Ludhiana ਵਿਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, 3 ਬੱਚਿਆਂ ਸਮੇਤ 4 ਲੋਕ ਜ਼ਖ਼ਮੀ 
Published : Nov 14, 2025, 1:47 pm IST
Updated : Nov 14, 2025, 1:47 pm IST
SHARE ARTICLE
Fire Breaks Out Due to Gas Leak in Ludhiana, 4 People Including 3 Children Injured Latest News in Punjabi 
Fire Breaks Out Due to Gas Leak in Ludhiana, 4 People Including 3 Children Injured Latest News in Punjabi 

ਖਾਣਾ ਪਕਾਉਂਦੇ ਸਮੇਂ ਵਾਪਰਿਆ ਹਾਦਸਾ

Fire Breaks Out Due to Gas Leak in Ludhiana, 4 People Including 3 Children Injured Latest News in Punjabi ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਅੱਜ ਇੱਕ ਘਰ ਦੇ ਕਮਰੇ ਵਿੱਚ ਸਿਲੰਡਰ ਦੀ ਪਾਈਪ ਵਿਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਵਿੱਚ ਇਕ ਵਿਅਕਤੀ ਤੇ ਤਿੰਨ ਬੱਚੇ ਗੰਭੀਰ ਰੂਪ ਵਿੱਚ ਝੁਲਸ ਗਏ। ਕਮਰੇ ਵਿਚ ਚੀਕਾਂ ਦੀਆਂ ਅਵਾਜ਼ਾਂ ਸੁਣ ਕੇ ਸੁਣ ਕੇ, ਲੋਕਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

ਜ਼ਖ਼ਮੀ ਬੱਚਿਆਂ ਦੀ ਮਾਂ ਗੁੱਡੀ ਨੇ ਕਿਹਾ ਕਿ ਉਹ ਨੀਚੀ ਮੰਗਲੀ ਦੀ ਰਹਿਣ ਵਾਲੀ ਹੈ। ਵਿਕਾਸ ਨਾਮ ਦਾ ਇਕ ਨੌਜਵਾਨ ਵੀ ਉਸੇ ਅਪਾਰਟਮੈਂਟ ਵਿੱਚ ਰਹਿੰਦਾ ਹੈ। ਵਿਕਾਸ ਅੱਜ ਸਵੇਰੇ ਅਪਣੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ। ਉਸ ਦੇ ਬੱਚੇ ਵੀ ਵਿਕਾਸ ਦੇ ਕਮਰੇ ਵਿੱਚ ਬੈਠੇ ਸਨ। ਜਦੋਂ ਵਿਕਾਸ ਨੇ ਗੈਸ ਚੁੱਲ੍ਹਾ ਜਗਾਇਆ ਤਾਂ ਪਾਈਪ ਵਿੱਚੋਂ ਅਚਾਨਕ ਅੱਗ ਲੱਗ ਗਈ।

ਅੱਗ ਲੱਗਣ ਕਾਰਨ ਧਮਾਕਾ ਵੀ ਹੋਇਆ। ਕਮਰਾ ਧੂੰਏਂ ਨਾਲ ਭਰ ਗਿਆ। ਬੱਚਿਆਂ ਦੇ ਰੋਣ ਤੇ ਚੀਕਾਂ ਦੀਆਂ ਆਵਾਜ਼ਾਂ ਨਾਲ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਫਿਰ ਜ਼ਖ਼ਮੀਆਂ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਵਿਕਾਸ, ਅਰਜੁਨ, ਸੁਰਜੀਤ ਅਤੇ ਰਾਹੁਲ ਵਜੋਂ ਹੋਈ ਹੈ। 

ਹਸਪਤਾਲ ਵਿਚ ਜ਼ਖ਼ਮੀ ਵਿਕਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ। ਜਿਵੇਂ ਹੀ ਉਸ ਨੇ ਗੈਸ ਬਾਲਣ ਲਈ ਮਾਚਿਸ ਦੀ ਤੀਲੀ ਜਲਾਈ, ਅਚਾਨਕ ਚਾਰੇ ਪਾਸੇ ਅੱਗ ਫੈਲ ਗਈ। ਅਰਜੁਨ, ਸੁਰਜੀਤ ਅਤੇ ਰਾਹੁਲ ਜੋ ਉਸ ਦੇ ਕੋਲ ਬੈਠੇ ਸਨ, ਉਹ ਵੀ ਅੱਗ ਦੀ ਲਪੇਟ ਵਿੱਚ ਆ ਗਏ। ਵਿਕਾਸ ਦੇ ਅਨੁਸਾਰ, ਉਸ ਦਾ ਚਿਹਰਾ ਬੁਰੀ ਤਰ੍ਹਾਂ ਸੜ ਗਿਆ ਹੈ। ਰਾਹੁਲ ਜੋ ਕਿ 4 ਸਾਲ ਦਾ ਹੈ, ਦੀਆਂ ਲੱਤਾਂ ਸੜੀਆਂ ਹੋਈਆਂ ਹਨ। ਵਿਕਾਸ ਨੇ ਕਿਹਾ ਚੂਹੇ ਨੇ ਪਾਈਪ ਨੂੰ ਕੱਟਿਆ ਸੀ। ਵਿਕਾਸ ਨੇ ਦੱਸਿਆ ਕਿ ਉਹ ਇੱਕ ਪਲਾਸਟਿਕ ਫ਼ੈਕਟਰੀ ਵਿੱਚ ਕੰਮ ਕਰਦਾ ਹੈ। ਉਹ ਪਿਛਲੇ 2 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ।

(For more news apart from Fire Breaks Out Due to Gas Leak in Ludhiana, 4 People Including 3 Children Injured Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement