ਅਫ਼ਗ਼ਾਨਿਸਤਾਨ ਮੁੱਦੇ ’ਤੇ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰਾਂ ਨੇ ਬਾਈਡੇਨ ਦੀ ਕੀਤੀ ਆਲੋਚਨਾ
Published : Sep 14, 2021, 12:32 am IST
Updated : Sep 14, 2021, 12:32 am IST
SHARE ARTICLE
image
image

ਅਫ਼ਗ਼ਾਨਿਸਤਾਨ ਮੁੱਦੇ ’ਤੇ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰਾਂ ਨੇ ਬਾਈਡੇਨ ਦੀ ਕੀਤੀ ਆਲੋਚਨਾ

ਕਿਹਾ, ਬਾਈਡੇਨ ਦੀ ਨੀਤੀ ਕਮਜ਼ੋਰ ਅਤੇ ਵਿਰੋਧੀਆਂ ਦਾ 

ਵਾਸ਼ਿੰਗਟਨ, 13 ਸਤੰਬਰ : ਅਮਰੀਕਾ ਦੀ ਰੀਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਤਿੰਨ ਦਾਅਵੇਦਾਰਾਂ ਨੇ ਅਫ਼ਗ਼ਾਨਿਸਤਾਨ ਵਿਚ ਯੁੱਧ ਖ਼ਤਮ ਕਰਨ ਦੇ ਢੰਗ ਨੂੰ ਲੈ ਕੇ ਐਤਵਾਰ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਬਾਈਡੇਨ ਪ੍ਰਸ਼ਾਸਨ ਨੇ ਸੈਨਾ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਅੰਜਾਮ ਦਿਤਾ, ਉਹ ਖੁਦ ਨੂੰ ਕਮਜ਼ੋਰ ਅਤੇ ਵਿਰੋਧੀਆਂ ਦਾ ਉਤਸ਼ਾਹ ਵਧਾਉਣ ਵਾਲੀ ਸੀ। ਫਲੋਰੀਡਾ ਦੇ ਗਵਰਨਰ ਰੌਨ ਡਿਸੇਂਟਿਸ, ਟੈਕਸਾਸ ਦੇ ਸੈਨੇਟਰ ਟੇਡ ਕਰੂਜ਼ ਅਤੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਨਸ, ਨੇਬਾਰਸਕਾ ਸਿਟੀ ਵਿਚ ਗਵਰਨਰ ਪੀਟ ਰਿਕੇਟਸ ਵੱਲੋਂ ਆਯੋਜਿਤ ਚੰਦਾ ਇਕੱਠਾ ਕਰਨ ਦੇ ਇਕ ਸਲਾਨਾ ਪ੍ਰੋਗਰਾਮ ਵਿਚ ਸ਼ਾਮਲ ਹੋਏ।
ਰੀਪਬਲਿਕਨ ਪਾਰਟੀ ਤੋਂ 2024 ਚੋਣਾਂ ਦੇ ਤਿੰਨ ਦਾਅਵੇਦਾਰਾਂ ਨੇ ਨੇਬਾਰਸਕਾ ਵਿਚ 1,000 ਤੋਂ ਵੱਧ ਸਮਰਥਕਾਂ ਨੂੰ ਸੰਬੋਧਿਤ ਕੀਤਾ। ਤਿੰਨੇ ਨੇਤਾਵਾਂ ਨੇ ਅਫਗਾਨਿਸਤਾਨ ਵਿਚ ਸੇਵਾ ਦੇਣ ਵਾਲੇ ਅਮਰੀਕੀ ਸੈਨਾ ਦੇ ਜਵਾਨਾਂ ਦੀ ਤਾਰੀਫ਼ ਕੀਤੀ ਪਰ ਉਹ ਰਾਜਨੀਤਕ ਏਕਤਾ ਪ੍ਰਦਰਸ਼ਿਤ ਨਹੀਂ ਕਰ ਪਾਏ ਜੋ  9/11 ਦੀ ਘਟਨਾ ਦੇ ਬਾਅਦ ਦੇਖਣ ਨੂੰ ਮਿਲੀ ਸੀ। ਡਿਸੇਂਟਿਸ ਨੇ ਕਿਹਾ ਕਿ ਚੀਨ, ਈਰਾਨ, ਉੱਤਰੀ ਕੋਰੀਆ ਅਤੇ ਮਾਸਕੋ ਵਿਚ ਜੋ ਕੁਝ ਵੀ ਹੋਵੇਗਾ ਉਹ ਉਸ ਨੂੰ ਦੇਖ ਰਹੇ ਹਨ। ਇਹ ਦੇਸ਼ ਡੋਨਾਲਡ ਟਰੰਪ ਤੋਂ ਡਰਦੇ ਸਨ। ਉਹ ਜਿਹੜੇ ਹੁਣ ਬਾਈਡੇਨ ਤੋਂ ਨਹੀਂ ਡਰਦੇ ਨਾ ਹੀ ਉਹਨਾਂ ਦਾ ਸਨਮਾਨ ਕਰਦੇ ਹਨ। 
ਕਰੂਜ਼ ਨੇ ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਮੁੜ ਕਬਜ਼ੇ ’ਤੇ ਬਾਈਡੇਨ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਨੂੰ ਇਕ ’ਤਬਾਹੀ’ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅੱਜ ਅਮਰੀਕਾ ਦਾ ਹਰੇਕ ਦੁਸ਼ਮਣ ਓਵਲ ਦਫਤਰ ਵਿਚ ਬੈਠੇ ਵਿਅਕਤੀ ਦੀ ਕਮਜ਼ੋਰੀ ਜਾਣਦਾ ਹੈ ਅਤੇ ਉਹਨਾਂ ਵਿਚੋਂ ਸਾਰਿਆਂ ਨੂੰ ਪਤਾ ਚੱਲ ਗਿਆ ਹੈ ਕਿ ਰਾਸ਼ਟਰਪਤੀ ਕਮਜ਼ੋਰ ਅਤੇ ਬੇਅਸਰ ਹਨ। ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ ਕਿ ਜਿਹੜੀ ਅਰਾਜਕਤਾ ਫੈਲੀ ਅਤੇ ਨੇਬਾਰਸਕਾ ਦੇ ਇਕ ਸੈਨਿਕ ਸਮੇਤ 13 ਸੈਨਿਕਾਂ ਦੇ ਨੁਕਸਾਨ ਨਾਲ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ।’’

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement