ਸਿੱਧੂ ਦਾ ਐਲਾਨ : ਪੰਜਾਬ ਵਿਚ ਮਾਫ਼ੀਆ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ
Published : Dec 14, 2021, 10:42 am IST
Updated : Dec 14, 2021, 10:42 am IST
SHARE ARTICLE
Navjot singh sidhu
Navjot singh sidhu

ਪੰਜਾਬ ਦੇ ਲੋਕ ਅਗਲੀ ਪੀੜ੍ਹੀ ਦੇ ਭਵਿੱਖ ਲਈ ਵੋਟ ਕਰਨ

ਬਠਿੰਡਾ (ਸੁਖਜਿੰਦਰ ਮਾਨ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਤਿੱਖੇ ਤੇਵਰ ਦਿਖਾਉਂਦਿਆਂ ਐਲਾਨ ਕੀਤਾ ਹੈ ਕਿ ‘‘ਪੰਜਾਬ ’ਚ ਮਾਫ਼ੀਆ ਰਹੇਗਾ ਜਾਂ ਫ਼ਿਰ ਨਵਜੋਤ ਸਿੰਘ ਸਿੱਧੂ। ‘‘ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੇ ਹੱਕ ’ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਿੱਧੂ ਨੇ ਅਪਣੀ ਹੀ ਸਰਕਾਰ ਨੂੰ ਚੌਰਾਹੇ ਵਿਚ ਖੜਾ ਕਰਦਿਆਂ ਮੁੜ ਸੂਬੇ ਵਿਚ ਰੇਤ ਦੀਆਂ ਕੀਮਤਾਂ ਘੱਟ ਨਾ ਹੋਣ ਦਾ ਦਾਅਵਾ ਕਰ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੀਤੇ ਹੋਏ ਐਲਾਨਾਂ ਨੂੰ ਲਾਗੂ ਕਰਨ ਲਈ ਕਿਹਾ।

CM Charnajit Singh ChanniCM Charnajit Singh Channi

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚੋਂ ਇਕੱਲਾ ਸ਼ਰਾਬ, ਰੇਤ ਅਤੇ ਕੇਬਲ ਮਾਫ਼ੀਆ ਹੀ ਖ਼ਤਮ ਹੋ ਜਾਵੇ ਤਾਂ ਪੰਜਾਬ ਦੇ ਖ਼ਜ਼ਾਨੇ ’ਚ 40 ਹਜ਼ਾਰ ਕਰੋੜ ਰੁਪਏ ਆਉਣਗੇ। ਸਿੱਧੂ ਨੇ ਕਿਹਾ ਕਿ ਉਹ ਉਥੇ ਹੀ ਰੈਲੀ ਕਰਨਗੇ ਜਿਥੇ ਇਮਾਨਦਾਰ ਲੋਕ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਪਣੀ ਸਰਕਾਰ ਨੂੰ ਨਸੀਹਤ ਦਿੰਦਿਆਂ ਮੰਤਰੀਆਂ ਤੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਤੇ ਚੇਅਰਮੈਨੀਆਂ ਦੇਣ ਦੀ ਬਜਾਏ ਕਾਂਗਰਸ ਲਈ ਲੜਾਈ ਲੜਨ ਵਾਲੇ ਵਰਕਰਾਂ ਨੂੰ ਅੱਗੇ ਕਰਨ ਲਈ ਕਿਹਾ।

ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ।   ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ।

ਸਿੱਧੂ ਨੇ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਬਦਲੇ 17 ਹਜ਼ਾਰ ਨਹੀਂ, ਬਲਕਿ 25 ਹਜ਼ਾਰ ਰੁਪਏ ਦੇਣ ਲਈ ਕਿਹਾ। ਉਨ੍ਹਾਂ ਅਪਣਾ ਪੰਜਾਬ ਮਾਡਲ ਅੱਗੇ ਰਖਦਿਆਂ ਸੂਬੇ ਦੇ ਲੋਕਾਂ ਨੂੰ ਅਗਲੀ ਪੀੜੀ ਦੇ ਭਵਿੱਖ ਲਈ ਇਮਾਨਦਾਰੀ ਦੇ ਹੱਕ ਵਿਚ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ। 

ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਲੋਕ ਉਸ ਦਾ ਵਿਸ਼ਵਾਸ ਕਰਨਗੇ ਤਾਂ ਉਹ ਸੂਬੇ ਦੀ 25 ਸਾਲਾਂ ਵਿਚ ਵਿਗੜੀ ਹੋਈ ਸਿਹਤ 5 ਸਾਲਾਂ ਵਿਚ ਠੀਕ ਕਰ ਦੇਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਜੇਕਰ ਮੁੜ ਝੂਠੇ ਵਾਅਦਿਆਂ ਤੇ ਸ਼ਗੂਫ਼ਿਆਂ ਨਾਲ ਕੋਈ ਸਰਕਾਰ ਬਣਾਉਣ ਦੀ ਸੋਚੇਗਾ ਤਾਂ ਸਿੱਧੂ ਉਸ ਦੇ ਨਾਲ ਖੜਾ ਨਹੀਂ ਹੋਵੇਗਾ। ਅਸਿੱਧੇ ਢੰਗ ਨਾਲ ਅਪਣੀ ਹੀ ਪਾਰਟੀ ਦੇ ਕੁੱਝ ਆਗੂਆਂ ’ਤੇ ਹਮਲੇ ਕਰਦਿਆਂ ਕਿਹਾ ਕਿ ਪਹਿਲਾਂ ਉਸਨੂੰ ਸ਼ੱਕ ਸੀ ਕਿ 75:25 ਵਾਲਾ ਮੈਚ ਚਲਦਾ ਹੈ ਪ੍ਰੰਤੂ ਹੁਣ ਪਤਾ ਲੱਗਿਆ ਹੈ ਕਿ ਇਥੇ ਤਾਂ 60:40 ਵਾਲੀ ਗੱਲ ਚਲ ਰਹੀ ਹੈ। 

Sukhbir Badal Sukhbir Badal

ਇਸ ਮੌਕੇ ਨਵਜੋਤ ਸਿੱਧੂ ਨੇ ਸੁਖਬੀਰ ਸਿੰਘ ਬਾਦਲ ’ਤੇ ਵੀ ਤਾਬੜਤੋੜ ਹਮਲੇ ਕਰਦਿਆਂ ਐਲਾਨ ਕੀਤਾ ਕਿ ਦੁਨੀਆਂ ਵਿਚ ਡਾਇਨਾਸੋਰ ਵਾਪਸ ਆ ਸਕਦਾ ਹੈ ਪ੍ਰੰਤੂ ਅਕਾਲੀ ਮੁੜ ਸੱਤਾ ਵਿਚ ਨਹੀਂ ਆ ਸਕਦੇ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੂੰ ਸੱਭ ਤੋਂ ਵੱਡਾ ਧੋਖੇਬਾਜ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਪਹਿਲਾਂ ਉਹ ਦਿੱਲੀ ਵਿਚ ਉਹ ਸਹੂਲਤਾਂ ਦੇਣ, ਜਿਨ੍ਹਾਂ ਦਾ ਐਲਾਨ ਪੰਜਾਬ ਵਿਚ ਕਰ ਰਹੇ ਹਨ। 

Amarinder Singh Raja WarringAmarinder Singh Raja Warring

ਉਨ੍ਹਾਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਹਲਕਾ ਇੰਚਾਰਜ ਹਰਵਿੰਦਰ ਲਾਡੀ ਦੀ ਵੀ ਪਿੱਠ ਥਾਪੜਦਿਆਂ ਕਿਹਾ ਕਿ ‘‘ਵੜਿੰਗ ਸਿਰਫ਼ ਢਾਈ ਮਹੀਨਿਆਂ ਲਈ ਨਹੀਂ, ਬਲਕਿ ਆਉਣ ਵਾਲੇ ਦਸ ਸਾਲ ਵੀ ਪੰਜਾਬ ਦਾ ਮੰਤਰੀ ਹੋਵੇਗਾ ਜਦਕਿ ਲਾਡੀ ਨੂੰ ਟਿਕਟ ਮਿਲੇਗੀ ਤੇ ਹਲਕੇ ਵਾਲੇ ਜਿਤਾਉਣ ਦੀਆਂ ਤਿਆਰੀਆਂ ਵਿੱਢ ਲੈਣ।’’ ਹਾਲਾਂਕਿ ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਨਹੀਂ ਲਿਆ ਪ੍ਰੰਤੂ ਲਾਡੀ ਦੇ ਹੱਕ ਵਿਚ ਡਟਣ ਦਾ ਐਲਾਨ ਕਰਦਿਆਂ ਲਾਡੀ ਦੀ ਹੀ ਹਲਕੇ ਵਿਚ ਚਲਣ ਦੀ ਗੱਲ ਕਹੀ। 

Navjot SidhuNavjot Sidhu

ਉਂਜ ਅੱਜ ਸਿੱਧੂ ਦੀ ਆਮਦ ਮੌਕੇ ਮਹੱਤਵਪੂਰਨ ਗੱਲ ਇਹ ਵੇਖਣ ਨੂੰ ਮਿਲੀ ਕਿ ਪੰਜਾਬ ਪ੍ਰਧਾਨ ਦੇ ਪਹਿਲੇ ਦੌਰੇ ਦੇ ਬਾਵਜੂਦ ਵਿਤ ਮੰਤਰੀ ਦੇ ਖੇਮੇ ਨਾਲ ਜੁੜੇ ਸ਼ਹਿਰ ਦੇ ਸਮੂਹ ਕਾਂਗਰਸੀਆਂ ਨੇ ਪਾਸਾ ਵੱਟੀ ਰੱਖਿਆ ਤੇ ਨਵਜੋਤ ਸਿੰਘ ਸਿੱਧੂ ਦੇ ਬਠਿੰਡਾ ’ਚ ਕਰੀਬ ਤਿੰਨ ਘੰਟੇ ਬਿਤਾਉਣ ਦੇ ਬਾਵਜੂਦ ਇਕ-ਦੋ ਨੂੰ ਛੱਡ ਕਿਸੇ ਨੇ ਮੂੰਹ ਨਹੀਂ ਵਿਖਾਇਆ। ਇਸ ਦੌਰਾਨ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਨਵਜੋਤ ਸਿੱਧੂ ਦੀਆਂ ਤਾਰੀਫ਼ਾਂ ਦੇ ਪੁਲ ਬੰਨਦਿਆਂ ਉਨ੍ਹਾਂ ਵਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਬਦਲੇ ਪਾਈਆਂ ਜੱਫ਼ੀਆਂ ਨੂੰ ਸਹੀ ਕਰਾਰ ਦਿੰਦਿਆਂ ਸਿੱਧੂ ਨੂੰ ਆਉਣ ਵਾਲਾ ਮੁੱਖ ਮੰਤਰੀ ਐਲਾਨਿਆ। 

Parkash Badal Parkash Badal

ਵੜਿੰਗ ਨੇ ਲਾਡੀ ਦੇ ਹੱਕ ਵਿਚ ਖੜਦਿਆਂ ਅਪਣੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ’ਤੇ ਗੁੱਝੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ‘‘ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਵਾਰ ਸੱਤਾ ਵਿਚ ਨਾ ਹੋਣ ਦੇ ਬਾਵਜੂਦ ਵੀ ਸੱਤਾ ਦਾ ਅਨੰਦ ਮਾਣ ਰਿਹਾ ਸੀ, ਜਿਸ ਨੂੰ ਉਸ ਨੇ ਹੁਣ ਜਾ ਕੇ ਰੋਕਿਆ ਹੈ। ’’ ਉਨ੍ਹਾਂ ਲਾਡੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਾਂਗਰਸ ਵਿਚ ਕੁੱਝ ਤਾਕਤਾਂ ਵਲੋਂ ਉਸ ਨੂੰ ਨੱਪਣ ਦਾ ਦੋਸ਼ ਲਗਾਇਆ।

Transport minister raja warringTransport minister raja warring

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ75:25 ਨਾ ਹੁੰਦਾ ਤਾਂ ਉਹ ਲੋਕ ਸਭਾ ਦੀ ਚੋਣ ਨਹੀਂ ਸਨ ਹਰਦੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦਾ ਧੰਨਵਾਦ ਕਰਦਿਆਂ ਹਰਵਿੰਦਰ ਸਿੰਘ ਲਾਡੀ ਨੇ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਸ ਦਾ ਕੋਈ ਕੰਮ ਨਾ ਹੋਣ ਦੇਣ ਦਾ ਉਲਾਂਭਾ ਦਿਤਾ। 

Navjot Sidhu Navjot Sidhu

ਰੈਲੀ ਵਿਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਚੇਅਰਮੈਨ ਹਰਮੇਲ ਸਿੰਘ ਘੁੱਦਾ, ਸਰਪੰਚ ਯੂਨੀਅਨ ਹਰਦੀਪ ਸਿੰਘ ਝੂੰਬਾ ਜ਼ਿਲ੍ਹਾ ਪ੍ਰਧਾਨ ਸਰਪੰਚ ਯੂਨੀਅਨ, ਜਗਜੀਤ ਸਿੰਘ ਬਲਾਕ ਪ੍ਰਧਾਨ ਸੰਗਤ, ਸਰਪੰਚ ਬਹਾਦਰ ਸਿੰਘ ਬਾਂਡੀ, ਸੀਨੀਅਰ ਆਗੂ ਜਵਾਹਰ ਸਿੰਘ ਨੰਦਗੜ੍ਹ, ਯੂਥ ਆਗੂ ਮਨਜੀਤ ਸਿੰਘ, ਸਰਪੰਚ ਮਨਜੀਤ ਸਿੰਘ ਬੁਲਾਡੇਵਾਲਾ, ਮੇਜਰ ਸਿੰਘ ਬਲਾਕ ਪ੍ਰਧਾਨ ਬਠਿੰਡਾ, ਸ਼ਰਨਜੀਤ ਸਿੰਘ ਬਲਾਕ ਪ੍ਰਧਾਨ ਸੰਗਤ ਆਦਿ ਹਾਜ਼ਰ ਸਨ।ਜਦੋਂਕਿ ਪੰਜਾਬ ਪ੍ਰਧਾਨ ਦੀ ਬਠਿੰਡਾ ਸ਼ਹਿਰ ’ਚ ਠਹਿਰਾਉ ਸਮੇਂ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਖ਼ੁਸਬਾਜ ਸਿੰਘ ਜਟਾਣਾ, ਰਾਜ ਨੰਬਰਦਾਰ, ਟਹਿਲ ਸਿੰਘ ਸੰਧੂ, ਅਵਤਾਰ ਸਿੰਘ ਗੋਨਿਆਣਾ, ਭੁਪਿੰਦਰ ਸਿੰਘ ਗੋਰਾ, ਵਿਧਾਇਕ ਰੁਪਿੰਦਰ ਕੌਰ ਰੂਬੀ ਆਦਿ ਪੁੱਜੇ ਹੋਏ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement