ਕਤੂਰੇ ਨੂੰ ਡੁੱਬਣੋਂ ਬਚਾਉਂਦੇ ਜੋੜੇ ਭਰਾ ਖੁਦ ਤਲਾਅ 'ਚ ਡੁੱਬੇ

By : GAGANDEEP

Published : Oct 14, 2020, 1:20 pm IST
Updated : Oct 14, 2020, 1:31 pm IST
SHARE ARTICLE
twins
twins

ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀਆਂ ਗਈਆਂ

ਝੱਜਰ: ਬੰਬੂਲਿਆ ਪਿੰਡ ਵਿੱਚੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿੱਥੇ ਦੋ ਜੁੜਵਾਂ ਭਰਾ ਜਿਹਨਾਂ ਨੂੰ ਹਜੇ ਦੁਨੀਆ ਦਾਰੀ ਬਾਰੇ ਕੁੱਝ ਵੀ ਨਹੀਂ ਪਤਾ ਸੀ ਜੋ ਬੇਪ੍ਰਵਾਹ ਹੋ ਕੇ ਦੋਵੇਂ ਇਕੱਠੇ ਹੋ ਕੇ ਖੇਡਦੇ ਰਹਿੰਦੇ, ਇਕੱਠੇ ਸਕੂਲ ਜਾਂਦੇ ਅਤੇ ਸਾਰਾ ਸਮਾਂ ਇਕੱਠੇ ਬਿਤਾਉਂਦੇ ਸਨ

twinstwins

ਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਆਪਣੇ ਪਿੱਛੇ ਰੋਂਦੇ ਮਾਪੇ ਛੱਡ ਗਏ। ਦਰਅਸਲ  ਮੰਗਲਵਾਰ ਨੂੰ ਇਹ ਦੋਵੇਂ ਜੁੜਵਾਂ ਭਰਾ ਭਾਗ ਅਤੇ ਗੋਤ ਇੱਕ ਕਤੂਰੇ ਨੂੰ ਬਚਾਉਣ ਲਈ ਤਲਾਅ ਵਿੱਚ ਡੁੱਬ ਗਏ। ਦੋਵਾਂ ਲਾਸ਼ਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਛੱਪੜ ਤੋਂ ਬਾਹਰ ਕੱਢ ਲਿਆ।

twinstwins

ਮੰਗਲਵਾਰ ਨੂੰ ਝੱਜਰ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।  ਜਾਣਕਾਰੀ  ਮੁਤਾਬਿਕ ਦੋਵੇਂ ਭਰਾ ਕਤੂਰੇ ਨਾਲ ਖੇਡ ਰਹੇ ਸਨ ਤੇ ਜਦੋਂ ਇਹ ਕਤੂਰਾ ਪਿੰਡ ਦੇ ਛੱਪੜ ਵਿੱਚ ਡੁੱਬ ਗਿਆ ਤੇ ਦੋਵੇਂ ਭਰਾ ਇਸਨੂੰ ਬਚਾਉਣ ਲਈ ਆਪ ਵੀ ਛੱਪੜ ਵਿੱਚ ਜਾ ਵੜੇ ਅਤੇ ਉਹਨਾਂ ਦੀ  ਡੁੱਬਣ ਕਾਰਨ ਮੌਤ ਹੋ ਗਈ।

ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ  ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀਆਂ ਗਈਆਂ
ਸੂਚਨਾ  ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਝੱਜਰ ਦੇ ਸਿਵਲ ਹਸਪਤਾਲ ਭੇਜ ਦਿੱਤਾ। ਮੰਗਲਵਾਰ ਨੂੰ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਗਈਆ।

Location: India, Punjab

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement