ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਦਾ ਦਿਹਾਂਤ, ਏਮਜ਼ 'ਚ ਲਿਆ ਆਖ਼ਰੀ ਸਾਹ
Published : Sep 14, 2020, 2:05 am IST
Updated : Sep 14, 2020, 2:05 am IST
SHARE ARTICLE
image
image

ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਦਾ ਦਿਹਾਂਤ, ਏਮਜ਼ 'ਚ ਲਿਆ ਆਖ਼ਰੀ ਸਾਹ

ਨਵੀਂ ਦਿੱਲੀ, 13 ਸਤੰਬਰ : ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿੱਲੀ ਏਮਜ਼ 'ਚ ਕੁਝ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਰਘੁਵੰਸ਼ ਏਮਜ਼ ਦੇ ਆਈ. ਸੀ. ਯੂ. 'ਚ ਦਾਖ਼ਲ ਸਨ। ਦਸਿਆ ਜਾ ਰਿਹਾ ਹੈ ਕਿ ਸਾਹ ਲੈਣ ਵਿਚ ਪਰੇਸ਼ਾਨੀ ਹੋਣ ਕਾਰਨ ਉਹ ਵੈਂਟੀਲੇਟਰ 'ਤੇ ਸਨ। ਉਨ੍ਹਾਂ ਦੇ ਦਿਹਾਂਤ ਕਾਰਨ ਸਿਆਸੀ ਗਲਿਆਰੇ ਵਿਚ ਸੋਗ ਦੀ ਲਹਿਰ ਹੈ। ਉਹ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਸਨ। ਹਾਲ ਹੀ 'ਚ ਉਨ੍ਹਾਂ ਨੇ ਅਸਤੀਫ਼ਾ ਦਿਤਾ ਸੀ, ਜਿਸ ਨੂੰ ਲਾਲੂ ਨੇ ਨਾ-ਮਨਜ਼ੂਰ ਕਰ ਦਿਤਾ ਸੀ। ਰਘੁਵੰਸ਼ ਦੇ ਦਿਹਾਂਤ 'ਤੇ ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਡੂੰਘਾ ਦੁੱਖ ਜ਼ਾਹਰ ਕੀਤਾ। ਲਾਲੂ ਪ੍ਰਸਾਦ ਨੇ ਟਵੀਟ ਕੀਤਾ ਕਿ ਪ੍ਰਿਅ ਰਘੁਵੰਸ਼ ਬਾਬੂ! ਇਹ ਤੁਸੀਂ ਕੀ ਕੀਤਾ? ਮੈਂ ਪਰਸੋਂ ਹੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਕਿਤੇ ਨਹੀਂ ਜਾ ਰਹੇ ਪਰ ਤੁਸੀਂ ਇੰਨੀ ਦੂਰ ਚਲੇ ਗਏ। ਨਿਸ਼ਬਦ ਹਾਂ, ਦੁਖੀ ਹਾਂ। ਬਹੁਤ ਯਾਦ ਆਓਗੇ। ਰਘੁਵੰਸ਼ ਪ੍ਰਸਾਦ ਸਿੰਘ ਦੇ ਅਸਤੀਫ਼ਾ ਦੇਣ ਨਾਲ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਰ. ਜੇ. ਡੀ. ਨੂੰ ਝਟਕਾ ਲੱਗਾ ਸੀ। ਰਘੁਵੰਸ਼ ਪਿਛਲੇ 32 ਸਾਲਾਂ ਤੋਂ ਲਾਲੂ ਪ੍ਰਸਾਦ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਦਿੱਲੀ ਏਮਜ਼ ਤੋਂ ਅਪਣਾ ਅਸਤੀਫ਼ਾ ਰਾਂਚੀ ਰਿਮਸ ਵਿਚ ਅਪਣਾ ਇਲਾਜ ਕਰਵਾ ਰਹੇ ਲਾਲੂ ਪ੍ਰਸਾ


ਦ ਯਾਦਵ ਨੂੰ ਭੇਜਿਆ ਸੀ।(ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement