ਲੁਧਿਆਣਾ ਵਿਚ ਮਿਲਿਆ ਪਟਾਕਿਆਂ ਦਾ ਵੱਡਾ ਜ਼ਖੀਰਾ
Published : Sep 14, 2022, 2:06 pm IST
Updated : Sep 14, 2022, 2:06 pm IST
SHARE ARTICLE
photo
photo

ਹੋ ਸਕਦਾ ਸੀ ਵੱਡਾ ਹਾਦਸਾ

 

ਲੁਧਿਆਣਾ: ਲੁਧਿਆਣਾ ਸ਼ਹਿਰ ਬਾਰੂਦ 'ਤੇ ਬੈਠਾ ਹੈ। ਕਿਸੇ ਸਮੇਂ ਵੀ ਇਹ ਬਾਰੂਦ ਫਟ ਸਕਦਾ ਹੈ ਅਤੇ ਸ਼ਹਿਰ ਵਿੱਚ ਵੱਡਾ ਹਾਦਸਾ ਵਾਪਰ ਸਕਦਾ ਹੈ। ਪੁਲਿਸ ਨੇ ਪਟਾਕੇ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਪਟਾਕਿਆਂ ਦੇ ਵਪਾਰੀਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੋ ਸਮੇਂ ਤੋਂ ਪਹਿਲਾਂ ਪਟਾਕਿਆਂ ਨੂੰ ਗੋਦਾਮਾਂ 'ਚ ਸਟੋਰ ਕਰਦੇ ਹਨ।

ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਕੋਲ ਪਟਾਕਿਆਂ ਦਾ ਲਾਇਸੈਂਸ ਨਹੀਂ ਹੈ, ਉਨ੍ਹਾਂ 'ਤੇ ਪੁਲਿਸ ਨੇ ਡੰਡੇ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੇਰ ਰਾਤ ਗੁੜਮੰਡੀ ਦੇ ਪਿੱਛੇ ਸਥਿਤ ਨਮਕੀਨ ਮੰਡੀ 'ਚ ਛਾਪੇਮਾਰੀ ਕੀਤੀ। ਪੁਲਿਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਇੱਕ ਪਟਾਕੇ ਵਪਾਰੀ ਨੇ ਸੜਕ ’ਤੇ ਹੀ ਤਰਪਾਲ ਵਿੱਚ ਪਟਾਕਿਆਂ ਦੇ ਡੱਬੇ ਲੁਕੋ ਕੇ ਰੱਖੇ ਹਨ।

ਦੇਰ ਰਾਤ ਤੱਕ ਸਾਮਾਨ ਨੂੰ ਕਿਤੇ ਹੋਰ ਜਗ੍ਹਾ 'ਤੇ ਲੈ ਕੇ ਜਾਣਾ ਸੀ। ਸਮਾਂ ਰਹਿੰਦੇ ਪੁਲਿਸ ਨੇ ਛਾਪਾ ਮਾਰ ਕੇ 250 ਤੋਂ 300 ਪੇਟੀਆਂ ਪਟਾਕਿਆਂ ਦੀਆਂ ਬਰਾਮਦ ਕੀਤੀਆਂ। ਦੱਸ ਦੇਈਏ ਕਿ ਇੰਨੀ ਮਾਤਰਾ ਵਿੱਚ ਪਟਾਕਿਆਂ ਦੇ ਡੱਬੇ ਮਿਲਣਾ ਸਿਰਫ ਇੱਕ ਟ੍ਰੇਲਰ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਇਹ ਡੱਬੇ ਮਿਲੇ ਹਨ, ਉਸ ਦੇ ਸਾਹਮਣੇ ਇਕ ਇਮਾਰਤ ਹੈ, ਜਿਸ ਵਿਚ ਵੱਡੀ ਮਾਤਰਾ ਵਿਚ ਪਟਾਕਿਆਂ ਦਾ ਭੰਡਾਰ ਕੀਤਾ ਗਿਆ ਹੈ। ਪੁਲਿਸ ਦੀ ਛਾਪੇਮਾਰੀ ਨੂੰ ਦੇਖ ਕੇ ਕੁਝ ਲੋਕ ਮੌਕੇ ਤੋਂ ਇਮਾਰਤ ਨੂੰ ਤਾਲਾ ਲਗਾ ਕੇ ਚਲੇ ਗਏ।

ਖੁਸ਼ਕਿਸਮਤੀ ਰਹੀ ਕਿ ਇਸ ਮੰਡੀ ਵਿੱਚ ਅੱਗ ਵਰਗੀ ਕੋਈ ਘਟਨਾ ਨਹੀਂ ਵਾਪਰੀ ਨਹੀਂ ਤਾਂ ਪਟਾਕੇ ਫਟਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਮਾਮਲੇ ਵਿੱਚ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਥਾਣਾ ਕੋਤਵਾਲੀ ਦੇ ਐਸਐਚਓ ਕੁਲਦੀਪ ਸਿੰਘ ਨੂੰ ਇਮਾਰਤ ਦੀ ਜਾਂਚ ਕਰਕੇ ਵੀਡੀਓਗ੍ਰਾਫੀ ਕਰਕੇ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਪੁਲੀਸ ਨੇ ਪਟਾਕੇ ਕਾਰੋਬਾਰੀ ਸੰਜੇ ਸਿੰਗਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਨ੍ਹਾਂ ਪਟਾਕਿਆਂ ਦੀ ਕੀਮਤ 20 ਤੋਂ 25 ਲੱਖ ਦੱਸੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement