ਪਾਕਿਸਤਾਨ ਦੇ ਬਟਵਾਰੇ ਵੇਲੇ ਦਾ ਵਿਛੜਿਆ ਠੱਠੀ ਭਾਈਕੇ ਦਾ ਪਰਵਾਰ 73 ਸਾਲਾ ਬਾਅਦ ਪਿੰਡ ਫ਼ਰਵਾਲੀ ਵਿਖੇ
Published : Oct 14, 2020, 1:07 am IST
Updated : Oct 14, 2020, 1:07 am IST
SHARE ARTICLE
image
image

ਪਾਕਿਸਤਾਨ ਦੇ ਬਟਵਾਰੇ ਵੇਲੇ ਦਾ ਵਿਛੜਿਆ ਠੱਠੀ ਭਾਈਕੇ ਦਾ ਪਰਵਾਰ 73 ਸਾਲਾ ਬਾਅਦ ਪਿੰਡ ਫ਼ਰਵਾਲੀ ਵਿਖੇ ਸਮੇਤ ਪਰਵਾਰ ਨੂੰ ਮਿਲਣ ਪਹੁੰਚਿਆ

ਸੰਦੌੜ, 13 ਅਕਤੂਬਰ (ਕੁਲਵੰਤ ਸਿੰਘ ਸੰਦੌੜਵੀਂ): ਮੁੱਦਤਾਂ ਤੋਂ ਵਿਛੜੇ ਪਰਵਾਰਾਂ ਨੂੰ ਮੇਲਣ ਵਾਲਾ ਉਹ ਆਪ ਹੀ ਅਕਾਲ ਪੁਰਖ ਹੈ। ਕਿਸੇ ਸ਼ਾਇਰ ਮੁਤਾਬਕ “ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਹਨ'' ਕਹਾਵਤ ਝੂਠੀ ਨਹੀਂ ਹੋ ਸਕਦੀ। ਅਜਿਹੀ ਹੀ ਇਕ ਪਰਵਾਰ ਮਿਲਣ ਵਾਲੀ ਅਤੇ ਦਿਲਾਂ ਨੂੰ ਦਿਲਾਂ ਦੇ ਰਾਹ ਵਾਲੀ ਕਹਾਵਤ ਸੱਚ ਸਾਬਤ ਹੋਈ ਹੈ, ਜਦ ਇਕ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ ਕੇ ਦੇ ਰਾਮਦਾਸੀਆ ਪਰਵਾਰ ਸੁਖਦੇਵ ਸਿੰਘ ਰੀਟਾਇਰਡ ਹੈੱਡ ਟੀਚਰ ਪੁੱਤਰ ਅਮਰ ਸਿੰਘ ਦਾ ਪਰਵਾਰ ਸੰਨ 1947 ਦੀ ਪਾਕਿ ਵੰਡ ਵੇਲੇ ਦੇ ਵਿਛੜੇ ਤਕਰੀਬਨ 73 ਸਾਲਾਂ ਬਾਅਦ ਮਿਲਣ ਲਈ ਪਿੰਡ ਫਰਵਾਲੀ ਵਿਖੇ ਸਮੇਤ ਪਰਵਾਰ ਪਹੁੰਚੇ ਤਾਂ ਉਨ੍ਹਾਂ ਦੇ ਤਾਇਆ ਸਵਰਗੀ ਸਾਧੂ ਸਿੰਘ ਪੁੱਤਰ ਖੇਮ ਸਿੰਘ ਦੇ ਘਰ ਉਨ੍ਹਾਂ ਦੇ ਆਉਣ ਉਤੇ ਵਿਆਹ ਵਰਗਾ ਮਾਹੋਲ ਸੀ ਅਤੇ ਸਾਰਾ ਪਰਵਾਰ ਖ਼ੁਸ਼ੀ ਨਾਲ ਝੂਮ ਰਿਹਾ ਸੀ।
  ਸੁਖਦੇਵ ਸਿੰਘ ਦੇ ਦਸਿਆ ਕਿ ਉਹ ਬਲਦੇਵ ਸਿੰਘ ਸੇਵਾ ਮੁਕਤ ਡੀ.ਐਸ.ਪੀ., ਗੁਰਦੇਵ ਸਿੰਘ, ਗੁਰਬਚਨ ਸਿੰਘ  ਸੇਵਾ ਮੁਕਤ ਸੂਬੇਦਾਰ, ਹਰੀ ਸਿੰਘ, ਜਗਦੇਵ ਸਿੰਘ ਜੈਤੋ ਭਰਾ ਹਨ। ਬਲਦੇਵ ਸਿੰਘ ਸੇਵਾ ਮੁਕਤ ਡੀ.ਐਸ.ਪੀ. ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਅਮਰ ਸਿੰਘ ਪੁੱਤਰ ਲੈਹਿਣਾ ਸਿੰਘ, ਖੇਮਾ ਸਿੰਘ ਪੁੱਤਰ ਲੈਹਿਣਾ ਸਿੰਘ ਅਤੇ ਕਾਕਾ ਸਿੰਘ ਪੁੱਤਰ ਲੈਹਿਣਾ ਸਿੰਘ ਤਿੰਨ ਭਰਾ ਸਨ। ਸੰਨ 1947 ਵੇਲੇ ਉਹ 13 ਸਾਲ ਦੇ ਸਨ ਜਦ ਭਾਰਤ ਪਾਕਿ ਦਾ ਬਟਵਾਰਾ ਹੋਇਆ ਸੀ। ਉਨ੍ਹਾਂ ਦਸਿਆ ਕਿ ਉਹ ਪਹਿਲਾਂ ਪਾਕਿਸਤਾਨ ਦੇ ਲਹਿਦੇ ਪੰਜਾਬ ਵਿਚ ਰਹਿੰਦੇ ਸਨ, 1947 ਵੇਲੇ ਬਟਵਾਰੇ ਤੋਂ ਪਹਿਲਾ ਉਹ ਪਕਿਸਤਾਨ ਤੋਂ ਚੱਲ ਕੇ ਫ਼ਰਵਾਲੀ ਆਏ ਥੋੜਾ ਸਮਾਂ ਰਹਿ ਕੇ ਉਹ ਦੇ ਪਿਤਾ ਠੱਠੀ ਭਾਈਕੇ ਆ ਗਏ। ਉਸ ਵੇਲੇ ਸਾਧਨ ਘੱਟ ਹੋਣ ਕਾਰਨ ਉਹ ਮੁੜ ਪਿੰਡ ਫਰਵਾਲੀ ਅਪਣੇ ਤਾਇਆ ਖੇਮਾਂ ਸਿੰਘ ਕੋਲ ਨਹੀਂ ਆ ਸਕੇ। ਇਸ ਮੌਕੇ  ਮਾਸਟਰ ਯੁੱਧਵੀਰ ਸਿੰਘ ਠੱਠੀ ਭਾਈਕੇ ਜੋ ਕਿ ਇਕ ਅਧਿਆਪਕ ਹਨ ਨੇ ਦਸਿਆ ਕਿ ਉਹ ਪਿੰਡ ਫ਼ਰਵਾਲੀ ਦੀ ਭਾਲ ਕਰ ਰਹੇ ਸਨ ਤਾਂ ਅਚਾਨਕ ਸਬੱਬ ਨਾਲ ਪਿੰਡ ਫ਼ਰਵਾਲੀ ਦਾ ਪਤਾ ਲਗਾਇਆ ਜਿੱਥੇ ਉਹ ਅੱਜ ਮਿਲਣ ਲਈ ਆਏ ਹਨ।
    ਉਧਰ ਸਵਰਗੀ ਸਾਧੂ ਸਿੰਘ ਪੁੱਤਰ ਖੇਮਾ ਸਿੰਘ, ਸਵਰਗੀ ਮੁਖਤਿਆਰ ਸਿੰਘ ਦੇ ਪਰਵਾਰ ਦੇ ਮੈਂਬਰ ਸੁਖਵਿੰਦਰ ਸਿੰਘ ਛਿੰਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਪਰਵਾਰ ਬਾਰੇ ਤਾਂ ਭੁੱਲ ਚੁੱਕੇ ਸਾਂ ਜਦ ਸਾਨੂੰ ਇਨ੍ਹਾਂ ਦੇ ਆਉਣ ਦਾ ਪਤਾ ਲੱਗਾ ਤਾਂ ਸਾਡੀ ਕੋਈ ਖ਼ੁਸ਼ੀ ਦੀ ਹੱਦ ਨਹੀਂ ਰਹੀ। ਸਾਡੇ ਪਰਵਾਰਾਂ ਦਾ ਮੇਲ ਹੋਣ ਉਤੇ ਅਸੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ। ਜ਼ਿਕਰਯੋਗ ਹੈ ਕਿ ਪਿੰਡ ਫ਼ਰਵਾਲੀ ਦੇ ਤਕਰੀਬਨ 45 ਮੈਂਬਰ ਤੇ 40 ਦੇ ਕਰੀਬ ਭਾਈ ਠੱਠੀਕੇ ਵਾਲੇ ਮੈਂਬਰ ਸਨ। ਜਿੱਥੇ ਵਿਆਹ ਵਰਗਾ ਮਾਹੌਲ ਕਰ ਕੇ ਖ਼ੁਸ਼ੀ ਹੀ ਖ਼ੁਸ਼ੀ ਸੀ ਅਤੇ ਅਪਣੀਆਂ ਵਿਛੜੀਆਂ ਯਾਦਾਂ-ਯਾਦ ਕਰ ਕੇ ਲੰਘਿਆ ਵੇਲਾ ਭੁਲ ਚੁੱਕੇ ਸਨ।
Sng 13-24

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement