
ਨਿਗਮ ਵਲੋਂ ਇਨ੍ਹਾਂ ਇਮਾਰਤ ਨੂੰ ਰਮਾਈਂਡਰ ਨੋਟਿਸ ਵੀ ਭੇਜੇ ਗਏ ਸਨ, ਫਿਰ ਵੀ ਟੈਕਸ ਨਹੀਂ ਦਿੱਤਾ ਗਿਆ।
ਚੰਡੀਗੜ੍ਹ - ਸ਼ਹਿਰ ਵਿਚ ਅਜਿਹੀਆਂ ਸਰਕਾਰੀ ਇਮਾਰਤਾਂ ਹਨ, ਜਿਨ੍ਹਾਂ ਨੇ ਅਜੇ ਤੱਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਨਿਗਮ ਨੂੰ ਵਿੱਤੀ ਘਾਟਾ ਝੱਲਣਾ ਪੈ ਰਿਹਾ ਹੈ। ਨਿਗਮ ਨੇ ਇਹਨਾਂ ਸਰਕਾਰੀ ਇਮਾਰਤਾਂ ਨੂੰ ਕਈ ਵਾਰ ਟੈਕਸ ਜਮ੍ਹਾ ਕਰਵਾਉਣ ਲਈ ਪੱਤਰ ਭੇਜੇ ਪਰ ਹੁਣ ਤੱਕ ਇਹ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਇਨ੍ਹਾਂ ਇਮਾਰਤਾ ਵਿੱਚ ਸਭ ਤੋਂ ਵੱਧ ਪ੍ਰਾਪਰਟੀ ਟੈਕਸ ਪੰਜਾਬ ਯੂਨੀਵਰਸਿਟੀ ਦਾ ਹੈ। ਨਿਗਮ ਨੇ ਪੀ.ਯੂ ਤੋਂ ਟੈਕਸ ਦੇ 22.69 ਕਰੋੜ ਰੁਪਏ ਲੈਣੇ ਹਨ। ਇਸ ਨਾਲ ਜੁੜੇ ਪੀ.ਜੀ.ਆਈ ਦਾ 16 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ। ਦੱਸਿਆ ਗਿਆ ਹੈ ਕਿ ਨਿਗਮ ਵਲੋਂ ਇਨ੍ਹਾਂ ਇਮਾਰਤ ਨੂੰ ਰਮਾਈਂਡਰ ਨੋਟਿਸ ਵੀ ਭੇਜੇ ਗਏ ਸਨ, ਫਿਰ ਵੀ ਟੈਕਸ ਨਹੀਂ ਦਿੱਤਾ ਗਿਆ।
ਨਿਗਮ ਦੇ ਰਿਕਾਰਡ ਅਨੁਸਾਰ ਅਜਿਹੀਆਂ ਸਰਕਾਰੀ ਇਮਾਰਤਾਂ ਤੋਂ ਨਿਗਮ ਨੇ ਕੁੱਲ 148.39 ਕਰੋੜ ਰੁਪਏ ਟੈਕਸ ਵਜੋਂ ਵਸੂਲਣੇ ਹਨ। ਸ਼ਹਿਰ ਵਿਚ ਅਜਿਹੀਆਂ ਹੋਰ ਵੀ ਕਈ ਸਰਕਾਰੀ ਅਤੇ ਪ੍ਰਾਈਵੇਟ ਇਮਾਰਤਾਂ ਹਨ, ਜਿੱਥੋਂ ਨਿਗਮ ਨੇ ਹਰ ਇਮਾਰਤ ਤੋਂ ਲੱਖਾਂ ਰੁਪਏ ਦਾ ਪ੍ਰਾਪਰਟੀ ਟੈਕਸ ਵਸੂਲਣਾ ਹੈ। ਇਨ੍ਹਾਂ ਵਿਚੋਂ ਜਿਆਦਾਤਰ ਸਰਕਾਰੀ ਇਮਾਰਤਾਂ ਹਨ।