
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਆਤਮ ਨਗਰ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਨੇ ਜੜਿਆ ਥੱਪੜ
Punjab News - ਲੁਧਿਆਣਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਨਸ਼ਾ ਕਰ ਰਹੇ ਨੌਜਵਾਨ ਦੇ ਅਚਾਨਕ ਥੱਪੜ ਜੜ੍ਹ ਦਿੱਤਾ ਤੇ ਕਾਨੂੰਨ ਅਪਣਏ ਹੱਥ 'ਚ ਲਿਆ। ਦਰਅਸਲ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਆਤਮ ਨਗਰ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਇਕ ਨੌਜਵਾਨ ਨੂੰ ਥੱਪੜ ਜੜ ਰਹੇ ਹਨ, ਕਥਿਤ ਤੌਰ 'ਤੇ ਨੌਜਵਾਨ 'ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਹਨ।
ਉਨ੍ਹਾਂ ਦੀ ਟੀਮ ਵੀ ਐਮਐਲਏ ਦੇ ਨਾਲ ਮੌਜੂਦ ਸੀ, ਪਰ ਨੌਜਵਾਨ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਉਹ ਸ਼ਾਇਦ ਕੈਮਰੇ ਅੱਗੇ ਤੈਸ਼ 'ਚ ਆ ਗਏ ਤੇ ਵਿਧਾਇਕ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਤੱਕ ਨਹੀਂ ਮਿਲਿਆ। ਨੌਜਵਾਨ ਤੇ ਵਿਧਾਇਕ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
(For more news apart from Punjab News, stay tuned to Rozana Spokesman)