ਪਾਕਿਸਤਾਨ ਗਈ ਮਹਿਲਾ ਨੇ ਕੀਤਾ ਧਰਮ ਪਰਿਵਰਤਨ
ਚੰਡੀਗੜ੍ਹ: ਸਿੱਖ ਜਥੇ ਵਿਚੋਂ ਹੋਈ ਫਰਾਰ ਮਹਿਲਾ ਸਰਬਜੀਤ ਕੌਰ ਨੇ ਧਰਮ ਪਰਿਵਰਤਨ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾ ਨੇ ਇਸਲਾਮ ਕਬੂਲ ਕਰਕੇ ਨੂਰ ਹੁਸੈਨ ਬਣ ਗਈ। ਜਿਸ ਨੇ ਨਿਕਾਹ ਕਬੂਲਦਿਆ ਮੌਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸਰਟੀਫਿਕੇਟ ਵੀ ਸ਼ੇਖੂਪੁਰਾ ਦੀ ਇਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਹੈ।
ਦੱਸ ਦੇਈਏ ਕਿ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਗਈ ਚੜ੍ਹਦੇ ਪੰਜਾਬ ਦੀ ਇਕ ਮਹਿਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਦਿਆਂ ਸਿੱਖ ਜਥੇ ਵਿਚੋਂ ਫ਼ਰਾਰ ਹੋ ਗਈ ਸੀ।
