94,372ਨਵੇਂਮਰੀਜ਼ ਆਉਣ ਨਾਲ ਦੇਸ਼ ਚਕੋਰੋਨ ਦਾਕੁੱਲ ਅੰਕੜਾ 47ਲੱਖ ਦੇ ਪਾਰ ਹੁਣ ਤਕ 78,586 ਲੋਕਾਂ ਦੀਮੌਤ
Published : Sep 14, 2020, 2:10 am IST
Updated : Sep 14, 2020, 2:10 am IST
SHARE ARTICLE
image
image

94,372 ਨਵੇਂ ਮਰੀਜ਼ ਆਉਣ ਨਾਲ ਦੇਸ਼ 'ਚ ਕੋਰੋਨਾ ਦਾ ਕੁੱਲ ਅੰਕੜਾ 47 ਲੱਖ ਦੇ ਪਾਰ, ਹੁਣ ਤਕ 78,586 ਲੋਕਾਂ ਦੀ ਮੌਤ

ਨਵੀਂ ਦਿੱਲੀ, 13 ਸਤੰਬਰ : ਦੇਸ਼ 'ਚ ਇਕ ਦਿਨ 'ਚ ਕੋਵਿਡ 19 ਦੇ 94,372 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 47 ਲੱਖ ਪਾਰ ਹੋ ਗਈ ਹੈ। ਉਥੇ ਹੀ, ਹੁਣ ਤਕ  37,02,595 ਲੋਕ ਸਿਹਤਯਾਬ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਠੀਕ ਹੋਣ ਵਾਲਿਆਂ ਦੀ ਦਰ ਐਤਵਾਰ ਨੂੰ 77.88 ਫ਼ੀ ਸਦੀ ਹੋ ਗਈ ਹੈ।
 ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 47,54,357 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 94,372 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 1,114 ਕੋਰੋਨਾ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਹੁਣ ਤਕ 78,586 ਲੋਕਾਂ ਦੀ ਜਾਨ ਗਈ ਹੈ। ਰਿਕਵਰੀ ਦਰ ਦੀ ਗੱਲ ਕਰੀਏ ਤਾਂ ਹੁਣ ਤਕ 37,02,596 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਐਤਵਾਰ ਨੂੰ ਠੀਕ ਹੋਣ ਵਾਲਿਆਂ ਦੀ ਦਰ 77.88 ਫ਼ੀ ਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਫਿਲਹਾਲ ਕੋਰੋਨਾ ਵਾਇਰਸ ਦੇ 9,73,175 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਵਾਇਰਸ ਦੇ ਕੁੱਲ ਕੇਸਾਂ ਦਾ 20.47 ਫ਼ੀ ਸਦੀ ਹੈ। ਦੇਸ਼ ਵਿਚ ਕੋਰੋਨਾ ਦੇ ਕੁੱਲ ਕੇਸ 7 ਅਗੱਸਤ ਨੂੰ 20 ਲੱਖ ਦੇ ਪਾਰ ਚੱਲੇ ਗਏ ਸਨ, 23 ਅਗੱਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ ਇਹ ਗਿਣਤੀ 40 ਲੱਖ ਦੇ ਪਾਰ ਪਹੁੰਚ ਗਈ ਸੀ।
 ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ 12 ਸਤੰਬਰ ਤਕ ਕੁੱਲ 5,62,60,928 ਨਮੂਨਿਆਂ ਦੀ ਜਾਂਚ ਹੋਈ ਹੈ, ਜਿਨ੍ਹਾਂ 'ੰਚੋਂ 10,71,702 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈ। ਦੇਸ਼ ਵਿਚ ਲੱਗਭਗ ਸਾਰੇ ਸੂਬਿਆਂ ਤੋਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਕਈ ਸੂਬੇ ਅਜਿਹੇ ਵੀ ਹਨ, ਜੋ ਇਸ ਮਹਾਮਾਰੀ ਤੋਂ ਮੁਕਤ ਹੋ ਚੁੱਕੇ ਹਨ ਪਰ ਪ੍ਰਵਾਸੀਆਂ ਦੇ ਦਾਖ਼ਲ ਹੋਣ ਨਾਲ ਉਹ ਮੁੜ ਤੋਂ ਇਸ ਵਾਇਰਸ ਦੀ ਲਪੇਟ ਵਿਚ ਆ ਗਏ। ਭਾਰਤ ਸਮੇਤ ਦੁਨੀਆ ਭਰ 'ਚ 200 ਦੇ ਕਰੀਬ ਦੇਸ਼ ਕੋਰੋਨਾ ਵਾਇਰਸ ਦੇ ਲਪੇਟ 'ਚ ਹਨ।
 ਹੁਣ ਤਕ 2.87 ਕਰੋੜ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਭਾਰਤ 'ਚ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ।  (ਪੀਟੀਆਈ)
 

imageimage

SHARE ARTICLE

ਏਜੰਸੀ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement