10 ਅਫ਼ਗ਼ਾਨੀ ਸਿੱਖਾਂ ਤੇ ਹਿੰਦੂ ਪਰਵਾਰਾਂ ਨੂੰ ਦੇਸ਼ ਵਿਚ ਸ਼ਰਨ ਦੇਣ ਦੀ ਕੀਤੀ ਮੰਗ
Published : Sep 14, 2021, 12:05 am IST
Updated : Sep 14, 2021, 12:05 am IST
SHARE ARTICLE
image
image

10 ਅਫ਼ਗ਼ਾਨੀ ਸਿੱਖਾਂ ਤੇ ਹਿੰਦੂ ਪਰਵਾਰਾਂ ਨੂੰ ਦੇਸ਼ ਵਿਚ ਸ਼ਰਨ ਦੇਣ ਦੀ ਕੀਤੀ ਮੰਗ

ਆਕਲੈਂਡ, 13 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਹਿੰਦੂਆਂ-ਸਿੱਖਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸੁਰੱਖਿਅਤ ਉਥੋਂ ਬਾਹਰੀ ਮੁਲਕਾਂ ਵਿਚ ਸ਼ਰਨਾਰਥ ਪ੍ਰਕਿ੍ਆ ਨੂੰ  ਲੈ ਕੇ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ | 

ਇਸੇ ਸੰਦਰਭ ਵਿਚ ਨਿਊਜ਼ੀਲੈਂਡ ਦੇ 12 ਸਾਲ ਸਾਂਸਦ (ਲਿਸਟ ਐਮ.ਪੀ.) ਰਹੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪਹਿਲਾਂ 18 ਅਗੱਸਤ 2021 ਨੂੰ  ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ  ਇਕ ਖੁਲ੍ਹੀ ਚਿੱਠੀ ਲਿਖੀ ਸੀ | ਇਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਸਕਾਰਾਤਮਕ ਉਤਰ ਵੀ ਦਿਤਾ ਸੀ | ਬੀਤੇ ਕੱਲ ਦੇਸ਼ ਦੀ ਵਿਦੇਸ਼ ਮੰਤਰੀ ਨੇ ਇਕ ਟੀ.ਵੀ. ਮੁਲਾਕਾਤ ਵਿਚ ਅਫ਼ਗ਼ਾਨਿਸਤਾਨ ਦੀ ਦਸ਼ਾ ਉਤੇ ਸ਼ਰਨਾਰਥੀ ਲੋਕਾਂ ਲਈ ਵਿਚਾਰ ਰੱਖੇ ਸਨ | ਹੁਣ ਦੁਬਾਰਾ ਇਸ ਵਿਸ਼ੇ ਨੂੰ  ਹਲੂਣਾ ਦਿੰਦਿਆ ਸ. ਕੰਵਲਜੀਤ ਸਿੰਘ ਬਖਸ਼ੀ ਨੇ ਦੇਸ਼ ਦੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਨਾਨਾਇਆ ਮਾਹੂਤਾ ਨੂੰ  ਇਕ ਹੋਰ ਚਿੱਠੀ ਲਿਖੀ ਦਿਤੀ ਹੈ | 
ਉਨ੍ਹਾਂ ਲਿਖਿਆ ਹੈ ਕਿ ਆਪ ਜੀ ਜਾਣਦੇ ਹੀ ਹੋ ਕਿ ਅਫ਼ਗ਼ਾਨਿਤਾਨ ਵਿਚ ਘੱਟ ਗਿਣਤੀ ਲੋਕ ਬਹੁਤ ਹੀ ਨਿਰਾਸ਼ਾ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਬਹੁਤ ਹੀ ਚੁਣੌਤੀਆਂ ਨਾਲ ਜੂਝ ਰਹੇ ਹਨ | ਉਥੇ ਹੁਣ ਨਵੀਂ ਸਲਤਨਤ ਸਥਾਪਤ ਹੋ ਚੁੱਕੀ ਹੈ, ਘੱਟ ਗਿਣਤੀ ਵਾਲੇ ਉਥੋਂ ਜਿੰਨੀ ਛੇਤੀਂ ਹੋ ਸਕੇ ਪਲਾਇਣ ਕਰਨ ਦੀ ਸੋਚ ਰਹੇ ਹਨ | ਮੇਰੇ ਸੰਸਦ ਮੈਂਬਰ ਦੇ ਰੋਲ ਵਜੋਂ ਮੈਂ ਇਨ੍ਹਾਂ ਮੁਲਕਾਂ ਵਿਚ ਰਹਿੰਦੀ ਘੱਟ ਗਿਣਤੀ ਨੇਤਾਵਾਂ ਨਾਲ ਚੰਗੇ ਸਬੰਧ ਬਣਾਏ ਸਨ, ਉਹ ਮੇਰੇ ਨਾਲ ਹੁਣ ਵੀ ਸੰਪਰਕ ਵਿਚ ਹਨ ਅਤੇ ਉਥੇ ਦੀ ਸਰਕਾਰ ਬਦਲਣ ਤੋਂ ਬਾਅਦ ਦੇ ਹਾਲਾਤਾਂ ਨੂੰ  ਬਿਆਨ ਕਰਦੇ ਹਨ | 
ਉਨ੍ਹਾਂ ਹੋਰ ਕਿਹਾ ਕਿ ਇਸ ਸਬੰਧ ਵਿਚ ਮੈਂ ਬੇਨਤੀ ਕਰਦਾ ਹਾਂ ਕਿ ਇਸ ਗੇੜ ਵਿਚ ਘੱਟੋ-ਘੱਟ 10 ਸਿੱਖ ਅਤੇ ਹਿੰਦੂ ਪਰਵਾਰਾਂ ਨੂੰ  ਜਰੂਰ 'ਕਮਿਊਨਿਟੀ ਸਪਾਂਸਰਡ ਰਿਫਿਊਜ਼ੀ ਰੈਜ਼ੀਡੈਂਟ ਵੀਜ਼ਾ' ਸ਼੍ਰੇਣੀ ਤਹਿਤ ਇਥੇ ਆਉਣ ਦੀ ਆਗਿਆ ਦਿਤੀ ਜਾਵੇ | ਸਾਡੀ ਕਮਿਊਨਿਟੀ ਇਨ੍ਹਾਂ 10 ਪਰਵਾਰਾਂ ਦਾ ਪਹਿਲੇ ਦੋ ਸਾਲ ਤਕ ਸਾਰਾ ਖ਼ਰਚ ਚੁੱਕੇਗੀ, ਉਨ੍ਹਾਂ ਦੀ ਦੇਖ-ਭਾਲ ਕਰੇਗੀ ਅਤੇ ਦੇਸ਼ ਦੇ ਟੈਕਸ ਦਾਤਾਵਾਂ ਦਾ ਕੋਈ ਪੈਸਾ ਇਨ੍ਹਾਂ ਉਤੇ ਖ਼ਰਚ ਨਹੀਂ ਆਵੇਗਾ | ਮੈਂ ਆਸ ਕਰਦਾ ਹਾਂ ਕਿ ਤੁਸੀਂ ਉਨ੍ਹਾਂ ਦੇ ਅਨੁਕੂਲ ਸੋਚੋਗੇ |''

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement