
ਇਹਨਾਂ ਤਿੰਨ ਕਾਨੂੰਨਾਂ ਦਾ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੈ
ਜਲੰਧਰ(ਨੀਸ਼ਾ ਸ਼ਰਮਾ) : ਜਲੰਧਰ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਪੰਜਾਬ ਰਾਜ ਦੇ ਨਵ ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦਾ ਸਰਕੂਲਰ ਰੋਡ (ਸ਼ੀਤਲਾ ਮਾਤਾ ਮੰਦਰ) ਨੇੜੇ ਸਥਾਨਕ ਪਾਰਟੀ ਦਫ਼ਤਰ ਵਿਖੇ ਸਵਾਗਤ ਕੀਤਾ ਗਿਆ। ਭਾਜਪਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਨਵੇਂ ਨਿਯੁਕਤ ਸੂਬਾਈ ਬੁਲਾਰੇ ਹਰਿੰਦਰ ਸਿੰਘ ਦਾ ਫੁੱਲਾਂ ਦਾ ਹਾਰ ਅਤੇ ਸਿਰੋਪਾਓ ਪਾ ਕੇ ਪਾਰਟੀ ਦਫ਼ਤਰ ਵਿਚ ਸਵਾਗਤ ਕੀਤਾ। ਇਸ ਤੋਂ ਪਹਿਲਾਂ ਹਰਿੰਦਰ ਸਿੰਘ ਸਿੱਖ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਹੇ ਚੁੱਕੇ ਹਨ।
Harinder Singh Kahlon
ਇਸ ਦੌਰਾਨ ਹਰਿੰਦਰ ਸਿੰਘ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਲੈ ਕੇ ਭੱਦਾ ਬਿਆਨ ਦਿੱਤਾ ਤੇ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤਾ। ਉਹਨਾਂ ਕਿਹਾ ਕਿ ਇਹਨਾਂ ਤਿੰਨ ਕਾਨੂੰਨਾਂ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੈ, ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 'ਜੇ ਮੈਂ ਪ੍ਰਧਾਨ ਮੰਤਰੀ ਦੀ ਜਗ੍ਹਾ ਹੁੰਦਾ ਤਾਂ ਕਿਸਾਨਾਂ ਦੇ ਮਾਰ-ਮਾਰ ਡੰਡੇ ਹੁਣ ਨੂੰ ਜੇਲ੍ਹਾਂ 'ਚ ਡੱਕਿਆ ਹੋਣਾ ਸੀ ਤੇ ਇਨ੍ਹਾਂ ਦਾ ਹੱਲ ਹੁਣ ਇਹ ਹੀ ਹੈ ਤੇ ਹੁਣ ਸਾਨੂੰ ਇਸ ਤਰ੍ਹਾਂ ਹੀ ਕਰਨਾ ਪੈਣਾ ਹੈ'।