
ਪਰਿਵਾਰ ਨੇ ਦੇਹ ਪਿੰਡ ਲਿਆਉਣ ਲਈ ਲਗਾਈ ਮਦਦ ਦੀ ਗੁਹਾਰ
Punjab News - ਗੁਰਦਾਸਪੁਰ ਦੇ ਪਿੰਡ ਛੋਟਾ ਨੰਗਲ ਤੋਂ ਇੱਕ ਗਰੀਬ ਪਰਿਵਾਰ ਦਾ 45 ਸਾਲਾਂ ਗੁਰਮੁਖ ਸਿੰਘ ਰੋਜ਼ੀ-ਰੋਟੀ ਲਈ 14 ਸਾਲ ਪਹਿਲਾਂ ਲਿਬਨਾਨ ਗਿਆ ਸੀ। ਜਿਸ ਦੀ ਚਾਰ ਦਿਨ ਪਹਿਲਾਂ ਉੱਥੇ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਇਸ ਬਾਰੇ ਜਦੋਂ ਮ੍ਰਿਤਕ ਗੁਰਮੁਖ ਸਿੰਘ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਇਸ ਖ਼ਬਰ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਮੁਖ ਸਿੰਘ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ, ਉਹ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਜੀਅ ਸੀ। ਪਰਿਵਾਰ ਦਾ ਕਹਿਣਾ ਹੈ ਕਿ ਗਰੀਬ ਹੋਣ ਕਾਰਨ ਉਹ ਗੁਰਮੁਖ ਦੀ ਲਾਸ਼ ਨੂੰ ਵਿਦੇਸ਼ ਤੋਂ ਲਿਆਉਣ ਵਿਚ ਅਸਮਰਥ ਹਨ। ਜਿਸ ਕਾਰਨ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਗੁਰਮੁਖ ਸਿੰਘ ਦੀ ਲਾਸ਼ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।