ਆਪ ਪਾਰਟੀ ਸਿਰਫ਼ ਸਿਆਸੀ ਡਰਾਮੇਬਾਜੀ ਕਰ ਰਹੀ ਹੈ : ਪੰਜਗਰਾਈ
Published : Jan 15, 2019, 11:15 am IST
Updated : Jan 15, 2019, 11:15 am IST
SHARE ARTICLE
Joginder Singh Panjagari
Joginder Singh Panjagari

ਪੰਜਾਬ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ.....

ਤਪਾ ਮੰਡੀ : ਪੰਜਾਬ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਕਿਸਾਨਾਂ ਦੇ ਕਰਜ ਮੁਆਫੀ ਸਬੰਧੀ ਅਪਣੇ ਕੀਤੇ ਐਲਾਣ ਉਪਰ ਸੋ ਫੀਸਦੀ ਖਰੀ ਉਤਰ ਰਹੀ ਹੈ ਕਿਉਕਿ ਕਾਂਗਰਸ ਸਰਕਾਰ ਵੱਲੋ ਇਕਲੇ ਜਿਲ੍ਹੇਂ ਬਰਨਾਲਾ ਅੰਦਰ ਹਜਾਰਾਂ ਪੰਜ ਏਕੜ ਤੋ ਘੱਟ ਜਮੀਨੇ ਕਿਸਾਨਾਂ ਨੂੰ ਕਰਜ ਮੁਆਫੀ ਦਾ ਲਾਭ ਮਿਲਣ ਜਾ ਰਿਹਾ ਹੈ ਜਦਕਿ ਪਿਛਲੀ ਅਕਾਲੀ ਭਾਜਪਾ ਦੇ ਰਾਜ ਵਿਚ ਸਰਕਾਰ ਦੀਆ ਮਾੜੀਆਂ ਨੀਤੀਆ ਅਤੇ ਨੀਅਤ ਕਾਰਨ ਹੀ ਕਿਸਾਨਾਂ ਸਿਰ ਕਰਜ ਚੜਿਆ ਹੈ।

ਸਾਬਕਾ ਵਿਧਾਇਕ ਪੰਜਗਰਾਈ ਨੇ ਅੱਗੇ ਬੋਲਦਿਆਂ ਕਿਹਾ ਕਿ ਆਪ ਪਾਰਟੀ ਸਿਰਫ ਸਿਆਸੀ ਡਰਾਮੇਬਾਜੀ ਕਰ ਰਹੀ ਹੈ ਜਦਕਿ ਲੋਕ ਸਭਾ ਹਲਕਾ ਸੰਗਰੁਰ ਤੋ ਸੰਸਦ ਮੈਂਬਰ ਭਗਵੰਤ ਮਾਨ ਦੀ ਕਾਰੁਗਜਾਰੀ ਸਿਫਰ ਰਹੀ ਹੈ। ਜਿਸ ਕਾਰਨ ਬਰਨਾਲਾ ਅੰਦਰ ਕੇਜਰੀਵਾਲ ਦੀ ਹੋਣ ਜਾ ਰਹੀ ਰੈਲੀ ਵੀ ਭਗਵੰਤ ਮਾਨ ਦੀ ਆਉਦੀਆ ਲੋਕ ਸਭਾ ਚੋਣਾਂ ਵਿਚ ਜਮਾਨਤ ਜਬਤ ਹੋਣ ਤੋ ਨਹੀ ਬਚਾ ਸਕੇਗੀ। 

ਸਾਬਕਾ ਵਿਧਾਇਕ ਪੰਜਗਰਾਈ ਨੇ ਅੱਗੇ ਬੋਲਦਿਆਂ ਕਿਹਾ ਕਿ ਆਪ ਪਾਰਟੀ ਨਾਲੋ ਚੰਗੀ ਦਿੱਖ ਵਾਲੇ ਆਗੂ ਪਾਰਟੀ ਛੱਡ ਕੇ ਜਾ ਚੁੱਕੇ ਹਨ। ਜਿਸ ਕਾਰਨ ਆਪ ਦੀ ਆਉਦੀਆ ਚੋਣਾਂ ਵਿਚ ਹਾਰ ਨਿਸ਼ਚਤ ਹੈ। ਇਸ ਮੋਕੇ ਸ਼ਰਨਜੀਤ ਸਿੰਘ ਸੰਨੀ ਪੰਜਗਰਾਈ, ਭੂਪਿੰਦਰ ਸਿੰਘ ਵਿੱਕੀ ਬਰਾੜ, ਗੁਰਵਿੰਦਰ ਸਿੰਘ ਟਹਿਣਾ, ਰਮਣੀਕ ਸਿੱਕੀ, ਸੁਰਜੀਤ ਸਿੰਘ ਬਾਬਾ ਆਦਿ ਵੀ ਹਾਜਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement