
Ferozepur News : 15 ਸਾਲ ਦੀ ਲੜਕੀ ਦੀ ਇਸ ਬਿਮਾਰੀ ਨਾਲ ਪੀੜਤ ਹੋਣ ਦੀ ਜਤਾਈ ਜਾ ਰਹੀ ਹੈ ਸ਼ੰਕਾ
Ferozepur News : ਫਿਰੋਜ਼ਪੁਰ ਵਿਚ ਗਲ ਘੋਟੂ ਨਾਲ ਇਕ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦਕਿ ਇਕ 15 ਸਾਲ ਦੀ ਲੜਕੀ ਦੀ ਇਸ ਬਿਮਾਰੀ ਨਾਲ ਪੀੜਤ ਹੋਣ ਦਾ ਸ਼ੰਕਾ ਜਤਾਇਆ ਜਾ ਰਿਹਾ ਹੈ। ਫਿਰੋਜ਼ਪੁਰ ਚ ਗਲ ਘੋਟੂ ਬਿਮਾਰੀ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪਿਛਲੇ ਇਕ ਸਮੇਂ ਤੋਂ ਫਿਰੋਜ਼ਪੁਰ ਦੀਆਂ ਵੱਖ-ਵੱਖ ਬਸਤੀਆਂ ਵਿਚ ਵੈਕਸੀਨ ਕਰ ਰਹੀਆਂ ਹਨ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੀ ਆਵਾ ਬਸਤੀ ’ਚ ਇਕ ਗਰੀਬ ਪਰਿਵਾਰ ਵਿਚ ਤਿੰਨ ਬੱਚੇ ਹਨ। ਕਿਸੇ ਬੱਚੇ ਨੂੰ ਵੀ ਵੈਕਸੀਨ ਨਹੀਂ ਲੱਗੀ ਸੀ। ਜਿੰਨਾ ਵਿਚ ਇਕ ਤਿੰਨ ਸਾਲ ਦੀ ਬੱਚੀ ਗਲ ਘੋਟੂ ਬਿਮਾਰੀ ਦਾ ਸ਼ਿਕਾਰ ਹੋ ਗਈ, ਜਿਸ ਨੂੰ ਪਹਿਲਾਂ ਕਿਸੇ ਆਰ ਐੱਮ ਪੀ ਡਾਕਟਰ ਕੋਲ ਲਿਜਾਇਆ ਗਿਆ ਅਤੇ ਉਸ ਬੱਚੀ ਦੇ ਟੈਸਟ ਕਰਵਾਉਣ ਉਪਰੰਤ ਉਸ ਨੂੰ 8 ਅਕਤੂਬਰ ਨੂੰ ਫਰੀਦਕੋਟ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਿਸ ਨੂੰ ਲੈਕੇ ਸਿਹਤ ਵਿਭਾਗ ਹਰਕਤ ’ਚ ਆਇਆ ਅਤੇ ਵਿਭਾਗ ਦੀਆਂ 8 ਟੀਮਾਂ ਵੱਖ-ਵੱਖ ਬਸਤੀਆਂ ’ਚ ਜਾ ਕੇ ਜਾਂਚ ਕਰਦੇ ਹੋਏ ਵੈਕਸੀਨ ਕਰ ਰਹੀਆਂ ਹਨ। ਅੱਜ ਇਕ ਹੋਰ ਮਾਮਲਾ ਫਿਰੋਜ਼ਪੁਰ ਦੀ ਬੌਰੀਆਂ ਵਾਲੀ ਬਸਤੀ ਤੋਂ ਸਾਹਮਣੇ ਆਇਆ ਹੈ ਜਿਥੇ ਇਕ 15 ਸਾਲ ਦੀ ਲੜਕੀ ਗਲ ਘੋਟੂ ਬਿਮਾਰੀ ਦਾ ਸ਼ਿਕਾਰ ਦੱਸੀ ਜਾ ਰਹੀ ਹੈ।
ਡਾਕਟਰ ਈਸ਼ਾ ਕਾਲੀਆ ਨੇ ਦੱਸਿਆ ਕਿ ਇਕ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ।ਇਹ ਅਜੇ ਪੱਕਾ ਪਤਾ ਨਹੀਂ ਚੱਲ ਸਕਿਆ ਕਿ ਉਸ ਬੱਚੀ ਦੀ ਗੱਲ ਘੋਟੂ ਨਾਲ ਮੌਤ ਹੋਈ ਹੈ। ਇਸ ਦੀ ਜਾਂਚ ਸੈਂਪਲ ਚੰਡੀਗੜ੍ਹ ਭੇਜੇ ਹੋਏ ਹਨ ਅਤੇ ਜਾਂਚ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਬੱਚੀ ਦੀ ਕਿਸ ਬਿਮਾਰੀ ਨਾਲ ਮੌਤ ਹੋਈ। ਉਨ੍ਹਾਂ ਦਸਿਆ ਕਿ ਸਰਕਾਰ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਬਣਾ ਕਿ ਪਿਛਲੇ ਪੰਜ ਦਿਨ ਤੋਂ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। 15 ਸਾਲ ਦੀ ਲੜਕੀ ਦੇ ਵੀ ਸੈਂਪਲ ਭੇਜੇ ਜਾ ਚੁੱਕੇ ਹਨ।
(For more news apart from 3-year-old girl died of gall ghotu in Ferozepur, PGI Chandigarh sent sample News in Punjabi, stay tuned to Rozana Spokesman)