ਸਿੱਖ ਪਿ੍ੰਸੀਪਲ ਦੇ ਸ਼ਰਧਾਂਜਲੀ ਸਮਾਗਮਵਿਚ ਫ਼ਾਰੂਕ ਅਬਦੁੱਲਾ ਨੇਸਿੱਖਾਂ ਦੀ ਬਹਾਦਰੀ ਦਾ ਪ੍ਰਗਟਾਵਾਕੀਤਾ
Published : Oct 14, 2021, 7:08 am IST
Updated : Oct 14, 2021, 7:08 am IST
SHARE ARTICLE
image
image

ਸਿੱਖ ਪਿ੍ੰਸੀਪਲ ਦੇ ਸ਼ਰਧਾਂਜਲੀ ਸਮਾਗਮ ਵਿਚ ਫ਼ਾਰੂਕ ਅਬਦੁੱਲਾ ਨੇ ਸਿੱਖਾਂ ਦੀ ਬਹਾਦਰੀ ਦਾ ਪ੍ਰਗਟਾਵਾ ਕੀਤਾ

 

ਸ਼੍ਰੀਨਗਰ, 13 ਅਕਤੂਬਰ : ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਅੱਜ ਇਥੇ ਕਿਹਾ ਕਿ ਕਸ਼ਮੀਰ ਕਦੇ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਰਹਾਂਗੇ, ''ਭਾਵੇਂ ਮੈਨੂੰ ਗੋਲੀ ਹੀ ਕਿਉਂ ਨਾ ਮਾਰ ਦਿਤੀ ਜਾਵੇ |'' ਸਰਕਾਰੀ ਸਕੂਲ ਦੀ ਪਿ੍ੰਸੀਪਲ ਸੁਪਿੰਦਰ ਕੌਰ ਨੂੰ  ਸ਼ਰਧਾਂਜਲੀ ਦੇਣ ਲਈ ਇਥੇ ਇਕ ਗੁਰਦਵਾਰੇ 'ਚ ਆਯੋਜਤ ਸੋਗ ਸਮਾਗਮ ਨੂੰ  ਸੰਬੋਧਨ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ  ਹਿੰਮਤੀ ਬਣਨਾ ਪਵੇਗਾ ਅਤੇ ਮਿਲ ਕੇ ਕਾਤਲਾਂ ਨਾਲ ਲੜਨਾ ਹੋਵੇਗਾ | ਸਪਿੰਦਰ ਕੌਰ ਦੀ ਸੱਤ ਅਕਤੂਬਰ ਨੂੰ  ਅਤਿਵਾਦੀਆਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ | ਸ਼੍ਰੀਨਗਰ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਕਿਹਾ, ''ਸਾਨੂੰ ਇਨ੍ਹਾਂ ਜਾਨਵਰਾਂ ਨਾਲ ਲੜਨਾ ਹੋਵੇਗਾ | ਕਸ਼ਮੀਰ ਕਦੇ ਪਾਕਿਸਤਾਨ ਨਹੀਂ ਬਣੇਗਾ, ਯਾਦ ਰਖਣਾ | ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਅਸੀਂ ਭਾਰਤ ਦਾ ਹਿੱਸਾ ਰਹਾਂਗੇ, ਭਾਵੇਂ ਜੋ ਵੀ ਹੋ ਜਾਵੇ | ਉਹ ਭਾਵੇਂ ਮੈਨੂੰ ਗੋਲੀ ਮਾਰ ਦੇਣ ਤਾਂ ਵੀ ਇਸ ਨੂੰ  ਨਹੀਂ ਬਦਲ ਸਕਦੇ |''
ਸਿੱਖ ਪਿ੍ੰਸੀਪਲ ਸੁਪਿੰਦਰ ਕੌਰ ਦੀ ਹਤਿਆ ਦੇ ਦੁੱਖ ਪ੍ਰਗਟ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ 1990 ਦੇ ਦਹਾਕੇ 'ਚ ਜਦੋਂ ਕਈ ਲੋਕ ਡਰ ਦੇ ਮਾਰੇ ਘਾਟੀ ਛੱਡ ਕੇ ਚਲੇ ਗਏ ਸਨ ਉਦੋਂ ਸਿੱਖ ਭਾਈਚਾਰੇ ਨੇ ਕਸ਼ਮੀਰ ਨੂੰ  ਨਹੀ ਛਡਿਆ ਸੀ ਅਤੇ ਹਾਲਾਤ ਦਾ ਡੱਟ ਕੇ ਸਾਹਮਣਾ ਕੀਤਾ ਸੀ | ਉਨ੍ਹਾਂ ਕਿਹਾ ਕਿ ਸਾਨੂੰ ਅਪਣਾ ਹੌਂਸਲਾ ਉਚਾ ਰਖਣਾ ਪਵੇਗਾ ਅਤੇ ਹਿੰਮਤੀ ਬਣਨਾ ਪਵੇਗਾ | ਉਨ੍ਹਾਂ ਕਿਹਾ ਕਿ ਇਕ ਉਹ ਸਮਾਂ ਸੀ ਜਦੋਂ ਸਾਰੇ ਵਾਦੀ ਨੂੰ  ਛੱਡ ਕੇ ਦੌੜ ਰਹੇ ਸਨ ਪਰ ਸਿੱਖਾਂ ਨੇ ਉਸ ਦਹਿਸ਼ਤ ਦਾ ਡਟ ਕੇ ਸਾਹਮਣਾ ਕੀਤਾ ਤੇ ਸਿਰਫ਼ ਸਿੱਖ ਹੀ ਸਨ ਜਿਹੜੇ ਸਾਰਿਆਂ ਦੇ ਜਾਣ ਤੋਂ ਬਾਅਦ ਵੀ ਇਥੇ ਹੀ ਡਟੇ ਰਹੇ |  ਉਨ੍ਹਾਂ ਬੜੇ ਹੀ ਮਾਣ ਨਾਲ ਕਿਹਾ ਕਿ ਸਿੱਖਾਂ ਵਰਗੀ ਬਹਾਦਰ ਕੌਮ ਨੂੰ  ਉਹ ਨੂੰ  ਵਾਰ-ਵਾਰ ਸਲਾਮ ਕਰਦੇ ਹਨ ਜਿਨ੍ਹਾਂ ਦੇਸ਼ ਦੀ ਰਖਿਆ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਵਿਚ ਵੀ ਭਰਪੂਰ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ  ਸਿੱਖਾਂ ਦੀਆਂ ਕੁਰਬਾਨੀਆਂ ਨੂੰ  ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਕਸ਼ਮੀਰੀ ਲੋਕਾਂ ਦਾ ਸਾਥ ਦੇਣ 'ਤੇ ਅਸੀਂ ਸਦਾ ਸਿੱਖ ਕੌਮ ਦੇ ਰਿਣੀ ਰਹਾਂਗੇ | ਉਨ੍ਹਾਂ ਪਿੰ੍ਰਸੀਪਲ ਦੇ ਕਤਲ ਦੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਛੋਟੇ-ਛੋਟੇ ਬੱਚਿਆਂ ਨੂੰ  ਪੜ੍ਹਾਉਣ ਵਾਲੀ ਇਕ ਪਿੰ੍ਰਸੀਪਲ ਨੂੰ  ਮਾਰਨ ਨਾਲ 
ਇਸਲਾਮ ਦੀ ਖਿਦਮਤ ਨਹੀਂ ਹੁੰਦੀ ਤੇ ਇਸਲਾਮ ਇਸ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਕਿ ਬੇਗੁਨਾਹ ਬੱਚਿਆਂ ਤੇ ਔਰਤਾਂ ਨੂੰ  ਕਤਲ ਕੀਤਾ ਜਾਵੇ |  


 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement