
4 ਭੈਣਾਂ ਦਾ ਸੀ ਇਕੱਲਾ ਭਰਾ
ਜਗਰਾਉਂ : ਸਥਾਨਕ ਪਿੰਡ ਭੰਮੀਪੁਰਾ ਕਲਾਂ ਦੇ ਇਕ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਮ੍ਰਿਤਕ ਪਛਾਣ ਜੀਵਨ ਸਿੰਘ (34) ਵਜੋਂ ਹੋਈ ਹੈ ਜੋ ਪਿਛਲੇ 12 ਸਾਲਾਂ ਤੋਂ ਮਨੀਲਾ ਵਿਖੇ ਫ਼ਾਈਨਾਂਸ ਦਾ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜੀਵਨ ਸਿੰਘ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਫ਼ੋਨ ’ਤੇ ਦੱਸਿਆ ਕਿ ਮ੍ਰਿਤਕ ਜੀਵਨ ਸਿੰਘ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਨੀਲਾ ਰਹਿੰਦਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਬੀਤੇ ਦਿਨੀਂ ਵੀ ਘਰੇਲੂ ਸਾਮਾਨ ਲਈ ਸਟੋਰ ’ਤੇ ਜਾ ਰਿਹਾ ਸੀ। ਰਸਤੇ ’ਚ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ, ਜਿਸ ਤੋਂ ਬਾਅਦ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿਤਾ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ 4 ਭੈਣਾਂ ਦਾ ਇਕੱਲਾ ਭਰਾ ਅਤੇ ਇਕ 6 ਸਾਲ ਦੀ ਧੀ ਦਾ ਪਿਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜੀਵਨ ਸਿੰਘ ਦਾ ਸਸਕਾਰ ਐਤਵਾਰ ਨੂੰ ਮਨੀਲਾ ਵਿਖੇ ਹੀ ਕੀਤਾ ਜਾਵੇਗਾ।