ਪੰਜਾਬ ਤੇ ਹਰਿਆਣਾ ‘ਚ ਪੈ ਸਕਦੈ ਭਾਰੀ ਮੀਂਹ
Published : Nov 14, 2019, 8:45 am IST
Updated : Nov 14, 2019, 12:07 pm IST
SHARE ARTICLE
Rain
Rain

ਪੰਜਾਬ, ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਅਤੇ ਬੁੱਧਵਾਰ ਸਵੇਰੇ ਕਈ ਥਾਵਾਂ 'ਤੇ ਹਲਕੀ ਧੁੰਦ ਪਈ।

ਚੰਡੀਗੜ੍ਹ: ਪੰਜਾਬ, ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਅਤੇ ਬੁੱਧਵਾਰ ਸਵੇਰੇ ਕਈ ਥਾਵਾਂ 'ਤੇ ਹਲਕੀ ਧੁੰਦ ਪਈ। ਹਰਿਆਣਾ ਅਤੇ ਪੰਜਾਬ ਵਿਚ ਠੰਡਾ ਮਾਹੌਲ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਇਹ ਸੂਚਨਾ ਜਾਰੀ ਕੀਤੀ ਹੈ। ਪੰਜਾਬ ਅਤੇ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ ‘ਚ ਮੰਗਲਵਾਰ ਸਵੇਰੇ ਕਈ ਥਾਵਾਂ ‘ਤੇ ਹਲਕੀ ਧੁੰਦ ਪਈ।

Rain in ChandigharRain

ਇਸੇ ਕਾਰਨ ਆਵਾਜਾਈ ‘ਤੇ ਕੁਝ ਘੰਟਿਆਂ ਲਈ ਮਾੜਾ ਅਸਰ ਪਿਆ। ਸ਼ੁੱਕਰਵਾਰ ਤੱਕ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਸ਼ਨੀਵਾਰ ਤੇ ਉਸ ਤੋਂ ਬਾਅਦ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਕਈ ਥਾਵਾਂ ਤੇ ਭਾਰੀ ਬਾਰਿਸ਼ ਵੀ ਪੈ ਸਕਦੀ ਹੈ| ਪੰਜਾਬ ਵਿਚ ਜਲੰਧਰ ਨੇੜੇ ਆਦਮਪੁਰ ਤੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਖੇਤਰ ‘ਚ ਸਭ ਤੋਂ ਘੱਟ ਸੀ। ਦੋਵੇਂ ਇਲਾਕੇ ਪੰਜਾਬ ‘ਚ ਸਭ ਤੋਂ ਵੱਧ ਠੰਡੇ ਇਲਾਕੇ ਹਨ।

Rain Rain

ਹਰਿਆਣਾ ਦੇ ਕਰਨਾਲ ਅਤੇ ਹਿਸਾਰ ‘ਚ ਵੀ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਖੇ 12,  ਲੁਧਿਆਣਾ ਵਿਖੇ 11, ਬਠਿੰਡਾ ਵਿਖੇ 10, ਸ਼੍ਰੀਨਗਰ ਵਿਖੇ 1 ਅਤੇ ਜੰਮੂ ਵਿਖੇ 13 ਡਿਗਰੀ ਸੈਲਸੀਅਸ ਤਾਪਮਾਨ ਸੀ। ਬਰਫ਼ਬਾਰੀ ਕਾਰਨ ਹਿਮਾਚਲ ਵਿਚ ਠੰਡ ਜ਼ੋਰਾਂ ‘ਤੇ ਹੈ। ਮਨਾਲੀ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

SnowfallSnowfall

ਸ਼ਿਮਲਾ ਵਿਚ 10, ਸੁੰਦਰਨਗਰ ਵਿਚ 6, ਧਰਮਸ਼ਾਲਾ ਵਿਚ 12, ਕਲਪਾ ‘ਚ 3 ਤੇ ਊਨਾ ‘ਚ 11 ਡਿਗਰੀ ਸੈਲਸੀਅਸ ਤਾਪਮਾਨ ਸੀ। ਮੌਸਮ ਵਿਭਾਗ ਨੇ ਹਿਮਾਚਲ ਸੂਬੇ ਦੇ ਮੱਧ ਪਰਬਤੀ ਅਤੇ ਪਹਾੜੀ ਇਲਾਕਿਆਂ ਵਿਚ 15 ਨਵੰਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। 14 ਨਵੰਬਰ ਨੂੰ ਹਿਮਾਚਲ ਵਿਚ ਬਰਫਬਾਰੀ ਹੋ ਸਕਦੀ ਹੈ। ਪੂਰੇ ਸੂਬੇ ਵਿਚ 14 ਤੋਂ 16 ਨਵਬੰਰ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। 17 ਤੋਂ 19 ਤੱਕ ਮੌਸਮ ਸਾਫ ਰਹੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement