
'ਸਪੋਕਸਮੈਨ ਟੀਵੀ' ਵਲੋਂ ਪਹਿਲਾਂ ਹੀ ਕੀਤਾ ਜਾ ਚੁਕਾ ਹੈ ਪ੍ਰਗਟਾਵਾ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇੰ ਪ੍ਰਕਾਸ਼ ਪੁਰਬ ਮੌਕੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕੀਤੇ ਜਾ ਰਹੇ ਅਠ ਚੋਂ ਚਾਰ ਸਿਆਸੀ ਸਿਖ ਕੈਦੀਆਂ ਦੇ ਨਾਮ ਸਾਹਮਣੇ ਆ ਗਏ ਹਨ. ਕੇਂਦਰੀ ਗ੍ਰਿਹ ਮੰਤਰਾਲੇ ਦੇ ਜਨਤਕ ਹੋਏ ਇਕ ਦਸਤਾਵੇਜ਼ ਮੁਤਬਕ ਇਹ ਚਾਰ ਸਿਖ ਕੈਦੀ ਭਾਈ ਦਵਿੰਦਰ ਪਾਲ ਸਿੰਘ ਭੁਲਰ, ਲਾਲ ਸਿੰਘ, ਗੁਰਦੀਪ ਸਿੰਘ ਖੇੜਾ ਤੇ ਬਲਬੀਰ ਸਿੰਘ ਹਨ। ਦੱਸਣਯੋਗ ਹੈ ਕਿ 'ਸਪੋਕਸਮੈਨ ਟੀਵੀ' ਵਲੋਂ ਲੰਘੀ 29 ਸਤੰਬਰ ਨੂੰ ਇਸ ਮਾਮਲੇ ਚ ਸੱਭ ਤੋਂ ਪਹਿਲਾ ਖ਼ੁਲਾਸਾ ਕਰਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਿਹਾਈ ਦੀਆਂ ਸ਼ਰਤਾਂ ਪੂਰੀਆਂ ਕਰਦੇ ਸਿੱਖ ਸਿਆਸੀ ਕੈਦੀਆਂ ਦੀ ਸੰਭਾਵੀ ਸੂਚੀ ਸਾਂਝੀ ਕੀਤੀ ਸੀ।
Burail Jail
ਜਿਸ ਮੁਤਾਬਿਕ ਸਿੱਖ ਸਿਆਸੀ ਕੈਦੀ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਲਾਲ ਸਿੰਘ ਤੋਂ ਇਲਾਵਾ ਲਖਵਿੰਦਰ ਸਿੰਘ ਨਾਰੰਗਵਾਲ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ( ਬੇਅੰਤ ਸਿੰਘ ਹੱਤਿਆ ਕੇਸ ਚ ਬੁੜੈਲ ਜੇਲ ਚ 1995 ਤੋਂ ਬੰਦ) ਨੰਦ ਸਿੰਘ, ਸ਼ਬੇਗ ਸਿੰਘ ਜੋ ਰਿਹਾਈ ਲਈ ਕਾਨੂਨੀ ਸ਼ਰਤਾਂ ਪੂਰੀਆਂ ਕਰਦੇ ਹਨ. ' ਸਪੋਕਸਮੈਨ' ਦੀ ਇਸ ਸੂਚੀ ਚ ਅਜ ਸਪਸ਼ਟ ਹੋਏ ਤਿਨ ਨਾਮ ਸ਼ਾਮਿਲ ਹਨ।
ਸੰਭਾਵਨਾ ਹੈ ਕਿ ਰਿਹਾਅ ਕੀਤੇ ਜਾ ਰਹੇ ਕੁਲ ਅਠ ਕੈਦੀਆਂ ਚ ਬਾਕੀ ਵੀ ਉਪਰੋਕਤ ਬਾਕੀ ਰਹਿ ਗਏ ਹੀ ਹੋਣਗੇ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਮੋਦੀ ਸਰਕਾਰ ਵਲੋਂ ਕਈ ਸਿਖਾਂ ਦੇ ਫੱਟਾਂ ਤੇ ਮਲਣ ਲਾਉਂਦੇ ਅਜਿਹੇ ਫੈਸਲੇ ਲਏ ਹਨ ਜਿਵੇਂ ਕਿ ਚੌਰਾਸੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਵਾਉਣਾ ,ਸਿੱਖਾਂ ਦੀ ਕਾਲੀ ਸੂਚੀ ਨੂੰ ਲਗਭਗ ਖਤਮ ਕਰਨਾ ਅਤੇ ਹੁਣ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਐਲਾਨ ਕਰਨਾ ਜਿਸ ਨਾਲ ਸਿੱਖਾਂ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਵਧ ਰਹੀ ਹੈ।