ਯੂਪੀ ਸਪੈਸ਼ਲ ਸਿਕਿਉਰਿਟੀ ਫ਼ੋਰਸ ਦਾ ਗਠਨ, ਬਿਨਾ ਵਰੰਟ ਗ੍ਰਿਫ਼ਤਾਰੀ, ਤਲਾਸ਼ੀ ਸਣੇ ਮਿਲੀਆਂ ਕਈ ਸ਼ਕਤੀਆਂ
Published : Sep 14, 2020, 1:50 am IST
Updated : Sep 14, 2020, 1:50 am IST
SHARE ARTICLE
image
image

ਯੂਪੀ ਸਪੈਸ਼ਲ ਸਿਕਿਉਰਿਟੀ ਫ਼ੋਰਸ ਦਾ ਗਠਨ, ਬਿਨਾ ਵਰੰਟ ਗ੍ਰਿਫ਼ਤਾਰੀ, ਤਲਾਸ਼ੀ ਸਣੇ ਮਿਲੀਆਂ ਕਈ ਸ਼ਕਤੀਆਂ

ਲਖਨਊ, 13 ਸਤੰਬਰ : ਉੱਤਰ ਪ੍ਰਦਸ਼ ਦੀ ਯੋਗੀ ਸਰਕਾਰ ਵਲੋਂ ਯੂਪੀ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਗਠਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਿਆ ਹੈ। ਯੂਪੀ ਐਸਐਸਐਫ ਨੂੰ ਬਹੁਤ ਸਾਰੀਆਂ ਸ਼ਕਤੀਆਂ ਦਿਤੀਆਂ ਗਈਆਂ ਹਨ। ਐਸਐਸਐਫ ਨੂੰ ਬਿਨਾਂ ਵਾਰੰਟ ਤਲਾਸ਼ੀ ਤੇ ਗ੍ਰਿਫ਼ਤਾਰੀ ਦੀ ਸ਼ਕਤੀ ਮਿਲੀ ਹੈ।
ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਐਸਐਸਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਅਦਾਲਤ ਵੀ ਕੋਈ ਨੋਟਿਸ ਨਹੀਂ ਲਵੇਗੀ। ਦੱਸ ਦਈਏ ਕਿ ਮਹੱਤਵਪੂਰਨ ਸਰਕਾਰੀ ਇਮਾਰਤਾਂ, ਦਫ਼ਤਰਾਂ ਅਤੇ ਉਦਯੋਗਿਕ ਅਦਾਰਿਆਂ ਦੀ ਸੁਰੱਖਿਆ ਦੀ ਜ਼ਿੰਮਵਾਰੀ ਯੂਪੀ ਐਸਐਸਐਫ ਦੀ ਹੋਵੇਗੀ। ਪ੍ਰਾਈਵੇਟ ਕੰਪਨੀਆਂ ਵੀ ਭੁਗਤਾਨ ਕਰ ਕੇ ਇਸ ਦੀਆਂ ਸਵਾਵਾਂ ਲੈਣ ਦੇ ਯੋਗ ਹੋਣਗੀਆਂ।
 ਏਡੀਜੀ ਪੱਧਰ ਦਾ ਅਧਿਕਾਰੀ ਯੂਪੀ ਐਸਐਸਐਫ ਦਾ ਮੁਖੀ ਹੋਵਗਾ ਅਤੇ ਇਸ ਦਾ ਮੁੱਖ ਦਫ਼ਤਰ ਲਖਨਊ 'ਚ ਹੋਵਗਾ। ਦੱਸ ਦਈÂ ਕਿ 26 ਜੂਨ ਨੂੰ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਓਰਿਟੀ ਫੋਰਸ ਦੇ ਗਠਨ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਨਜ਼ੂਰੀ ਦਿਤੀ ਸੀ। ਯੂਪੀ ਐਸਐਸਐਫ ਦੇ ਗਠਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਗ੍ਰਹਿ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਸ਼ੁਰੂ ਵਿਚ, ਯੂਪੀ ਐਸਐਸਐਫ ਦੀਆਂ ਪੰਜ ਬਟਾਲੀਅਨਾਂ ਬਣਾਈਆਂ ਜਾਣਗੀਆਂ ਅਤੇ ਇਸ ਦੇ ਏਡੀਜੀ ਵੱਖਰੇ ਹੋਣਗੇ। ਯੂਪੀ ਐਸਐਸਐਫ ਇਕ ਵੱਖਰੇ ਐਕਟ ਦੇ ਅਧੀਨ ਕੰਮ ਕਰਗੀ।
ਯੂਪੀ ਐਸਐਸਐਫ ਨੂੰ ਵਿਸ਼ੇਸ਼ ਸ਼ਕਤੀ ਦਿਤੀ ਗਈ ਹੈ। ਇਸ ਦੇ ਤਹਿਤ, ਜੇ ਫੋਰਸ ਦੇ ਕਿਸੇ ਮੈਂਬਰ ਨੂੰ ਲੱਗੇ ਕਿ ਧਾਰਾ 10 ਵਿਚ ਜ਼ਿਕਰ ਕੀਤਾ ਗਿਆ ਕੋਈ ਗੁਨਾਹ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ ਅਤੇ ਅਪਰਾਧੀ ਕੋਲ ਬਚ ਕੇ ਭੱਜਣ ਜਾਂ ਅਪਰਾਧ ਦੇ ਸਬੂਤ ਲੁਕਾਉਣ ਦਾ ਕੋਈ ਮੌਕਾ ਦਿਤੇ ਬਿਨਾਂ ਸਰਚ ਵਾਰੰਟ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ, ਤਾਂ ਉਹ ਉਕਤ ਅਪਰਾਧੀ ਨੂੰ ਬਿਨਾਂ ਵਰੰਟ ਹਿਰਾਸਤ ਵਿਚ ਲੈ ਸਕਦਾ ਹੈ। ਇੰਨਾ ਹੀ ਨਹੀਂ, ਉਹ ਤੁਰੰਤ ਉਸ ਦੀ ਜਾਇਦਾਦ ਅਤੇ ਘਰ ਦੀ ਤਲਾਸ਼ੀ ਕਰ ਸਕਦਾ ਹੈ। ਜੇ ਉਹ ਢੁਕਵਾਂ ਸਮਝਦਾ ਹੈimageimage, ਤਾਂ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਉਸ ਨੂੰ ਵਿਸ਼ਵਾਸ ਹੋਵ ਕਿ ਉਸ ਦੇ ਕੋਲ ਜੁਰਮ ਕਰਨ ਦਾ ਠੋਸ ਸਬੂਤ ਤੇ ਕਾਰਨ ਹੋਵ। (Âਜੰਸੀ)

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement