ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਸਾਈਕਲ 'ਤੇ ਕਿਸਾਨੀ ਹੱਕ 'ਚ ਪ੍ਰਚਾਰ ਕਰਕੇਅਪਣੇ ਪਿੰਡਪੁੱਜਾਜਗਤਾਰਸਿੰਘ
Published : Sep 14, 2021, 12:09 am IST
Updated : Sep 14, 2021, 12:09 am IST
SHARE ARTICLE
image
image

ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਸਾਈਕਲ 'ਤੇ ਕਿਸਾਨੀ ਹੱਕ 'ਚ ਪ੍ਰਚਾਰ ਕਰ ਕੇ ਅਪਣੇ ਪਿੰਡ ਪੁੱਜਾ ਜਗਤਾਰ ਸਿੰਘ

ਸਫ਼ਰ ਦੌਰਾਨ ਹੋਏ ਅਨੁਭਵ ਕਿਸਾਨਾਂ ਸਮੇਤ ਮੀਡੀਆ ਨਾਲ ਕੀਤੇ ਸਾਂਝੇ


ਕਾਲਾਂਵਾਲੀ, 13 ਸੰਤਬਰ (ਸੁਰਿੰਦਰ ਪਾਲ ਸਿੰਘ): ਦੇਸ਼ ਵਿਆਪੀ ਚਲ ਰਹੇ ਕਿਸਾਨ ਅੰਦੋਨਨ ਦੌਰਾਨ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ 50 ਦਿਨ ਸਾਈਕਲ ਤੇ ਕਿਸਾਨੀ ਦੇ ਹੱਕ ਵਿਚ ਸਫ਼ਰ ਕਰ ਕੇ ਮੰਡੀ ਕਾਲਾਂਵਾਲੀ ਵਿਖੇ ਪੁੱਜੇ ਪਿੰਡ ਨੌਰੰਗ ਤੇ ਨੌਜੁਆਨ ਜਗਤਾਰ ਸਿੰਘ ਦਾ ਦਾਅਵਾ ਹੈ ਕਿ ਉਹ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਸੂਬਿਆਂ ਵਿਚੋਂ ਹੋ ਕੇ ਆਏ ਹਨ | ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਸਫ਼ਲਤਾ ਤੇ ਏਕਤਾ ਨਾਲ ਅੱਗੇ ਵਧ ਰਿਹਾ ਹੈ |
ਮੰਡੀ ਕਾਲਾਂਵਾਲੀ ਦੇ ਔਢਾਂ ਰੋਡ ਸਥਿਤ ਕ੍ਰਾਂਤੀਕਾਰੀ ਚੌਕ ਵਿਚ ਹੋ ਰਹੇ ਸਨਮਾਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਤਾਰ ਸਿੰਘ ਨੋਰੰਗ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਕਿਸਾਨਾਂ ਉਤੇ ਕਾਰਪੋਰੇਟੀ ਗਲਬਾ ਤੇਜ਼ੀ ਨਾਲ ਕੱਸਿਆ ਜਾ ਰਿਹਾ ਹੈ | ਉਨ੍ਹਾਂ ਇਹ ਸੰਕਲਪ ਦੁਹਰਾਇਆ ਕਿ ਕਿਸਾਨੀ ਏਕਤਾ ਨਾਲ ਤਿੰਨ ਕਾਲੇ ਕਾਨੂੰਨ ਜਲਦੀ ਰੱਦ ਹੋ ਜਾਣਗੇ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਚੜ੍ਹਦੀ ਕਲਾ ਵਿਚ ਹਨ | ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਕਿਸਾਨਾਂ ਵਲੋਂ ਮਿਲੇ ਪਿਆਰ ਨੂੰ  ਉਹ ਹਮੇਸ਼ਾ ਯਾਦ ਰੱਖਣਗੇ | ਜਗਤਾਰ ਸਿੰਘ ਦਾ ਕਹਿਣਾ ਸੀ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੇ ਸਫ਼ਰ ਦੌਰਾਨ ਜੋ ਪਿਆਰ ਭਾਰਤ ਵਾਸੀਆਂ ਵਲੋਂ ਮਿਲਿਆ ਹੈ ਉਸ ਨੂੰ  ਉਹ ਹਮੇਸ਼ਾ ਯਾਦ ਰੱਖਣਗੇ | 
ਇਸ ਮੌਕੇ ਮੰਡੀ ਕਾਲਾਂਵਾਲੀ ਦੇ ਕ੍ਰਾਂਤੀਕਾਰੀ ਚੌਕ ਇਕੱਤਰ ਹੋਏ ਕਿਸਾਨਾਂ ਨੇ ਇਸ ਨੌਜਵਾਨ ਦਾ ਮਾਨ ਸਨਮਾਨ ਕਰਨ ਦੇ ਨਾਲ 'ਕਿਸਾਨੀ ਏਕਤਾ ਜ਼ਿੰਦਾਬਾਦ' ਅਤੇ 'ਇਨਕਲਾਬ ਜ਼ਿੰਦਾਬਾਦ ਸਾਡਾ ਏਕਾ ਜ਼ਿੰਦਾਬਾਦ' ਦੇ ਨਾਹਰੇ ਵੀ ਬੁਲੰਦ ਕੀਤੇ | ਇਸ ਮੌਕੇ ਨੌਜਵਾਨ ਜਗਤਾਰ ਸਿੰਘ ਨੌਰੰਗ ਦਾ ਸਨਮਾਨ ਕਰਨ ਵਾਲਿਆਂ ਵਿਚ  ਬੀਕੇਯੂ ਚੜੂਨੀ ਦੇ ਪ੍ਰਧਾਨ ਸਵਰਨਜੀਤ ਸਿੰਘ, ਗੁਰਮੇਜ ਸਿੰਘ ਨੌਰੰਗ, ਤਜਿੰਦਰ ਸਿੰਘ, ਹਰਜਿੰਦਰ ਸਿੰਘ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਦੇਸੂਜੋਧਾ, ਸਵਰਨਜੀਤ ਸਿੰਘ ਨਾਰੰਗ ਤੇ ਹੋਰ ਸ਼ਾਮਲ ਸਨ |
 ਜਗਦੀਪ ਸਿੰਘ ਰਾਮਸਰਾ, ਗੋਰਾ ਸਿੰਘ ਨੌਰੰਗ, ਬਿੰਦਰ ਸਿੰਘ ਨੌਰੰਗ ਅਮਰ ਸਿੰਘ ਸੋਨੀ ਔਢਾਂ ਕੈਂਚੀਆਂ ਵਾਲਾ ਸਮੇਤ ਵੱਡੀ ਮਾਤਰਾ ਵਿਚ ਕਿਸਾਨ ਸ਼ਾਮਲ ਸਨ | 

ਤਸਵੀਰ-ਕਾਲਾਂਵਾਲੀ ਦੇ ਕ੍ਰਾਂਤੀਕਾਰੀ ਚੌਕ ਵਿਚ ਨੌਜਵਾਨ ਜਗਤਾਰ ਸਿੰਘ ਦਾ ਮਾਨ ਸਨਮਾਨ ਕਰਦੇ ਕਾਲਾਂਵਾਲੀ ਨਿਵਾਸੀ |

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement