
ਬਠਿੰਡਾ ਦੇ ਜੀਦਾ ਦੇ ਇੱਕ ਘਰ ’ਚ ਹੋਏ ਧਮਾਕੇ ਦਾ ਮਾਮਲਾ
ਬਠਿੰਡਾ: ਬਠਿੰਡਾ ਦੇ ਜੀਦਾ ਪਿੰਡ ਵਿੱਚ ਜਿਸ ਘਰ ਵਿੱਚ ਪਹਿਲੇ ਧਮਾਕੇ ਹੋਏ ਸਨ, ਬੰਬ ਨਿਰੋਧਕ ਦਸਤਾ ਉਸ ਜਗ੍ਹਾ ਬਚੀ ਹੋਈ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਦੇ ਯਤਨ ਕਰ ਰਿਹਾ ਹੈ। ਉੱਥੇ ਅਜੇ ਵੀ ਛੋਟੇ ਮੋਟੇ ਧਮਾਕਿਆਂ ਦਾ ਖਤਰਾ ਬਣਿਆ ਹੋਇਆ ਹੈ। ਇਹ ਰਸਾਇਣ ਇੰਨਾ ਖਤਰਨਾਕ ਹੈ ਕਿ ਖਿੰਡੇ ਹੋਏ ਕਣਾਂ ਨੂੰ ਇਕੱਠਾ ਕਰਦੇ ਸਮੇਂ ਧਮਾਕੇ ਹੋ ਰਹੇ ਹਨ। ਮੌਕੇ ‘ਤੇ ਰਿਮੋਟ ਆਪਰੇਟਿਡ ਵਹੀਕਲ (ROB) ਦੀ ਵਰਤੋਂ ਕਰਕੇ ਕੈਮੀਕਲ ਖੇਤਰ ਦੀ ਸਫਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਸ.ਐਸ.ਪੀ ਬਠਿੰਡਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਘਬਰਾਉਣ। ਦੱਸ ਦੇਈਏ ਕਿ ਬੰਬ ਨਿਰੋਧਕ ਦਸਤੇ ਵੱਲੋਂ ਪਿਛਲੇ 3 ਦਿਨਾਂ ਤੋਂ ਬੰਬ ਬਣਾਉਣ ਦੀ ਸਮੱਗਰੀ ਨੂੰ ਨਸ਼ਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ।