ਹਾਥਰਸ ਕੇਸ : ਇਨਸਾਫ਼ ਮਿਲਣ 'ਤੇ ਹੀ ਕਰਾਂਗੇ ਧੀ ਦੀਆਂ ਅਸਥੀਆਂ ਜਲਪ੍ਰਵਾਹ : ਪੀੜਤ ਪ੍ਰਵਾਰ
Published : Oct 14, 2020, 1:18 am IST
Updated : Oct 14, 2020, 1:18 am IST
SHARE ARTICLE
image
image

ਹਾਥਰਸ ਕੇਸ : ਇਨਸਾਫ਼ ਮਿਲਣ 'ਤੇ ਹੀ ਕਰਾਂਗੇ ਧੀ ਦੀਆਂ ਅਸਥੀਆਂ ਜਲਪ੍ਰਵਾਹ : ਪੀੜਤ ਪ੍ਰਵਾਰ

ਉੱਤਰ ਪ੍ਰਦੇਸ਼, 13 ਅਕਤੂਬਰ : ਹਾਥਰਾਸ ਮਾਮਲੇ 'ਚ ਪੀੜਤ ਪਰਵਾਰ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਅੱਗੇ ਪੇਸ਼ ਹੋਇਆ ਅਤੇ ਸੋਮਵਾਰ ਦੇਰ ਰਾਤ ਘਰ ਪਰਤਿਆ। ਸਖ਼ਤ ਸੁਰੱਖਿਆ ਹੇਠ ਪਰਵਾਰਕ ਮੈਂਬਰ ਹਾਥਰਾਸ ਪਰਤੇ। ਇਸ ਦੇ ਨਾਲ ਹੀ ਘਰ ਪਰਤਣ ਤੋਂ ਬਾਅਦ ਪੀੜਤ ਪਰਵਾਰ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਅਪਣੀ ਧੀ ਦੀਆਂ ਅਸਥੀਆਂ ਜਲਪ੍ਰਵਾਹ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਦੇ ਸਾਹਮਣੇ ਸਾਡੀ ਧੀ ਦਾ ਸਸਕਾਰ ਸਾਡੀ ਇਜ਼ਾਜਤ ਤੋਂ ਬਗੈਰ ਹੀ ਕਰ ਦੇਣ ਦਾ ਮੁੱਦਾ ਚੁੱਕਿਆ। ਪੀੜਤਾ ਦੇ ਪਿਤਾ ਨੇ ਕਿਹਾ ਕਿ ਅਦਾਲਤ 'ਚ ਸਾਰੇ ਅੰਗ੍ਰੇਜ਼ੀ 'ਚ ਬੋਲ ਰਹੇ ਸਨ, ਮੈਨੂੰ ਕੁੱਝ ਵੀ ਸਮਝ ਨਹੀਂ ਆਈ। ਦਰਅਸਲ ਹਾਥਰਸ ਮਾਮਲੇ 'ਤੇ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵਿਚ ਸੋਮਵਾਰ ਨੂੰ ਸੁਣਵਾਈ ਹੋਈ। ਇਸ ਸਮੇਂ ਦੌਰਾਨ, ਹਥਰਾਸ ਕੇਸ ਦੇ ਪੀੜਤ ਪਰਵਾਰ ਦੇ ਨਾਲ ਅਧਿਕਾਰੀਆਂ ਨੇ ਅਪਣੇ ਵਿਚਾਰ ਅਦਾਲਤ ਵਿਚ ਪੇਸ਼ ਕੀਤੇ। ਅਦਾਲਤ ਵਿਚ ਪੀੜਤ ਪਰਵਾਰ ਨੇ ਅੰਤਮ ਸੰਸਕਾਰ 'ਤੇ ਅਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਦਾ ਅੰਤਮ ਸਸਕਾਰ ਕੀਤਾ ਗਿਆ ਹੈ।
 ਇਸ ਦੇ ਨਾਲ ਹੀ ਪੀੜਤ ਪਰਵਾਰ ਦੀ ਵਕੀਲ ਸੀਮਾ ਕੁਸ਼ਵਾਹਾ ਦੇ ਅਨੁਸਾਰ ਪਰਵਾਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸੀਬੀਆਈ ਰਿਪੋਰਟ ਨੂੰ ਗੁਪਤ ਰੱਖਿਆ ਜਾਵੇ, ਕੇਸ ਨੂੰ ਉੱਤਰ ਪ੍ਰਦੇਸ਼ ਤੋਂ ਬਾਹਰ ਤਬਦੀਲ ਕੀਤਾ ਜਾਵੇ ਅਤੇ ਜਦੋਂ ਤਕ ਕੇਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ। ਉਦੋਂ ਤਕ ਪਰਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਪੀੜਤ ਪਰਵਾਰ ਦੇ ਬਿਆਨ ਤੋਂ ਬਾਅਦ ਹਾਈ ਕੋਰਟ ਵਿਚ ਹਾਥਰਾਸ ਦੇ ਡੀਐਮ ਨੇ ਕਿਹਾ ਸੀ ਕਿ ਪੀੜਤ ਦਾ ਸਸਕਾਰ ਕਰਨ ਦਾ ਫ਼ੈਸਲਾ ਸਥਾਨਕ ਪ੍ਰਸ਼ਾਸਨ ਦਾ ਸੀ। ਉਪਰੋਂ ਅੰਤਮ ਸਸਕਾਰ ਬਾਰੇ ਕੋਈ ਹਦਾਇਤ ਨਹੀਂ ਮਿਲੀ ਸੀ। ਕਾਨੂੰਨ ਵਿਵਸਥਾ ਦੇ ਵਿਗੜਣ ਦੇ ਡਰ ਕਾਰਨ ਅੰਤਮ ਸਸਕਾਰ ਦਾ ਫ਼ੈਸਲਾ ਰਾਤ ਨੂੰ ਲਿਆ ਗਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement