
VK Janjua : ਜੰਜੂਆ ਪਿਛਲੇ ਸਾਲ ਜੂਨ ਮਹੀਨੇ ਮੁੱਖ ਸਕੱਤਰ ਦੇ ਅਹੁਦੇ ਤੋਂ ਹੋਏ ਹਨ ਸੇਵਾ ਮੁਕਤ
VK Janjua will be the Chairman of Punjab Transparency and Accountability Commission News: ਪੰਜਾਬ ਦੇ ਸਾਬਕਾ ਮੁੱਖ ਸਕੱਤਰ ਵੀ ਕੇ ਜੰਜੂਆ ਨੂੰ ਸੇਵਾ ਮੁਕਤੀ ਬਾਅਦ ਹੁਣ ਸਰਕਾਰ ਨੇ ਮੁੜ ਵੱਡਾ ਅਹੁਦਾ ਦਿਤਾ ਹੈ।
ਉਹ ਪੰਜਾਬ ਸਰਕਾਰ ਦੇ ਪਾਰਦਰਸ਼ੀ ਅਤੇ ਜਵਾਬਦੇਹੀ ਬਾਰੇ ਕਮਿਸ਼ਨ ਦੇ ਮੁੱਖ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਇਹ ਕਮਿਸ਼ਨ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇਣ ਲਈ ਅਫ਼ਸਰਸ਼ਾਹੀ ਨੂੰ ਜਵਾਬਦੇਹ ਬਣਾਉਣ ਲਈ ਬਣਾਇਆ ਹੈ।
ਜੰਜੂਆ ਦੇ ਸਬੰਧ ਮੁੱਖ ਮੰਤਰੀ ਮਾਨ ਨਾਲ ਬਹੁਤ ਵਧੀਆ ਰਹੇ ਸਨ। ਜੰਜੂਆ ਦੀ ਸੇਵਾ ਮੁਕਤੀ ਬਾਅਦ ਹੀ ਚਰਚਾ ਸੀ ਕਿ ਭਗਵੰਤ ਮਾਨ ਉਨ੍ਹਾਂ ਨੂੰ ਅਪਣੇ ਨਾਲ ਰੱਖਣ ਲਈ ਕੋਈ ਵੱਡਾ ਅਹੁਦਾ ਦੇਣਗੇ। ਹੁਣ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਨਿਯੁਕਤੀ ਦੇ ਹੁਕਮ ਜਾਰੀ ਕਰ ਦਿਤੇ ਹਨ।