ਸੜਕਾਂ ਤੇ ਇਮਾਰਤਾਂ ਦੇ ਨਾਂ ਹੁਣ ਕਲਾ, ਸਭਿਆਚਾਰ, ਇਤਿਹਾਸ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਂ 'ਤੇ ਰੱਖ
Published : Nov 14, 2020, 1:21 am IST
Updated : Nov 14, 2020, 1:21 am IST
SHARE ARTICLE
image
image

ਸੜਕਾਂ ਤੇ ਇਮਾਰਤਾਂ ਦੇ ਨਾਂ ਹੁਣ ਕਲਾ, ਸਭਿਆਚਾਰ, ਇਤਿਹਾਸ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਂ 'ਤੇ ਰੱਖੇ ਜਾਣਗੇ : ਵਿਜੈ ਇੰਦਰ ਸਿੰਗਲਾ

ਖਰੜ-ਬੱਸੀ ਪਠਾਣਾਂ ਸੜਕ ਦਾ ਨਾਂ ਉੱਘੇ ਪੰਜਾਬੀ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਦੇ ਨਾਂ 'ਤੇ ਰਖਿਆ

ਚੰਡੀਗੜ੍ਹ, 13 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਲਾ ਅਤੇ ਸਭਿਆਚਾਰਕ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵਲੋਂ ਸੜਕਾਂ ਅਤੇ ਇਮਾਰਤਾਂ ਦਾ ਨਾਂ ਰੱਖਣ ਦੀ ਅਪਣੀ ਨੀਤੀ ਵਿਚ ਸੋਧ ਕੀਤੀ ਗਈ ਹੈ।
ਇਸ ਦੀ ਪੁਸ਼ਟੀ ਕਰਦਿਆਂ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦਸਿਆ ਕਿ ਸੋਧ ਤੋਂ ਪਹਿਲਾਂ ਸੜਕਾਂ ਜਾਂ ਇਮਾਰਤਾਂ ਦਾ ਨਾਮ ਸਿਰਫ਼ ਧਾਰਮਕ ਸ਼ਖ਼ਸੀਅਤਾਂ, ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸਿਵਲ ਜਾਂ ਸੈਨਿਕ ਸ਼ਖ਼ਸੀਅਤਾਂ, ਜੰਗ ਦੇ ਸ਼ਹੀਦਾਂ, ਸੁਤੰਤਰਤਾ ਸੈਨਾਨੀਆਂ ਜਾਂ ਉਲੰਪਿਕ ਜਾਂ ਵਿਸ਼ਵ ਪੱਧਰ ਦੀ ਚੈਂਪੀਅਨਸ਼ਿਪ ਦੇ ਜੇਤੂਆਂ ਦੇ ਨਾਮ 'ਤੇ ਰਖਿਆ ਜਾਂਦਾ ਸੀ।
ਕੈਬਨਿਟ ਮੰਤਰੀ ਨੇ ਕਿਹਾ, ''ਸਾਡੀ ਸਰਕਾਰ ਨੇ ਇਸ ਨੀਤੀ ਵਿਚ ਪ੍ਰਸਿੱਧ ਪੰਜਾਬੀ ਇਤਿਹਾਸਕਾਰਾਂ ਅਤੇ ਸਾਡੇ ਪੰਜਾਬੀ ਸਭਿਆਚਾਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸੋਧ ਅਨੁਸਾਰ ਸਭ ਤੋਂ ਪਹਿਲਾਂ ਸੜਕ ਦਾ ਨਾਮ ਪ੍ਰਸਿੱਧ ਪੰਜਾਬੀ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਜੀ ਦੇ ਨਾਮ 'ਤੇ ਰਖਿਆ ਗਿਆ ਹੈ।'' ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਤੋਂ ਬਾਅਦ ਉੱਘੇ ਪੰਜਾਬੀ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਖਰੜ-ਬੱਸੀ ਪਠਾਣਾਂ ਸੜਕ (ਓ.ਡੀ.ਆਰ.-12) ਦਾ ਨਾਮ ਗਿਆਨੀ ਜੀ ਦੇ ਨਾਮ 'ਤੇ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 12.45 ਕਿਲੋਮੀਟਰ ਲੰਮੀ ਇਸ ਸੜਕ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਦੀ ਅਨੁਮਾਨਤ ਲਾਗਤ 4.68 ਕਰੋੜ ਰੁਪਏ ਹੈ ਅਤੇ ਇਹ ਕੰਮ 31 ਮਾਰਚ, 2021 ਤਕ ਮੁਕੰਮਲ ਕਰ ਦਿਤਾ ਜਾਵੇਗਾ। ਸਿੰਗਲਾ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਪ੍ਰਸਿੱਧ ਇਤਿਹਾਸਕਾਰ ਹੋਣ ਦੇ ਨਾਲ-ਨਾਲ ਵਿਦਵਾਨ, ਕਵੀ ਅਤੇ ਸੰਪਾਦਕ ਵਜੋਂ ਵੀ ਜਾਣੇ ਜਾਂਦੇ ਹਨ। ਉਹ ਸਿੰਘ ਸਭਾ ਲਹਿਰ ਦੇ ਉਘੇ ਸੁਧਾਰਕ ਸਨ, ਜਿਨ੍ਹਾਂ ਨੇ ਸਿੱਖ ਧਰਮ ਬਾਰੇ 70 ਤੋਂ ਵੱਧ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚੋਂ ਸੱਭ ਤੋਂ ਮਸ਼ਹੂਰ ਖ਼ਾਲਸਾ ਅਖ਼ਬਾਰ ਹੈ।
ਸਿੰਗਲਾ ਨੇ ਅੱਗੇ ਦਸਿਆ ਕਿ ਇਹ ਮਾਮਲਾ ਬੱਸੀ ਪਠਾਣਾਂ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ. ਦੀ ਰਸਮੀ ਸਿਫ਼ਾਰਸ਼ ਤੋਂ ਬਾਅਦ ਉਨ੍ਹਾਂ ਦੇ ਧਿਆਨ ਵਿਚ ਆਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਤੁਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਨੂੰ ਤਰਜੀਹ ਨਾਲ ਵਿਚਾਰਿਆ ਜਾਵੇ ਜਿਸ ਪਿੱਛੋਂ ਹੁਣ ਇਸ ਸੜਕ ਦਾ ਨਾਮ ਗਿਆਨੀ ਦਿੱਤ ਸਿੰਘ ਦੇ ਨਾਮ 'ਤੇ ਰਖਿਆ ਗਿਆ ਹੈ।

SHARE ARTICLE

ਏਜੰਸੀ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement