4.5 ਡਿਗਰੀ ’ਤੇ ਡਿਗਿਆ ਘਟੋ-ਘੱਟ ਤਾਪਮਾਨ
Published : Dec 14, 2021, 1:18 am IST
Updated : Dec 14, 2021, 1:18 am IST
SHARE ARTICLE
image
image

4.5 ਡਿਗਰੀ ’ਤੇ ਡਿਗਿਆ ਘਟੋ-ਘੱਟ ਤਾਪਮਾਨ

ਚੰਡੀਗੜ੍ਹ, 13 ਦਸੰਬਰ (ਪ.ਪ.) : ਉੱਤਰ ਭਾਰਤ ਵਿਚ ਠੰਢ ਦੇ ਦਸਤਕ ਦਿੰਦੇ ਹੀ ਮੌਸਮ ’ਚ ਉਤਾਰ ਚੜ੍ਹਾਅ ਦਾ ਸਿਲਸਿਲਾ ਚਲਦਾ ਹੀ ਆ ਰਿਹਾ ਹੈ। ਅੱਜ ਯਾਨਿ 13 ਦਸੰਬਰ ਦੀ ਗੱਲ ਕਰੀਏ ਤਾਂ ਪਹਿਲੇ ਦਿਨਾਂ ਦੇ ਮੁਕਾਬਲੇ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਪੰਜਾਬ ’ਚ ਐਤਵਾਰ ਦੀ ਰਾਤ ਅਸਮਾਨ ’ਚ ਬੱਦਲ ਬਣੇ ਰਹੇ, ਜਦਕਿ ਸੋਮਵਾਰ ਨੂੰ ਮੱਧਮ ਧੁੱਪ ਰਹੀ, ਜਿਸ ਕਾਰਨ ਹਵਾ ’ਚ ਠੰਢਕ ਜ਼ਿਆਦਾ ਮਹਿਸੂਸ ਹੋਈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਉਪਰਲੇ ਪਹਾੜੀ ਇਲਾਕਿਆਂ ’ਤੇ ਬਰਫ਼ਬਾਰੀ ਹੋਈ, ਜਿਸ ਦੇ ਚਲਦਿਆਂ ਮੌਸਮ ਨੇ ਰੁਖ਼ ਬਦਲਿਆ ਅਤੇ ਸਵੇਰੇ ਸ਼ਾਮ ਠੰਢ ਵਧਣ ਲਗ ਪਈ। ਮੌਸਮ ਵਿਭਾਗ ਮੁਤਾਬਕ 13 ਦਸੰਬਰ ਨੂੰ ਹਿਮਾਲਯ ਦੀ ਚੋਟੀ ’ਤੇ ਬਰਫ਼ਬਾਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਇਸ ਦਾ ਕਾਰਨ ਪੱਛਮੀ ਗੜਬੜੀ ਦਸਿਆ ਜਾ ਰਿਹਾ ਹੈ।
ਉਧਰ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਏ ਤਾਂ ਸੋਮਵਾਰ ਨੂੰ ਸ਼ਿਮਲਾ ਵਿਚ ਵੀ ਬੱਦਲ ਬਣੇ ਰਹੇ। ਗੱਲ ਪੰਜਾਬ ਦੀ ਕਰੀਏ ਤਾਂ ਇਥੇ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ 25.4 ਡਿਗਰੀ ਸੈਲਸੀਅਸ (ਬਠਿੰਡਾ) ’ਤੇ ਆ ਗਿਆ, ਜਦਕਿ ਘੱਟੋ-ਘੱਟ ਪਾਰਾ 4.5 ਡਿਗਰੀ ਸੈਲਸੀਅਸ (ਫ਼ਰੀਦਕੋਟ) ਦਰਜ ਕੀਤਾ ਗਿਆ।
ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇਥੇ ਵੀ ਠੰਢ ਕਾਫ਼ੀ ਵਧ ਗਈ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਡਿੱਗ ਕੇ 24.9 (ਰੋਹਤਕ) ’ਤੇ ਆ ਗਿਆ ਹੈ, ਜਦਕਿ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ (ਹਿਸਾਰ) ਦਰਜ ਕੀਤਾ ਗਿਆ। ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਵਿਚ ਧੁੰਦ ਪਈ, ਜਿਸ ਕਾਰਨ ਆਵਾਜਾਈ ਪ੍ਰਭਾਵਤ ਹੋਈ।
ਮੌਸਮ ਵਿਭਾਗ ਦੇ ਮੁਤਾਬਕ ਸੂਬਿਆਂ ’ਚ ਧੁੰਦ ਪੈਣ ਦਾ ਸਿਲਸਿਲਾ ਅਗਲੇ 2-3 ਜਾਰੀ ਰਹੇਗਾ। ਕਾਬਲੇਗ਼ੌਰ ਹੈ ਕਿ ਸਮੁੰਦਰੀ ਤਲ ’ਤੇ ਪਛਮੀ ਦਬਾਅ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ ਸੋਮਵਾਰ ਵੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਨੂੰ ਹਿਮਾਲਿਆ ਦੀ ਚੋਟੀ ’ਤੇ ਮੌਸਮ ਖ਼ਰਾਬ ਹੋ ਸਕਦਾ ਹੈ, ਜਿਸ ਕਾਰਨ ਉੱਤਰ ਭਾਰਤ ਵਿਚ ਸੀਤ ਲਹਿਰ ਚਲ ਸਕਦੀ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement