Mohali News: ਦੋਸਤ ਬਣਿਆ ਕਾਤਲ, ਖੇਤਾਂ 'ਚ ਕੰਮ ਕਰਦੇ ਵਿਅਕਤੀ ਦੀ ਲਈ ਜਾਨ
Published : Nov 14, 2023, 4:01 pm IST
Updated : Nov 14, 2023, 4:01 pm IST
SHARE ARTICLE
File Photo
File Photo

'ਅਪਣੇ ਹੀ ਦੋਸਤ ਦੇ ਸਿਰ 'ਤੇ ਬੇਲਚੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ'

Mohali News: ਜ਼ਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ 'ਚ ਖੇਤਾਂ 'ਚ ਕੰਮ ਕਰਨ ਵਾਲੇ ਵਿਅਕਤੀ ਨੇ ਅਪਣੇ ਹੀ ਦੋਸਤ ਦੇ ਸਿਰ 'ਤੇ ਬੇਲਚੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ੰਕਰ ਵਜੋਂ ਹੋਈ ਹੈ, ਜਦਕਿ ਮ੍ਰਿਤਕ ਦੀ ਪਛਾਣ ਮੁਨੀਲਾਲ ਵਜੋਂ ਹੋਈ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਖਰੜ ਹਸਪਤਾਲ ਵਿਚ ਰਖਵਾਇਆ ਹੈ। ਪਿੰਡ ਖਿਜ਼ਰਾਬਾਦ ਦੇ ਖੇਤ ਦੇ ਮਾਲਕ ਨੇ ਦੱਸਿਆ ਕਿ ਸ਼ੰਕਰ ਅਤੇ ਮੁਨੀਲਾਲ ਦੋਵੇਂ ਪਿੰਡ 'ਚ ਖੇਤ ਵਿਚ ਲੱਗੇ ਟਿਊਬਵੈੱਲ ’ਤੇ ਰਹਿੰਦੇ ਸਨ ਅਤੇ ਮਜ਼ਦੂਰੀ ਦਾ ਕੰਮ ਕਰਦੇ ਸਨ।

ਮ੍ਰਿਤਕ ਮੁਨੀਲਾਲ ਰੋਜ਼ਾਨਾ ਸਵੇਰੇ ਉਨ੍ਹਾਂ ਦੇ ਘਰ ਚਾਹ ਪੀਣ ਆਉਂਦਾ ਸੀ ਪਰ ਜਦੋਂ ਉਹ ਸਵੇਰੇ ਚਾਹ ਪੀਣ ਨਾ ਆਇਆ ਤਾਂ ਉਸ ਨੇ ਖੇਤਾਂ 'ਚ ਜਾ ਕੇ ਦੇਖਿਆ। ਮੁਨੀਲਾਲ ਦੀ ਲਾਸ਼ ਟਿਊਬਵੈੱਲ ਦੇ ਕੋਲ ਖੂਨ ਨਾਲ ਲੱਥਪੱਥ ਪਈ ਸੀ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸ਼ੰਕਰ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਪਰ ਉਹ ਟਾਲ-ਮਟੋਲ ਕਰ ਰਿਹਾ ਸੀ। ਜਦੋਂ ਪੁਲਿਸ ਨੇ ਉਸ ਦੇ ਖ਼ਿਲਾਫ ਸਖ਼ਤੀ ਦਿਖਾਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਉਸ ਖ਼ਿਲਾਫ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਵਿਚ ਵਰਤੀ ਗਈ ਬੇਲਚਾ ਵੀ ਬਰਾਮਦ ਕਰ ਲਈ ਹੈ।

ਇਸ ਮਾਮਲੇ ਸਬੰਧੀ ਮੁਹਾਲੀ ਪੁਲਿਸ ਥਾਣਾ ਮਾਜਰੀ ਦੇ ਇੰਚਾਰਜ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਸ਼ੰਕਰ ਤੋਂ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਦੋਵਾਂ ਵਿਚਾਲੇ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਜਿਸ ਵਿਚ ਸ਼ੰਕਰ ਨੇ ਮੁਨੀਲਾਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਕੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਹੀ ਸਚਾਈ ਸਾਹਮਣੇ ਆਵੇਗੀ।

(For more news apart from A friend become killer and killed his friend, stay tuned to Rozana Spokesman)

 

SHARE ARTICLE

ਏਜੰਸੀ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement