ਨਾਭਾ ਤੋਂ ਦੁਖਦਾਇਕ ਖ਼ਬਰ: ਟਰੈਕਟਰ ਨਾਲ ਟਕਰਾਇਆ ਮੋਟਰਸਾਈਕਲ, ਨੌਜਵਾਨ ਦੀ ਹੋਈ ਮੌਤ
Published : Nov 14, 2022, 4:01 pm IST
Updated : Nov 14, 2022, 5:37 pm IST
SHARE ARTICLE
Sad news from Nabha: A young man got into the plow of a tractor, died
Sad news from Nabha: A young man got into the plow of a tractor, died

ਮਾਪਿਆਂ ਦੇ ਇਕਲੌਤਾ ਕਮਾਊ ਪੁੱਤ ਸੀ ਨੌਜਵਾਨ

 

 ਨਾਭਾ: ਪੰਜਾਬ ਵਿੱਚ ਦਿਨੋਂ-ਦਿਨ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਵਹੀਕਲ ਚਾਲਕਾਂ ਦੀ ਅਣਗਹਿਲੀ ਦੇ ਚਲਦਿਆਂ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਬੀਤੀ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਅਭੇਪੁਰ ਦੇ ਨਜ਼ਦੀਕ ਟਰੈਕਟਰ ਚਾਲਕ ਦੀ ਗ਼ਲਤੀ ਦੇ ਚਲਦਿਆਂ ਪਰਿਵਾਰ ਦਾ ਇਕਲੌਤਾ ਪੁੱਤਰ ਮੌਤ ਦੇ ਮੂੰਹ ਵਿੱਚ ਚਲਾ ਗਿਆ। 
ਟਰੈਕਟਰ ਚਾਲਕ ਵੱਲੋਂ ਟਰੈਕਟਰ ਦੀ ਇਕ ਲਾਈਟ ਖ਼ਰਾਬ ਹੋਣ ਦੇ ਚਲਦੇ ਸੜਕ ’ਤੇ ਆ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਕੁਲਦੀਪ ਸਿੰਘ ਸਿੰਘ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਸਾਹਮਣੇ ਤੋਂ ਟਰੈਕਟਰ ਆ ਰਿਹਾ ਹੈ ਤਾਂ ਉਹ ਟਰੈਕਟਰ ਦੇ ਪਿੱਛੇ ਹਲ ਵਿੱਚ ਮੋਟਰਸਾਈਕਲ ਫਸ ਗਿਆ ਅਤੇ ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਇਕਲੌਤੇ ਘਰ ਦੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਆਰੋਪੀ ਨੂੰ ਫਡ਼ ਕੇ ਉਸ ਇਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਪਰਿਵਾਰ ਦਾ ਇਕਲੌਤਾ 21 ਸਾਲਾ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਜਦੋਂ  ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਦਾ ਘਰ ਹੀ ਉੱਜੜ ਗਿਆ, ਕਿਉਂਕਿ ਕੁਲਦੀਪ ਸਿੰਘ ਪਰਿਵਾਰ ਵਿੱਚ ਇਕਲੌਤਾ ਹੀ ਪੁੱਤਰ ਸੀ ਪਰਿਵਾਰ ਵੱਲੋਂ ਕੁਲਦੀਪ ਸਿੰਘ ਨੂੰ ਬੜੇ ਹੀ ਚਾਵਾਂ ਨਾਲ ਪਾਲਿਆ ਸੀ ਅਤੇ ਬੜੀਆਂ ਆਸਾਂ ਸਨ ਕਿ ਉਹ ਮਾਂ-ਬਾਪ ਦਾ ਸਹਾਰਾ ਬਣੇਗਾ ਪਰ ਬੇਵਕਤੀ ਮੌਤ ਨੇ ਪਰਿਵਾਰ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਜਦੋਂ ਕੁਲਦੀਪ ਸਿੰਘ ਦੀ ਮੌਤ ਹੋਈ ਤਾਂ ਸਿਰਫ਼ ਕੁਲਦੀਪ ਸਿੰਘ ਦੀ ਮਾਤਾ ਹੀ ਘਰ ਸੀ ਕਿਉਂਕਿ ਕੁਲਦੀਪ ਸਿੰਘ ਦਾ ਪਿਤਾ ਬਾਹਰ ਕੰਬਾਈਨ ’ਤੇ ਸੀਜ਼ਨ ਲਾਉਣ ਗਿਆ ਸੀ ਅਤੇ ਕੁਲਦੀਪ ਸਿੰਘ ਹੀ ਖ਼ੁਦ ਆਪ ਹੀ ਜ਼ਮੀਨ ਦੀ ਸਾਂਭ ਸੰਭਾਲ ਕਰ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ। 
ਇਸ ਮੌਕੇ ’ਤੇ ਮ੍ਰਿਤਕ ਕੁਲਦੀਪ ਸਿੰਘ ਦੇ ਚਾਚੇ ਦੇ ਲੜਕੇ ਅਮਰਦੀਪ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦੀ ਮੌਤ ਹੋਈ ਹੈ ਇਹ ਟਰੈਕਟਰ ਚਾਲਕ ਦੀ ਗਲਤੀ ਦੇ ਚਲਦਿਆਂ ਹੋਈ ਹੈ ਕਿਉਂਕਿ ਟਰੈਕਟਰ ਚਾਲਕ ਸੜਕ ਤੇ ਟਰੈਕਟਰ ਲਈ ਆ ਰਿਹਾ ਸੀ ਅਤੇ ਇਕ ਲਾਈਟ ਟਰੈਕਟਰ ਦੀ ਬੰਦ ਪਈ ਸੀ ਜਿਸ ਕਰ ਕੇ ਕੁਲਦੀਪ ਸਿੰਘ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਇਆ ਅਤੇ ਉਹ ਪਿੱਛੇ ਹਲ ਤੇ ਗਿਰ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਅਸੀਂ ਤਾਂ ਮੰਗ ਕਰਦੇ ਹਾਂ ਕਿ ਟਰੈਕਟਰ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪਰਿਵਾਰ ਦਾ ਇਕਲੌਤਾ ਪੁੱਤਰ ਕੁਲਦੀਪ ਸੀ ਜੋ ਚਿਰਾਗ ਹਮੇਸ਼ਾ ਲਈ ਬੁਝ ਗਿਆ।
ਇਸ ਮੌਕੇ ਤੇ ਪਿੰਡ ਵਾਸੀ ਜਤਿੰਦਰਜੀਤ ਸਿੰਘ ਜੱਤੀ ਅਭੇਪੁਰ ਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਜਿਸ ਵਿੱਚ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ ਕਿਉਂਕਿ ਅੱਗੇ ਪਿੱਛੇ ਪਰਿਵਾਰ ਦੇ ਕੋਈ ਨਹੀਂ ਹੈ ਤੇ ਸਿਰਫ਼ ਕੇਵਲ ਪੁੱਤਰ ਹੀ ਪਰਿਵਾਰ ਦਾ ਸਹਾਰਾ ਸੀ।
ਇਸ ਮੌਕੇ ਤੇ ਪੁਲਸ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਕਿਹਾ ਕਿ ਜਦੋਂ ਇਹ ਰਾਤ ਘਟਨਾ ਵਾਪਰੀ ਤਾਂ ਅਸੀਂ ਮੌਕੇ ਤੇ ਪਹੁੰਚੇ ਅਤੇ ਟਰੈਕਟਰ ਚਾਲਕ ਵੱਲੋਂ ਟਰੈਕਟਰ ਦੀ ਇਕ ਲਾਈਟ ਖਰਾਬ ਹੋਣ ਦੇ ਚੱਲਦੇ ਇਹ ਹਾਦਸਾ ਵਾਪਰਿਆ ਅਤੇ ਮੋਟਰਸਾਈਕਲ ਚਾਲਕ ਕੁਲਦੀਪ ਸਿੰਘ  ਟਰੈਕਟਰ ਦੇ ਪਿੱਛੇ ਲੱਗੇ ਹਲ ਤੇ ਗਿਰ ਗਿਆ ਅਤੇ ਉਸ ਦੀ ਮੌਤ ਹੋ ਗਈ ਕਿਉਂਕਿ ਇਹ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਸੀਂ ਮੌਕੇ ਤੇ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੇ ਹਾਂ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement