27ਵਾਂ ਯੂ.ਐਸ.ਏ ਮਿਸ ਪੰਜਾਬਣ ਦਾ ਖ਼ਿਤਾਬ ਦਿਲਪ੍ਰੀਤ ਕੌਰ ਨੇ ਜਿਤਿਆ
Published : Sep 14, 2021, 12:04 am IST
Updated : Sep 14, 2021, 12:04 am IST
SHARE ARTICLE
image
image

27ਵਾਂ ਯੂ.ਐਸ.ਏ ਮਿਸ ਪੰਜਾਬਣ ਦਾ ਖ਼ਿਤਾਬ ਦਿਲਪ੍ਰੀਤ ਕੌਰ ਨੇ ਜਿਤਿਆ


ਮਿਸਜ਼ ਪੰਜਾਬਣ ਦਾ ਤਾਜ ਕੋਨਿਕਾ ਦੇ ਸਿਰ ਸਜਿਆ

ਮੈਰੀਲੈਡ, 13 ਸਤੰਬਰ (ਗਿੱਲ) : ਪੰਜਾਬ, ਪੰਜਾਬੀ, ਪੰਜਾਬੀਅਤ ਤੋਂ ਇਲਾਵਾ ਪੰਜਾਬੀ ਪਹਿਰਾਵੇ ਦੇ ਨਾਲ ਨਾਲ ਸਭਿਆਚਾਰ ਨੂੰ  ਪ੍ਰਫੁਲਤ ਕਰਨ ਲਈ ਮਿਸ ਤੇ ਮਿਸਜ ਪੰਜਾਬਣ ਬੀਉਟੀ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲਾ 27ਵੇਂ ਸਾਲ ਵਿਚ ਪ੍ਰਵੇਸ਼ ਕਰ ਗਿਆ ਹੈ | ਮੈਰੀਲੈਡ ਦੀ ਪੰਜਾਬੀ ਕਲੱਬ ਤੋਂ ਅੱਧਾ ਸੈਂਕੜਾ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਜਿਸ ਦੀ ਅਗਵਾਈ ਕੇ.ਕੇ ਸਿਧੂ ਨੇ ਕੀਤੀ | ਇਸ ਟੀਮ ਦੀ ਭੂਮਿਕਾ ਨਿਭਾਉਣ ਵਾਲਿਆਂ ਵਿਚ ਗੁਰਦੇਬ ਸਿੰਘ, ਗੁਰਪ੍ਰੀਤ ਸਿੰਘ ਸੰਨੀ, ਗੁਰਦਿਆਲ ਸਿੰਘ ਭੁੱਲਾ, ਦਲਜੀਤ ਸਿੰਘ ਬੱਬੀ, ਜਸਵੰਤ ਸਿੰਘ ਧਾਲੀਵਾਲ, ਜਰਨੈਲ ਸਿੰਘ ਟੀਟੂ, ਪ੍ਰਮਿਦਰ ਸਿੰਘ ਰਾਜੂ, ਚਰਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਬਿਟੂ, ਪ੍ਰਮਿਦਰ ਸੰਧੂ ਤੇ ਜਗਤਾਰ ਸੰਧੂ ਸ਼ਾਮਲ ਰਹੇ | 
   ਮੁਕਾਬਲੇ ਦੀ ਸ਼ੁਰੂਆਤ ਨੀਨਾ ਭਾਰਦਵਾਜ ਨੇ ਮਹਿਮਾਨਾਂ ਦਾ ਸਵਾਗਤ ਕਰ ਕੇ ਕੀਤੀ | ਮਿਸ ਪੰਜਾਬਣ ਦਾ ਤਾਜ ਦਿਲਪ੍ਰੀਤ ਦੇ ਸਿਰ ਸਜਿਆ ਤੇ ਮਿਸਜ ਪੰਜਾਬਣ ਦਾ ਖਿਤਾਬ ਕੋਨਿਕਾ ਦੇ ਸਿਰ ਸਜਾਇਆ ਗਿਆ | ਭਾਵੇਂ ਫ਼ਸਟ ਰਨਰ ਵਿਚ ਮੀਤ ਭਾਸਕਰਨ ਤੇ ਗੁਰਪ੍ਰੀਤ ਸੋਢੀ ਰਹੇ ਅਤੇ ਸੈਕਿਡ ਰਨਰ ਵਿਚ ਸਦਾ ਸਦੀਕੀ ਤੇ ਦੀਯਾ ਜਿੰਦਲ ਰਹੀਆਂ | ਮਹਿਤਾਬ ਸਿੰਘ ਕਾਹਲੋ ਨੇ ਸੁਰਮੁਖ ਸਿੰਘ ਮਾਣਕੂ ਜੱਸ ਪੰਜਾਬੀ, ਟੀਵੀ ਏਸ਼ੀਆ, ਹਰਜੀਤ ਸਿੰਘ ਹੁੰਦਲ ਅਮੇਜਿੰਗ ਟੀਵੀ, ਮਾਈ ਟੀਵੀ ਦੀ ਮੋਨੀ ਗਿੱਲ ਤੇ ਪਿ੍ੰਟ ਮੀਟੀਆਂ ਦੇ ਪਿਤਾਮਾ ਡਾਕਟਰ ਸੁਰਿੰਦਰ ਗਿੱਲ ਦਾ ਧਨਵਾਦ ਕੀਤਾ |

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement