
ਨਵੇਂ ਖੇਤੀ ਕਾਨੂੰਨਾਂ ਨਾਲ ਐਮ.ਐਸ.ਪੀ. ਤੇ ਮੰਡੀ ਸਿਸਟਮ ਨੂੰ ਕੋਈ ਖ਼ਤਰਾ ਨਹੀਂ : ਤੋਮਰ
ਇਸੇ ਦੌਰਾਨ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਹੀ ਸਹੀ ਠਹਿਰਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਨਾਲ ਐਮ.ਐਸ.ਪੀ. ਤੇ ਮੰਡੀ ਸਿਸਟਮ ਨੂੰ ਕੋਈ ਖ਼ਤਰਾ ਨਹੀਂ ਅਤੇ ਇਹ ਸ਼ੰਕੇ ਦੂਰ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨ ਛੋਟੇ ਕਿਸਾਨਾਂ ਲਈ ਲਾਭਕਾਰੀ ਹਨ ਅਤੇ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਨਵੇਂ ਵਿਕਲਪ ਦਿਤੇ ਗਏ ਹਨ। ਇਕ ਕਰੋੜ ਰੁਪਏ ਤਕ ਕਰਜ਼ੇ ਦਾ ਪ੍ਰਾਵਧਾਨ ਹੈ। ਇਨ੍ਹਾਂ ਕਾਨੂੰਨਾਂ ਨਾਲ ਪਿੰਡਾਂ ਦੇ ਨੌਜਵਾਨਾਂ ਤੇ ਕਿਸਾਨਾਂ ਨੂੰ ਕਾਰੋਬਾਰ ਦੇ ਹੋਰ ਵਧੇਰੇ ਮੌਕੇ ਮਿਲਣਗੇ। ਰੇਲਾਂ ਦੇ ਮੁੱਦੇ ਬਾਰੇ ਤੋਮਰ ਨੇ ਕਿਹਾ ਕਿ ਰੇਲਵੇ ਦਾ ਅਪਣਾ ਸਿਸਟਮ ਹੈ ਤੇ ਇਹ ਕਿਸੇ ਵਿਅਕਤੀ imageਜਾਂ ਸੰਸਥਾ ਦੇ ਕਹਿਣ ਮੁਤਾਬਕ ਨਹੀਂ ਚਲਦੀਆਂ।