ਵਿੱਦਿਅਕ ਅਦਾਰੇ ਬਣੇ ਵਿਚਾਰੇ! ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਤੋਂ ਵੀ ਕਾਸਰ ਹੋਏ SGPC ਦੇ ਵਿਦਿਅਕ ਅਦਾਰੇ? 
Published : Dec 14, 2022, 3:21 pm IST
Updated : Dec 14, 2022, 3:21 pm IST
SHARE ARTICLE
SGPC
SGPC

ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਪਿਆ 60 ਤੋਂ 65 ਕਰੋੜ ਦਾ ਘਾਟਾ : ਸੂਤਰ

ਲੰਬੇ ਸਮੇਂ ਤੋਂ ਨਹੀਂ ਹੋ ਸਕੀ ਡਾਇਰੈਕਟਰ ਦੀ ਨਿਯੁਕਤੀ
ਗੁਰਦੁਆਰਾ ਸਾਹਿਬ ’ਚ ਆਉਣ ਵਾਲੇ ਚੜ੍ਹਾਵੇ ’ਤੇ ਨਿਰਭਰ ਹਨ ਇਹ ਅਦਾਰੇ: ਸੁਖਮਿੰਦਰ ਸਿੰਘ 
ਮੋਹਾਲੀ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਦੀ ਹਾਲਤ ਤਰਸਯੋਗ ਬਣ ਗਈ ਹੈ। ਇੰਨ੍ਹਾ ਕਾਲਜਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦੇ ਕਮੇਟੀ ਦੇ ਸਕੂਲ ਤੇ ਕਾਲਜ ਦੇ ਮੁਲਾਜ਼ਮ ਤਨਖ਼ਾਹਾਂ ਤੋਂ ਵੀ ਵਾਂਝੇ ਹੋ ਗਏ ਹਨ। ਇੰਨਾ ਹੀ ਨਹੀਂ ਸਗੋਂ ਪਿਛਲੇ ਡੇਢ ਸਾਲ ਦੀ ਗੱਲ ਕਰੀਏ ਤਾਂ ਇਨ੍ਹਾਂ ਅਦਾਰਿਆਂ ਨੂੰ ਚਲਾਉਣ ਲਈ ਡਾਇਰੈਕਟਰ ਦੀ ਨਿਯੁਕਤੀ ਵੀ ਨਹੀਂ ਕੀਤੀ ਜਾ ਸਕੀ ਹੈ।

ਦੱਸਣਯੋਗ ਹੈ ਕਿ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਧੀਨ ਇਕ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ ਤੇ 38 ਕਾਲਜ ਹਨ। ਇਨ੍ਹਾਂ ਕਾਲਜਾਂ ਵਿਚੋਂ 11 ਐੱਡਿਡ ਕਾਲਜ ਹਨ ਜੋ ਕਿ ਡੀਪੀਆਈ ਅਧੀਨ ਚੱਲ ਰਹੇ ਹਨ। ਇਨ੍ਹਾਂ ਤੋਂ ਇਲਾਵਾ 4 ਐਜੂਕੇਸ਼ਨ ਟਰੱਸਟ ਤੇ 52 ਸਕੂਲ ਹਨ। ਇਨ੍ਹਾਂ ’ਚ ਵੱਡੀ ਗਿਣਤੀ ਅਧਿਆਪਕ ਤੇ ਮੁਲਾਜ਼ਮ ਕੰਮ ਕਰ ਰਹੇ ਹਨ। ਏਡਿਡ ਕਾਲਜਾਂ ’ਚ ਤਨਖ਼ਾਹਾਂ ਮਿਲ ਰਹੀਆਂ ਹਨ ਪਰ ਜੋ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧਾ ਅਧੀਨ ਹਨ, ਉਨ੍ਹਾਂ ’ਚ ਤਨਖ਼ਾਹਾਂ ਨਹੀਂ ਮਿਲ ਰਹੀਆਂ।

ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੀਬ 700 ਕਰੋੜ ਦੀ ਆਮਦਨ ਹੁੰਦੀ ਹੈ ਜਿਸ ’ਚੋਂ ਕਰੀਬ 220 ਕਰੋੜ ਕਮੇਟੀ ਦੇ ਮੁਲਾਜ਼ਮਾਂ ਤੇ ਕਰੀਬ 200 ਕਰੋੜ ਲੰਗਰਾਂ ਤੇ ਹੋਰ ਪ੍ਰਬੰਧਾਂ ’ਤੇ ਖ਼ਰਚਿਆ ਜਾਂਦਾ ਹੈ। ਇਸ ਤੋਂ ਬਾਅਦ ਬਚਣ ਵਾਲੀ ਰਾਸ਼ੀ ’ਚੋਂ 20 ਤੋਂ 25 ਫ਼ੀਸਦੀ ਫੰਡ ਕਮੇਟੀ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਲਈ ਰੱਖਿਆ ਜਾਂਦਾ ਹੈ। ਕੋਰੋਨਾਕਾਲ ਦੌਰਾਨ ਕਮੇਟੀ ਦੀ ਆਮਦਨ ਘਟ ਕੇ 494 ਕਰੋੜ ਰਹਿ ਗਈ। ਇਸ ਦਾ ਸਭ ਤੋਂ ਵੱਧ ਅਸਰ ਵਿੱਦਿਅਕ ਅਦਾਰਿਆਂ ’ਤੇ ਪਿਆ। ਸੂਤਰਾਂ ਅਨੁਸਾਰ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ 60 ਤੋਂ 65 ਕਰੋੜ ਦਾ ਘਾਟਾ ਪਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸਕੂਲਾਂ ਤੇ ਕਾਲਜਾਂ ਦੀ ਕਰੀਬ 190 ਕਰੋੜ ਦੀ ਤਨਖ਼ਾਹ ਰਾਸ਼ੀ ਕੱਢਣਾ ਵੀ ਔਖਾ ਹੋ ਗਿਆ।

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਅਨੁਸਾਰ ਇਹ ਵਿੱਦਿਅਕ ਅਦਾਰੇ ਸਿਰਫ਼ ਤੇ ਸਿਰਫ਼ ਗੁਰਦੁਆਰਾ ਸਾਹਿਬ ’ਚ ਚੜ੍ਹਨ ਵਾਲੀ ਭੇਟਾ ’ਤੇ ਨਿਰਭਰ ਹਨ। ਪਿਛਲੇ ਸਮੇਂ ’ਚ ਕਮੇਟੀ ਦੀ ਆਮਦਨ ਘਟੀ ਹੈ ਜਿਸ ਦਾ ਸਕੂਲਾਂ ਤੇ ਕਾਲਜਾਂ ’ਤੇ ਵੀ ਅਸਰ ਪਿਆ ਹੈ। ਪਹਿਲਾਂ ਇਨ੍ਹਾਂ ਦੇ ਪਿਛਲੇ ਘਾਟੇ ਪੂਰੇ ਕੀਤਾ ਜਾਣਗੇ। ਅਦਾਰਿਆਂ ਨੂੰ ਮੁੜ ਪੈਰੀਂ ਖੜ੍ਹਾ ਕਰਨ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਦਕਾ ਇਸ ਸਾਲ ਕਮੇਟੀ ਦੇ ਕਾਲਜਾਂ ’ਚ ਕਰੀਬ 3400 ਤੇ ਸਕੂਲਾਂ ’ਚ ਕਰੀਬ 8 ਹਜ਼ਾਰ ਨਵੇਂ ਵਿਦਿਆਰਥੀ ਪੁੱਜੇ ਹਨ। ਹੁਣ ਸੰਗਤ ਨੂੰ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਭੇਟਾ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਸੰਗਤ ਸਿੱਧੇ ਤੌਰ ’ਤੇ ਸੰਸਥਾਵਾਂ ’ਚ ਆਪਣਾ ਯੋਗਦਾਨ ਪਾ ਸਕੇ।  
 

SHARE ARTICLE

ਏਜੰਸੀ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement