
ਅਕਾਲੀ ਦਲ ਮਾਨ ਦੇ ਵਫ਼ਦ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਯਾਦ ਪੱਤਰ ਦਿਤਾ
ਅੰਮ੍ਰਿਤਸਰ, 13 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ( ਅ) ਦੇ ਨੇਤਾ ਹਰਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਯਾਦ ਪੱਤਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿਤਾ। ਉਨ੍ਹਾਂ ਮੰਗ ਕੀਤੀ ਕਿ ਮਰਿਆਦਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁਧ ਕਾਰਵਾਈ ਕੀਤੀ ਜਾਵੇ। ਹਰਬੀਰ ਸਿੰਘ ਸੰਧੂ ਨੇ ਦਸਿਆ ਕਿ ਉਕਤ ਤਿੰਨਾਂ ਸਿੱਖਾਂ ਵਲੋਂ ਗੁਰ-ਮਰਿਆਦਾ, ਰਹੁ-ਰੀਤੀਆਂ ਅਤੇ ਸਿੱਖੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਸ਼ਖ਼ਸੀਅਤਾਂ ਕੁੱਝ ਹਿੰਦੂ ਨੇਤਾਵਾਂ ਆਖੇ ਲੱਗ ਕੇ ਮੂਰਤੀ ਪੂਜਾ ਕਰ ਰਹੇ ਹਨ। ਚਿੰਤਪੁਰਨੀ ਮੰਦਰ ਜਾ ਕੇ ਸਿੱਖੀ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ। ਸਾਡੇ ਗੁਰੂ ਸਾਹਿਬਾਨ ਨੇ ਮੂਰਤੀ ਪੂਜਾ ਵਿਰੁਧ ਲੋਕਾਂ ਨੂੰ ਜਾਗਰੂਕ ਕੀਤਾ ਸੀ ਕਿ ਇਹ ਪਾਖੰਡਵਾਦ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤਿੰਨੇ ਆਗੂਆਂ ਨੂੰ ਸੱਦਣ ਅਤੇ ਗਲ ਵਿਚ ਦੋਸ਼ੀ ਹੋਣ ਦੀ ਫੱਟੀ ਪਾ ਕੇ ਸਿੱਖ ਮਰਿਆਦਾ ਮੁਤਾਬਕ ਸਜ਼ਾ ਲਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਅਮਰੀਕ ਸਿੰਘ ਨੰਗਲ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।