
ਰੇਲਗੱਡੀ ਹੇਠਾਂ ਆ ਕੇ ਦਿੱਤੀ ਜਾਨ
ਆਰਥਿਕ ਤੰਗੀ ਦੇ ਸਤਾਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
*****
ਰਾਮ ਸਿੰਘ (46)
ਪਿੰਡ ਸਿਰਸੀਵਾਲਾ, ਬਰੇਟਾ
ਬਰੇਟਾ : ਆਰਥਿਕ ਤੰਗੀ ਦੇ ਚਲਦਿਆਂ ਇੱਕ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਰਾਮ ਸਿੰਘ ਵਜੋਂ ਹੋਈ ਹੈ ਅਤੇ ਉਹ ਪਿੰਡ ਸਿਰਸਿਵਾਲਾ ਦਾ ਰਹਿਣ ਵਾਲਾ ਸੀ।
ਰੇਲਵੇ ਪੁਲਿਸ ਚੋਕੀ ਦੇ ਜਾਂਚ ਅਧਿਕਾਰੀ ਗੁਰਮੇਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਰਾਮ ਸਿੰਘ ਨੂੰ ਜ਼ਮੀਨ ਲਈ ਪਾਣੀ ਨਾ ਮਿਲਣ ਕਾਰਨ ਅਤੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।ਇਸ ਦੇ ਚਲਦੇ ਹੀ ਉਸ ਨੇ ਸ਼ਨੀਵਾਰ ਰਾਤ ਬਠਿੰਡਾ ਤੋਂ ਜਾਖਲ ਵੱਲ ਜਾਂਦੀ ਰੇਲਗੱਡੀ ਹੇਠ ਆ ਕੇ ਜਾਨ ਦੇ ਦਿੱਤੀ। ਇਹ ਹਾਦਸਾ ਸਿਰਸੀਵਾਲਾ ਰੇਲਵੇ ਫਾਟਕ ਨਜ਼ਦੀਕ ਹੀ ਵਾਪਰਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਰਾਮ ਸਿੰਘ ਪੰਜ ਏਕੜ ਜ਼ਮੀਨ ਦਾ ਮਾਲਕ ਸੀ। ਮ੍ਰਿਤਕ ਆਪਣੇ ਪਿੱਛੇ ਮਾਤਾ ਤੇ ਪਤਨੀ ਤੋਂ ਇਲਾਵਾ ਇੱਕ ਲੜਕਾ ਛੱਡ ਗਿਆ ਹੈ। ਰੇਲਵੇ ਪੁਲਿਸ ਵਲੋਂ ਮ੍ਰਿਤਕ ਦੇ ਪੁੱਤਰ ਗੁਰਜੀਤ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌੰਪ ਦਿੱਤੀ ਹੈ।