਗੱਡੀ ’ਚ ਚਾਰ ਕੁ ਮਿਲਟਰੀ ਅਫਸਰ ਦੇ ਸਿਪਾਹੀ ਸਨ। ਉਨ੍ਹਾਂ ਨੇ ਸਿਆਲਕੋਟ ਜਾਣਾ ਸੀ। ਉਨ੍ਹਾਂ ਦੀ ਬਦਲੀ ਹੋਈ ਸੀ। ਉਨ੍ਹਾਂ ਕੋਲ ਅਸਲਾ ਸੀ ਤੇ ਉਨ੍ਹਾਂ ਨੇ ਗੋਲੀਆਂ ਚਲਾਈਆਂ, ਜਿਸ ਕਾਰਨ ਅਸੀਂ ਬਚ ਗਏ। ਉਥੋਂ ਫਿਰ ਸਿਆਲਕੋਟ ਪਹੁੰਚੇ ਅਸੀਂ। ਉਥੋਂ ਅਸੀਂ ਕਿਸੇ ਤਰ੍ਹਾਂ ਡੇਰਾ ਬਾਬਾ ਨਾਨਕ ਪਹੁੰਚੇ। ਥੋੜ੍ਹੇ ਦਿਨ ਉੱਥੇ ਟਿਕੇ ਫਿਰ ਅੰਮ੍ਰਿਤਸਰ ਚਲੇ ਗਏ। ਕੋਈ ਟਿਕਾਣਾ ਤਾਂ ਹੈ ਹੀ ਨਹੀਂ। ਅਖੀਰ ਬਟਾਲੇ ਆ ਗਏ। ਫਿਰ ਇੱਥੇ ਹੀ ਮੈਂ ਪੜ੍ਹਾਈ ਪੂਰੀ ਕੀਤੀ।’’

ਉਜਾੜੇ ਲਈ ਸਰਕਾਰੀ ਮਦਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਸਰਕਾਰ ਤੋਂ ਸਾਨੂੰ ਕੀ ਇਥੋਂ ਮਿਲਣਾ ਸੀ! ਸਾਡੇ ਪੱਲੇ ਕੱਖ ਵੀ ਨਹੀਂ ਸੀ। ਪਿੰਡਾਂ ’ਚ ਪੈਸਾ ਤਾਂ ਹੁੰਦਾ ਹੀ ਨਹੀਂ ਜ਼ਿਆਦਾ। ਸੋਨਾ ਹੀ ਹੁੰਦਾ ਹੈ ਪੱਲੇ। ਉਹ ਜਿਹੜਾ ਹੈ ਸੀ ਉਹ ਚੱਕ ਕੇ ਇਥੇ ਬਟਾਲੇ ਆਏ। ਪਹਿਲਾਂ ਸਮਾਂ ਤਾਂ ਏਨਾ ਮਾੜਾ ਸੀ ਕਿ ਰੋਟੀ ਵੀ ਨਹੀਂ ਸੀ ਮਿਲਦੀ। ਸੋ ਬੜੇ ਮਾੜੇ ਦਿਨ ਉਸ ਵੇਲੇ ਵੇਖੇ ਸਨ। ਉਦੋਂ ਜਿਹੜੀ ਗ਼ਰੀਬੀ ਅਸੀਂ ਵੇਖੀ ਉਸ ਤੋਂ ਮਾੜੀ ਕੋਈ ਗ਼ਰੀਬੀ ਹੋ ਨਹੀਂ ਸਕਦੀ।’’

ਉਨ੍ਹਾਂ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਉਹ ਸਮਾਂ ਯਾਦ ਕਰ ਕੇ ਤਕਲੀਫ਼ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ, ‘‘ਇਸ ਵੇਲੇ ਵੀ ਉਸ ਸਮੇਂ ਨੂੰ ਯਾਦ ਕਰ ਕੇ ਬੜੀ ਤਕਲੀਫ ਹੁੰਦੀ ਹੈ ਕਿ ਅਸੀਂ ਚੰਗਾ ਭਲਾ ਘਰ ਛੱਡ ਕੇ ਆਏ ਤੇ ਇੱਥੇ ਆ ਕੇ ਗਰੀਬੀ ਝੱਲੀ। ਸਮੇਂ ਨਾਲ ਬੰਦਾ ਅਪਣੀ ਕਿਸਮਤ ਬਦਲ ਲੈਂਦਾ ਹੈ ਪਰ ਉਹ ਹਾਲਾਤ ਸਾਨੂੰ ਅਜੇ ਵੀ ਯਾਦ ਹਨ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement