ਚੀਨ ਨੇ ਆਖ਼ਰਕਾਰ ਬਾਇਡਨ ਅਤੇ ਹੈਰਿਸ ਨੂੰ ਦਿਤੀ ਜਿੱਤ ਦੀ ਵਧਾਈ
Published : Nov 14, 2020, 1:22 am IST
Updated : Nov 14, 2020, 1:22 am IST
SHARE ARTICLE
image
image

ਚੀਨ ਨੇ ਆਖ਼ਰਕਾਰ ਬਾਇਡਨ ਅਤੇ ਹੈਰਿਸ ਨੂੰ ਦਿਤੀ ਜਿੱਤ ਦੀ ਵਧਾਈ

ਬੀਜਿੰਗ, 13 ਨਵੰਬਰ : ਚੀਨ ਨੇ ਅਪਣੀ ਸ਼ੁਰੂਆਤੀ ਰੁਕਾਵਟਾਂ ਨੂੰ ਦੂਰ ਕਰਦਿਆਂ ਆਖ਼ਰਕਾਰ ਜੋ ਬਾਇਡਨ ਅਤੇ ਕਮਲਾ ਹੈਰਿਸ ਨੂੰ ਉਨ੍ਹਾਂ ਦੀ ਜਿੱਤ 'ਤੇ ਸ਼ੁਕਰਵਾਰ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਉਹ ਅਮਰੀਕੀ ਲੋਕਾਂ ਦੀ ਪਸੰਦ ਦਾ ਸਨਮਾਨ ਕਰਦਾ ਹੈ। ਬਾਇਡਨ ਅਮਰੀਕਾ 'ਚ ਰਾਸ਼ਟਰਪਤੀ ਚੋਣ 'ਚ ਜੇਤੂ ਰਹੇ ਹਨ। ਹੈਰਿਸ ਉਪ ਰਾਸ਼ਟਰਪਤੀ ਚੁਣੀ ਗਈ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ, '' ਅਸੀਂ ਅਰਮੀਕੀ ਚੋਣ 'ਤੇ ਅਮਰੀਕਾ ਦੇ ਅੰਦਰ ਅਤੇ ਕੌਮਾਂਤਰੀ ਭਾਈਚਾਰੇ ਦੀ ਪ੍ਰਤੀਕਿਰਿਆਵਾਂ 'ਤੇ ਨਜ਼ਰ ਰੱਖ ਰਹੇ ਹਾਂ।'' ਉਨ੍ਹਾਂ ਤੋਂ ਜ਼ਿਕਰ ਕੀਤਾ ਗਿਆ ਸੀ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਂਤਾਨੀਉ ਗੁਤਾਰੇਸ ਅਤੇ ਵਿਸ਼ਵ ਦੇ ਕਈ ਆਗੂਆਂ ਲੇ 77 ਸਾਲਾ ਬਾਇਡਨ ਨੂੰ ਵਧਾਈ ਦਿਤੀ ਹੈ। ਵਾਂਗ ਨੇ ਕਿਹਾ, ''ਅਸੀਂ ਅਰਮੀਕੀ ਲੋਕਾਂ ਦੀ ਪਸੰਦ ਦਾ ਸਨਮਾਨ ਕਰਦੇ ਹਾਂ ਅਤੇ ਬਾਇਡਨ ਤੇ ਹੈਰਿਸ ਨੂੰ ਵਧਾਈ ਦਿੰਦੇ ਹਾਂ ਅਤੇ ਅਸੀਂ ਸਮਝਦੇ ਹਾਂ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਅਮਰੀਕੀ ਕਾਨੂੰਨਾਂ ਅਤੇ ਪ੍ਰੀਕਿਰਿਆਵਾਂ ਦੇ ਤਹਿਤ ਨਿਰਧਾਰਤ ਕੀਤੇ ਜਾਣਗੇ।''
ਚੋਣ 'ਚ ਰਿਪਬਲਿਕਨ ਪਾਰਟੀ ਵਲੋਂ ਉਮੀਦਵਾਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹਾਰ ਮੰਨਣ ਤੋਂ ਇਨਕਾਰ ਕੀਤੇ ਜਾਣ ਦੇ ਬਾਅਦ ਚੀਨ ਨੇ ਡੈਮੋਕ੍ਰੇਟਿਕ ਉਮੀਦਵਾਰ ਬਾਇਡਨ ਨੂੰ ਵਧਾਈ ਨਹੀਂ ਦਿਤੀ ਸੀ।  
(ਪੀਟੀਆਈ)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement