
ਮਨੰੂਵਾਦੀ ਧਿਰਾਂ ਦਾ ਏਜੰਡਾ ਸਿੱਖਾਂ ਤੇ ਘੱਟ ਗਿਣਤੀਆਂ ਨੂੰ ਦਬਾਉਣਾ : ਖਾਲੜਾ ਮਿਸ਼ਨ
ਅਕਾਲ ਤਖ਼ਤ ਸਾਹਿਬ ਤੋਂ ਲਖੀਮਪੁਰ ਖੇੜੀ 'ਚ ਸ਼ਹੀਦ ਕਿਸਾਨਾਂ ਲਈ ਕੀਤੀ ਅਰਦਾਸ
ਅੰਮਿ੍ਤਸਰ, 13 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਅੰਮਿ੍ਤਸਰ ਵਿਚ ਲਖੀਮਪੁਰ ਵਿਚ ਮੰਨੰੂਵਾਦੀਆਂ ਵਲੋਂ ਅਤਿਵਾਦੀ ਹਮਲਾ ਕਰ ਕੇ ਮਨੁੱਖਤਾ ਦੇ ਕੀਤੇ ਕਤਲੇਆਮ ਵਿਰੁਧ ਸ਼ਹੀਦਾਂ ਨਮਿਤ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਬੇਨਤੀ ਕੀਤੀ ਗਈ |
ਖਾਲੜਾ ਮਿਸ਼ਨ ਨੇ ਕਿਹਾ ਕਿ ਲਖੀਮਪੁਰ ਕਾਂਡ ਆਰ.ਐਸ.ਐਸ. ਤੇ ਭਾਜਪਾ ਦੀ ਵਿਉਂਤਬੰਦ ਸਾਜ਼ਸ਼ ਦਾ ਸਿੱਟਾ ਹੈ ਅਤੇ ਮੰਨੰੂਵਾਦੀਏ ਸਿੱਖੀ ਦੇ ਜਨਮ ਤੋਂ ਹੀ ਸਿੱਖੀ ਨਾਲ ਵੈਰ ਕਮਾਉਂਦੇ ਆਏ ਹਨ ਕਿਉਂਕਿ ਸਿੱਖੀ ਨਿਮਾਣਿਆਂ, ਨਿਤਾਣਿਆਂ ਦਾ ਸਾਥ ਦਿੰਦੀ ਹੈ, ਦਬਿਆ ਕੁਚਲਿਆਂ ਦੇ ਹੱਕ ਵਿਚ ਡੱਟਦੀ ਹੈ ਅਤੇ ਗ਼ਰੀਬਾਂ ਦੀ ਬਾਂਹ ਫੜਦੀ ਹੈ, ਜਾਤ-ਪਾਤ ਦਾ ਵਿਰੋਧ ਕਰਦੀ ਹੈ |
ਉਨ੍ਹਾਂ ਕਿਹਾ ਕਿ ਮੰਨੰੂਵਾਦੀ ਧਿਰਾਂ ਦਾ ਪੱਕਾ ਏਜੰਡਾ ਹੈ ਕਿ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜਾਂ ਚੜਾਉ ਦੇਸ਼ ਭਗਤ ਅਖਵਾਉ, ਝੂਠੇ ਮੁਕਾਬਲੇ ਬਣਾਉ ਦੇਸ਼ ਭਗਤ ਅਖਵਾਉ | ਦਿੱਲੀ ਮਾਡਲ ਦੇ ਹਾਮੀ ਲੁੱਟ, ਵਿਕਾਸ ਤੇ ਕਤਲੇਆਮ ਨੂੰ ਇਨਸਾਫ਼ ਦਸਦੇ ਹਨ |
ਆਗੂਆਂ ਵਿਚ ਜਗਦੀਪ ਸਿੰਘ ਰੰਧਾਵਾ ਐਡਵੋਕੇਟ, ਸਤਵਿੰਦਰ ਸਿੰਘ ਪਲਾਸੌਰ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਗੁਰਮੀਤ ਸਿੰਘ ਤਰਸਿੱਕਾ ਅਤੇ ਪ੍ਰਵੀਨ ਕੁਮਾਰ ਨੇ ਮੰਗ ਕੀਤੀ ਕਿ ਅਮਨੈਸਟੀ ਇੰਟਰਨੈਸ਼ਨਲ ਨੂੰ ਲਖੀਮਪੁਰ ਖੇੜੀ ਅਤਿਵਾਦੀ ਹਮਲੇ ਦੀ ਪੜਤਾਲ ਕਰਨੀ ਚਾਹੀਦੀ ਹੈ ਤਾਕਿ ਮਨੁੱਖਤਾ ਦੇ ਅਪਰਾਧੀ ਜੋ ਦੇਸ਼ ਭਗਤੀ ਦੇ ਨਕਾਬ ਹੇਠ ਵੱਡੇ ਵੱਡੇ ਅਪਰਾਧ ਛੁਪਾ ਰਹੇ ਹਨ ਬੇਨਕਾਬ ਹੋ ਸਕਣ | ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰਤ ਗਿ੍ਫ਼ਤਾਰ ਕਰ ਕੇ ਉਸ ਦਾ ਝੂਠ ਫੜਨ ਵਾਲੀ ਮਸ਼ੀਨ ਨਾਲ ਟੈਸਟ ਹੋਵੇ |
ਮੰਨੰੂਵਾਦੀਏ ਖੇਤੀ ਸਬੰਧੀ ਕਾਲੇ ਕਾਨੂੰਨ ਬਣਾ ਕੇ ਮਲਕ ਭਾਗੋਆਂ ਦੇ ਟੋਲੇ (ਲੋਟੂ ਟੋਲੇ) ਅੰਬਾਨੀਆਂ, ਅਡਾਨੀਆਂ ਦਾ ਸਮੁੱਚੇ ਦੇਸ਼ ਵਿਚ ਬੋਲਬਾਲਾ ਚਾਹੁੰਦੇ ਹਨ ਜਦੋਂਕਿ ਸਿੱਖੀ ਭਾਈ ਲਾਲੋ ਦੇ ਵਾਰਸਾਂ ਦਾ ਬੋਲਬਾਲਾ ਚਾਹੁੰਦੀ ਹੈ | ਉਨ੍ਹਾਂ ਕਿਸਾਨਾਂ ਵਿਰੁਧ ਭਾਜਪਾਈਆਂ ਵਲੋਂ ਐਫ਼.ਆਈ.ਆਰ. ਦਰਜ ਕਰਵਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜਬਰ ਜ਼ੁਲਮ ਨਾਲ ਸਰਕਾਰ ਕਿਸਾਨਾਂ ਨੂੰ ਝੁਕਾ ਨਹੀਂ ਸਕਦੀ |
ਕੈਪਸ਼ਨ—ਏ ਐਸ ਆਰ ਬਹੋੜੂ— 13—1—