Mohali News : ਸਾਈਬਰ ਠੱਗਾਂ ਨੇ ਮੋਹਾਲੀ ਦੀ ਬਜ਼ੁਰਗ ਮਹਿਲਾ ਤੋਂ ਠੱਗੇ 80 ਲੱਖ ਰੁਪਏ 

By : BALJINDERK

Published : Dec 14, 2024, 12:46 pm IST
Updated : Dec 14, 2024, 12:47 pm IST
SHARE ARTICLE
ਪੀੜਤ ਹਰਭਜਨ ਕੌਰ (68 ਸਾਲਾ) ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਹੋਈ
ਪੀੜਤ ਹਰਭਜਨ ਕੌਰ (68 ਸਾਲਾ) ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਹੋਈ

Mohali News : ਸੀਬੀਆਈ ਦਾ ਨਕਲੀ ਨੋਟਿਸ ਭੇਜ ਕੇ ਡਰਾਈ ਬਜ਼ੁਰਗ ਮਹਿਲਾ 

Mohali News :  ਮੋਹਾਲੀ 3 ਬੀ-1 ਦੀ ਬਜ਼ੁਰਗ ਮਹਿਲਾ ਕੋਲੋਂ ਸਾਈਬਰ ਠੱਗਾਂ ਨੇ 80 ਲੱਖ ਰੁਪਏ ਠੱਗ ਲਏ। ਪ੍ਰਾਪਤ ਜਾਣਕਾਰੀ ਅਨੁਸਾਰ 68 ਸਾਲਾ ਹਰਭਜਨ ਕੌਰ ਵਾਸੀ ਮੋਹਾਲੀ ਤੋਂ ਸਾਈਬਰ ਠੱਗਾਂ ਨੇ ਮਨੀ ਲਾਂਡਰਿੰਗ ਮਾਮਲੇ ’ਚ ਸ਼ਾਮਲ ਹੋਣ ਦਾ ਡਰਾਵਾ ਦੇ ਕੇ 80 ਲੱਖ ਰੁਪਏ ਠੱਗ ਲਏ, ਜਿਸ ਸਬੰਧੀ ਸ਼ਿਕਾਇਤ ਹਰਭਜਨ ਕੌਰ ਵੱਲੋਂ ਸਾਈਬਰ ਕ੍ਰਾਈਮ ਮੋਹਾਲੀ ਵਿੱਚ ਦਿੱਤੀ ਗਈ ਹੈ। ਉਸ ’ਚ ਪੂਰੀ ਆਪਣੀ ਆਪਬੀਤੀ ਲਿਖੀ ਕਿ ਕਿਸ ਤਰ੍ਹਾਂ ਉਸ ਨੂੰ ਸੀਬੀਆਈ ਦੇ ਡਾਇਰੈਕਟਰ ਬਣ ਡਿਜੀਟਲ ਅਰੈਸਟ ਕਰ ਕੇ ਮਹਿਲਾ ਦੇ ਵੱਖ-ਵੱਖ ਖਾਤਿਆਂ ’ਚੋਂ ਤਕਰੀਬਨ 80 ਲੱਖ ਰੁਪਏ ਆਰਟੀ ਜੀਐਸ ਆਪਣੇ ਖਾਤਿਆਂ ’ਚ ਟਰਾਂਸਫ਼ਰ ਕਰਵਾ ਲਏ ਗਏ ।

1

ਇਸ ਸਬੰਧੀ ਬਜ਼ੁਰਗ ਮਹਿਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਕਤ ਮੁਲਜ਼ਮਾਂ ਵੱਲੋਂ ਸੀਬੀਆਈ ਦੇ ਲੈਟਰ ਪੈਡ ਬਣਾ ਨੂੰ ਗ੍ਰਿਫ਼ਤਾਰੀ ਵਰੰਟ ਦਿਖਾਏ ਅਤੇ ਗ੍ਰਿਫ਼ਤਾਰੀ ਦਾ ਡਰਾਵਾ ਦਿੱਤਾ ਅਤੇ ਕਿਹਾ ਕਿ ਸਾਡੇ 4 ਬੰਦੇ ਤੁਹਾਡੇ ਘਰ ਦੀ ਨਿਗਰਾਨੀ ਕਰ ਰਹੇ ਹਨ। ਜਿਸ ’ਤੇ ਸਾਈਬਰ ਕ੍ਰਾਈਮ ਥਾਣਾ ਮੋਹਾਲੀ ਵੱਲੋਂ ਮਾਮਲਾ ਦਰਜ ਕਰ ਉਕਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

(For more news apart from Cyber ​​thugs cheated 80 lakh rupees from an elderly person in Mohali  News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement