
Punjab News: ਜਿਸ ਵਾਰਡ ਤੋਂ ਹਰਬੰਸ ਸਿੰਘ ਬੰਸੀ ਚੋਣ ਲੜ ਰਹੇ ਸਨ, ਉਸ ਵਿਚ ਚੋਣ ਮੁਲਤਵੀ ਕੀਤੀ ਗਈ
Punjab News: ਫਾਜ਼ਿਲਕਾ ਜ਼ਿਲ੍ਹੇ 'ਚ ਪੈਂਦੇ ਪਿੰਡ ਭੰਗਾਲਾ 'ਚ ਉਸ ਸਮੇਂ ਮਾਹੌਲ ਉਦਾਸ ਹੋ ਗਿਆ ਜਦੋਂ ਪਿੰਡ ਭੰਗਾਲਾ 'ਚ ਵਾਰਡ ਨੰਬਰ 4 ਤੋਂ ਪੰਚਾਇਤੀ ਚੋਣਾਂ ਦੇ ਉਮੀਦਵਾਰ ਹਰਬੰਸ ਸਿੰਘ ਬੰਸੀ ਦਾ ਅੱਜ ਤੜਕੇ 4 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਵਾਰਡ ਤੋਂ ਹਰਬੰਸ ਸਿੰਘ ਬੰਸੀ ਚੋਣ ਲੜ ਰਹੇ ਸਨ, ਵਿੱਚ ਚੋਣ ਮੁਲਤਵੀ ਕਰ ਦਿੱਤੀ ਗਈ।
ਪਿੰਡ ਦੇ ਵਸਨੀਕ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਬੰਸੀ ਸਾਡੇ ਪਿੰਡ ਦੇ ਵਾਰਡ ਨੰਬਰ ਚਾਰ ਤੋਂ ਪੰਚ ਉਮੀਦਵਾਰ ਸੀ ਅਤੇ ਬਹੁਤ ਹੀ ਨੇਕ ਅਤੇ ਚੰਗੇ ਸੁਭਾਅ ਦਾ ਵਿਅਕਤੀ ਸੀ। ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਜਿਸ ਪੰਚੀ ਵਾਰਡ ਤੋਂ ਉਮੀਦਵਾਰ ਸੀ, ਹਰਬੰਸ ਸਿੰਘ ਬੰਸੀ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਚੋਣਾਂ ਨੂੰ ਲੈ ਕੇ ਜੋ ਉਤਸ਼ਾਹ ਸੀ ਉਹ ਹੁਣ ਉਦਾਸੀ ਵਿੱਚ ਬਦਲ ਗਿਆ ਹੈ ਕਿਉਂਕਿ ਸਾਡਾ ਭਰਾ ਸਾਨੂੰ ਛੱਡ ਕੇ ਚਲਾ ਗਿਆ ਹੈ। ਮ੍ਰਿਤਕ ਪਿਛਲੇ ਮਹੀਨੇ ਬਿਜਲੀ ਬੋਰਡ ਤੋਂ ਸੇਵਾਮੁਕਤ ਹੋਇਆ ਸੀ।