ਦਿੱਲੀ ਦੰਗੇ: ਚਾਰਜਸ਼ੀਟ ਚ ਯੇਚੁਰੀ,ਯੋਗੇਂਦਰ ਯਾਦਵਅਪੂਰਵਾਨੰਦ ਵਰਗੇ ਵੱਡੇ ਨਾਂਸਾਜ਼ਿਸ਼ ਰਚਣ ਦੇ ਲੱਗੇ ਦੋਸ਼
Published : Sep 14, 2020, 1:58 am IST
Updated : Sep 14, 2020, 1:58 am IST
SHARE ARTICLE
image
image

ਦਿੱਲੀ ਦੰਗੇ: ਚਾਰਜਸ਼ੀਟ 'ਚ ਯੇਚੁਰੀ, ਯੋਗੇਂਦਰ ਯਾਦਵ, ਅਪੂਰਵਾਨੰਦ ਵਰਗੇ ਵੱਡੇ ਨਾਂ, ਸਾਜ਼ਿਸ਼ ਰਚਣ ਦੇ ਲੱਗੇ ਦੋਸ਼

ਨਵੀਂ ਦਿੱਲੀ, 13 ਸਤੰਬਰ : ਦਿੱਲੀ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਹਾਲ ਹੀ ਵਿੱਚ ਦਾਇਰ ਕੀਤੀ ਵਾਧੂ ਚਾਰਜਸ਼ੀਟ ਵਿੱਚ ਕਈ ਹੋਰ ਪ੍ਰਮੁੱਖ ਲੋਕਾਂ ਦੇ ਨਾਂ ਸਾਹਮਣੇ ਆਏ ਹਨ।  ਦਿੱਲੀ ਪੁਲਿਸ ਦੀ ਚਾਰਜਸ਼ੀਟ 'ਚ ਜਿਨ੍ਹਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ, ਉਨ੍ਹਾਂ 'ਚ ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ, ਜਯਤੀ ਘੋਸ਼, ਅਪੂਰਵਾਨੰਦ ਅਤੇ ਰਾਹੁਲ ਰਾਏ ਸ਼ਾਮਲ ਹਨ । ਇਨ੍ਹਾਂ ਸਾਰਿਆਂ ਨੂੰ ਇਸ ਸਾਲ ਦਿੱਲੀ ਦੰਗਿਆਂ ਦੇ ਕੇਸ 'ਚ ਸਹਿ-ਸਾਜ਼ਿਸ਼ਕਰਤਾ ਬਣਾਇਆ ਗਿਆ ਹੈ। ਇਨ੍ਹਾਂ ਸਾਰਿਆਂ 'ਤੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨਾਲ ਕਿਸੇ ਵੀ ਅਤਿਵਾਦ 'ਤੇ ਜਾਣ ਅਤੇ ਕਮਿਊਨਿਟੀ 'ਚ ਅਸੰਤੁਸ਼ਟੀ ਫੈਲਾਉਣ ਅਤੇ ਸੀਏਏ ਤੋਂ ਇਲਾਵਾ ਐੱਨਆਰਸੀ ਨੂੰ ਮੁਸਲਿਮ ਵਿਰੋਧੀ ਦੱਸ ਕੇ ਭਾਰਤ ਸਰਕਾਰ ਦੇ ਅਕਸ ਨੂੰ ਢਾਹੁਣ ਲਈ ਪ੍ਰਦਰਸ਼ਨਾਂ ਦਾ ਆਯੋਜਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਦਿੱਲੀ ਪੁਲਿਸ ਨੇ ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਅਭਿਆਨ ਨੇਤਾ ਯੋਗੇਂਦਰ ਯਾਦਵ, ਅਰਥ ਸ਼ਾਸਤਰੀ ਜੈਅਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਕਾਰਕੁਨ ਅਪੂਰਵਾਨੰਦ ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਰਾਹੁਲ ਰਾਏ ਨੂੰ ਫ਼ਰਵਰੀ ਦੀ ਦਿੱਲੀ ਦੰਗਿਆਂ ਦੀ ਅਦਾਲਤ 'ਚ ਸਹਿ-ਸਾਜ਼ਿਸ਼ ਵਜੋਂ ਭੇਜਿਆ ਹੈ। ਉਨ੍ਹਾਂ ਦੇ ਅਪਣੇ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ 'ਤੇ ਤਿੰਨ ਮਹਿਲਾ ਵਿਦਿਆਰਥੀਆਂ ਜਿਸ 'ਚ ਪਿੰਜਰਾ ਤੋੜ ਦੇ ਮੈਂਬਰ ਅਤੇ ਜੇਐਨਯੂ ਦੀਆਂ ਵਿਦਿਆਰਥੀਆਂ ਦੇਵਾਂਗਾਨਾ ਕਾਲੀਤਾ ਅਤੇ ਨਤਾਸ਼ਾ ਨਰਵਾਲ, ਜਾਮਲੀਆ ਮਿਲੀਆ ਇਸਲਾਮੀਆ ਦੇ ਗਲਫਿਆ ਫਾਤਿਮਾ ਦੇ ਇਕਬਾਲੀਆ ਬਿਆਨ ਦੇ ਅਧਾਰ 'ਤੇ ਦੋਸ਼ੀ ਠਹਿਰਾਇਆ ਗਿਆ ਹੈ।
ਚਾਰਜਸ਼ੀਟ ਅਨੁਸਾਰ ਦੇਵੰਗਾਨਾ ਕਲੀਤਾ ਨੇ ਅਪਣੇ ਬਿਆਨ 'ਚ ਕਿਹਾ ਹੈ ਕਿ ਉਮਰ ਖਾਲਿਦ ਦੇ ਇਸ਼ਾਰੇ 'ਤੇ ਹੀ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਪਿੰਜਰਾ ਤੋੜ ਦੇ ਮੈਂਬਰਾਂ ਨੇ ਸਿਰਫ਼ ਐਨਆਰਸੀ ਅਤੇ ਸੀਏਏ ਦੇimageimage ਵਿਰੋਧ 'ਚ ਪ੍ਰਦਰਸ਼ਨ ਕੀਤੇ। ਇਨ੍ਹਾਂ ਪ੍ਰਦਰਸ਼ਨਾਂ 'ਚ ਉਮਰ ਖਾਲਿਦ ਦਾ ਯੂਨਾਈਟਿਡ ਅਗੇਨਸਟ ਹੇਟ ਗਰੁੱਪ ਅਤੇ ਜਾਮੀਆ ਤਾਲਮੇਲ ਕਮੇਟੀ ਵੀ ਪਿੰਜਰ ਤੋੜ ਦੇ ਮੈਂਬਰਾਂ ਦੇ ਨਾਲ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਸੀ।  (ਏਜੰਸੀ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement