 
          	14 ਜ਼ਿਲਿ੍ਹਆਂ ਦੇ ਐਸਐਸਪੀ ਤੇ 36 ਹੋਰ ਸੀਨੀਅਰ ਪੁਲਿਸ ਅਫ਼ਸਰ ਬਦਲੇ
ਚੰਡੀਗੜ੍ਹ, 13 ਅਕਤੂਬਰ (ਭੁੱਲਰ) : ਪੰਜਾਬ ਪੁਲਿਸ 'ਚ ਅੱਜ ਦੇਰ ਸ਼ਾਮ ਵੱਡਾ ਫੇਰਬਦਲ ਕਰਦਿਆਂ 37 ਆਈਪੀਐਸ ਅਫ਼ਸਰਾਂ ਸਮੇਤ 50 ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ | ਇਨ੍ਹਾਂ ਵਿਚ 14 ਜ਼ਿਲਿ੍ਹਆਂ ਦੇ ਐਸਐਸਪੀ ਵੀ ਸ਼ਾਮਲ ਹਨ | ਵਰਿੰਦਰ ਕੁਮਾਰ ਨੂੰ ਬਦਲ ਦੇ ਡਾਇਰੈਕਟਰ ਬਿਊਰੋ ਆਫ਼ ਇਨਵੈਸ਼ਟਿਗੇਸ਼ਨ, ਜਤਿੰਦਰ ਜੈਨ ਨੂੰ ਪਾਵਰਕਾਮ, ਸ਼ਸ਼ੀ ਪ੍ਰਭਾ ਨੂੰ ਮਨੁੱਖੀ ਵਸੀਲੇ ਅਤੇ ਚੋਣਾਂ ਬਾਰੇ ਨੋਡਲ ਅਫ਼ਸਰ, ਹਰਪ੍ਰੀਤ ਸ਼ੁਕਲਾ ਨੂੰ ਵੈਲਫ਼ੇਅਰ ਅਤੇ ਏ.ਐਸ ਰਾਏ ਨੂੰ ਏਡੀਜੀਪੀ ਇਨਟੈਲੀਜੈਂਸ ਲਾਇਆ ਗਿਆ ਹੈ | ਵੀ. ਨੀਰਜਾ ਏਡੀਜੀਪੀ ਐਨਆਰਆਈ ਹੋਣਗੇ | ਐਸਪੀਐਸ ਪਰਮਾਰ ਆਈ.ਜੀ ਲੁਧਿਆਣਾ ਰੇਂਜ, ਮੁਖਵਿੰਦਰ ਛੀਨਾ ਨੂੰ ਪਟਿਆਲਾ ਅਤੇ ਮੋਹਨੀਸ਼ ਚਾਵਲਾ ਨੂੰ ਆਈ.ਜੀ ਬਾਰਡਰ ਰੇਂਜ ਲਾਇਆ ਗਿਆ ਹੈ |
 
                     
                
 
	                     
	                     
	                     
	                     
     
     
                     
                     
                     
                     
                    