ਚੰਡੀਗੜ੍ਹ ਮੇਅਰ ਦੀ ਚੋਣ : ਭਾਜਪਾ ਨੇ ਮੇਅਰ ਸਮੇਤ ਤਿੰਨੇ ਉਮੀਦਵਾਰ ਐਲਾਨੇ, ਨਾਮਜ਼ਦਗੀ ਪੇਪਰ ਭਰੇ
Published : Jan 15, 2019, 12:53 pm IST
Updated : Jan 15, 2019, 12:53 pm IST
SHARE ARTICLE
Chandigarh Mayor Nomination Papers Filled BJP
Chandigarh Mayor Nomination Papers Filled BJP

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਾਂਝੇ ਗਠਜੋੜ ਵਲੋਂ ਅੱਜ ਕੇਂਦਰੀ ਹਾਈਕਮਾਂਡ ਦੀਆਂ ਹਦਾਇਤਾਂ ਮੁਤਾਬਿਕ ਅੱਜ ਨਗਰ ਨਿਗਮ ਦੇ ਮੇਅਰ....

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਾਂਝੇ ਗਠਜੋੜ ਵਲੋਂ ਅੱਜ ਕੇਂਦਰੀ ਹਾਈਕਮਾਂਡ ਦੀਆਂ ਹਦਾਇਤਾਂ ਮੁਤਾਬਿਕ ਅੱਜ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨੇ ਅਹੁਦਿਆਂ ਲਈ ਅੱਜ ਸਵੇਰੇ ਐਲਾਨ ਕਰ ਦਿਤਾ। ਜਿਸ ਵਿਚ ਚੰਡੀਗੜ੍ਹ ਦੇ ਅਗਲੇ ਮੇਅਰ ਲਈ ਰਾਜੇਸ਼ ਕਾਲੀਆ, ਸੀਨੀਅਰ ਡਿਪਟੀ ਮੇਅਰ ਲਈ ਭਾਈ ਹਰਦੀਪ ਸਿੰਘ ਬਟੇਰਲਾ ਸ਼੍ਰੋਮਣੀ ਅਕਾਲੀ ਦਲ ਅਤੇ ਡਿਪਟੀ ਮੇਅਰ ਲਈ ਕੰਵਰਜੀਤ ਸਿੰਘ  ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿਤੀ।

1Chandigarh Senior Deputy Mayor Papers Filled BJP

ਇਨ੍ਹਾਂ ਤਿੰਨੇ ਉਮੀਦਵਾਰਾਂ ਨੇ ਬਾਅਦ ਦੁਪੈਹਿਰ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਕਮ ਰਿਟਰਨਿੰਗ ਅਧਿਕਾਰੀ ਸੌਰਭ ਮਿਸ਼ਰਾ ਆਈ. ਏ. ਐਸ. ਕੋਲ 18 ਜਨਵਰੀ ਨੂੰ ਹੋਣ ਵਾਲੀ ਚੋਣ ਲਈ ਆਪੋ ਆਪਣੇ ਨਾਮ ਜਦਗੀ ਪੇਪਰ ਦਾਖ਼ਲ ਕਰ ਦਿਤੇ। ਇਸ ਮੌਕੇ ਸਾਂਸਦ ਕਿਰਨ ਖੇਰ, ਮੇਅਰ ਦਿਵੇਸ਼ ਮੋਦਗਿਲ, ਤੇ ਪਾਰਟੀ ਦੇ ਸੀਨੀਅਰ ਨੇਤਾ ਵੀ ਹਾਜ਼ਿਰ ਸਨ। ਜਦਕਿ ਵਿਰੋਧੀ ਧਿਰ ਕਾਂਗਰਸ ਨੇ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ। ਪਾਰਟੀ ਸੂਤਰਾਂ ਅਨੁਸਾਰ ਭਾਜਪਾ ਦੇ ਇਹ ਉਮੀਦਵਾਰਾਂ ਨੂੰ ਪਾਰਟੀ ਪ੍ਰਧਾਨ ਸੰਜੇ ਟੰਡਨ ਤੇ ਸਾਂਸਦ ਕਿਰਨ ਖੇਰ ਦੀ ਥਾਪੜਾ ਮਿਲੀ। 

ਭਾਜਪਾ 'ਚ ਖੁੱਲੀ ਬਗ਼ਾਵਤ : ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਇਕ ਦਲਿਤ ਕੌਂਸਲਰ ਜੋ ਕਿ ਕਾਂਗਰਸ ਛੱਡ ਕੇ 2014 'ਚ ਭਾਜਪਾ 'ਚ ਸ਼ਾਮਿਲ ਹੋਏ ਸਨ ਅਤੇ 2 ਵਾਰ ਕਾਂਗਰਸ ਦੀ ਮਦਦ ਨਾਲ ਡਿਪਟੀ ਮੇਅਰ ਵੀ ਬਣੇ ਸਨ ਸਤੀਸ਼ ਕੈਂਥ ਨੇ ਅੱਜ ਭਾਜਪਾ ਹਾਈ ਕਮਾਂਡ ਤੇ ਲੀਡਰਸ਼ਿਪ  ਵਲੋਂ ਐਂਤਕੀ ਉਨਾਂ ਨੂੰ ਮੇਅਰ ਦੀ ਸੀਟ ਲਈ ਉਮੀਦਵਾਰ ਨਾ ਐਲਾਨੇ ਜਾਣ ਦਾ ਤਿੱਖਾ ਵਿਰੋਧ ਕਰਦਿਆਂ, ਪਾਰਟੀ 'ਚ ਖੁੱਲੀ ਬਗਾਵਤ ਕਰ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement