
Amritsar News : ਪਾਰਦਰਸ਼ੀ ਢੰਗ ਨਾਲ ਡੇਲੀਗੇਟ ਚੁਣੇ ਗਏ, ਸ਼੍ਰੋਮਣੀ ਕਮੇਟੀ ਦੀ ਭਰਤੀ ਮਗਰੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਲੋਕਾਂ ਦਾ ਕੀਤਾ ਧੰਨਵਾਦ
Amritsar News in Punjabi : ਸ਼੍ਰੋਮਣੀ ਕਮੇਟੀ ਦੀ ਭਰਤੀ ਮਗਰੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮੇ ਸਾਹਿਬ ਅਨੁਸਾਰ ਭਰਤੀ ਪ੍ਰਕਿਰਿਆ ਦਾ ਕੰਮ ਮੁਕੰਮਲ ਹੋਇਆ ਹੈ। 15 ਲੱਖ ਦੇ ਕਰੀਬ ਮੈਂਬਰ ਬਣੇ। ਪਾਰਦਰਸ਼ੀ ਢੰਗ ਨਾਲ ਡੇਲੀਗੇਟ ਚੁਣੇ ਗਏ। ਹਰੇਕ ਮੈਂਬਰ ਦਾ ਆਧਾਰ ਕਾਰਡ, ਟੈਲੀਫੋਨ ਨੰਬਰ ਅਤੇ ਪਤੇ ਲਏ ਗਏ।
ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਇੱਕ ਨਵਾਂ ਚੁੱਲ੍ਹਾ ਬਾਲ ਦਿੱਤਾ ਗਿਆ। ਸਾਨੂੰ ਸਿੰਘ ਸਾਹਿਬਾਨਾਂ ਵਲੋਂ ਹੁਕਮ ਜਾਰੀ ਹੋਇਆ ਕਿ ਤੁਸੀਂ ਭਰਤੀ ਸ਼ੁਰੂ ਕਰੋ। ਪੰਜ ਮੈਂਬਰੀ ਕਮੇਟੀ ਨੇ ਆਦੇਸ਼ ਨੂੰ ਮਨਦਿਆਂ ਸ੍ਰੀ ਅਕਾਲ ਤਖਤ ਸਾਹਿਬ ਬੇਨਤੀ ਕਰ ਕੇ ਇਹ ਕਾਰਜ ਸ਼ੁਰੂ ਕੀਤਾ। ਹੁਕਮਨਾਮੇ ਨੂੰ ਨਪਰੇ ਚਾੜਨ ਲਈ ਪੰਜ ਮੈਂਬਰੀ ਕਮੇਟੀ ਕੋਲ ਹੋਰ ਕੋਈ ਚਾਰਾ ਨਹੀਂ ਸੀ। ਜੇਕਰ ਪਹਿਲੇ ਦਿਨ ਕਮੇਟੀ ਦੇ ਹੁਕਮਾਂ ਨੂੰ ਮੰਨ ਲਿਆ ਜਾਂਦਾ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ।
ਵਿਧਾਇਕ ਇਆਲੀ ਨੇ ਕਿਹਾ ਕਿ ਬਹੁਤ ਮੁਸ਼ਕਿਲਾਂ ਆਈਆਂ ਸਾਡੀ ਕਿਰਦਾਰਕੁਸ਼ੀ ਕੀਤੀ ਗਈ। ਸ਼੍ਰੋਮਣੀ ਕਮੇਟੀ ਦੀ ਭਰਤੀ ਮਗਰੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਅਤੇ ਸਮੁੱਚੀ ਸਿੱਖ ਸੰਗਤ, ਪੰਥ ਦਰਦੀ ਅਤੇ ਪੰਜਾਬੀਆਂ ਦਾ ਕੋਟ ਕੋਟ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਨਿਸ਼ਕਾਮ, ਨਿਰਸਵਾਰਥ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਤਿਆਗ ਦੀ ਭਾਵਨਾ ਨਾਲ ਸਾਰਿਆਂ ਪੰਥਕ ਧਿਰਾਂ ਦੀ ਏਕਤਾ ਲਈ ਯਤਨ ਕਰਦੇ ਰਹਾਂਗੇ।
(For more news apart from Recruitment process has been completed Hukamnama December 2: Manpreet Singh Ayali News in Punjabi, stay tuned to Rozana Spokesman)