
ਸਾਲ 2017 'ਚ ਮੌੜ ਮੰਡੀ ਬਲਾਸਟ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ...
ਚੰਡੀਗੜ੍ਹ: ਮੌੜ ਮੰਡੀ ਬਲਾਸਟ ਮਾਮਲੇ 'ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਹੋਇਆ ਹੈ। ਬਠਿੰਡਾ ਪੁਲਿਸ ਨੇ ਵਿਪਾਸਨਾ ਇੰਸਾ ਨੂੰ ਨੋਟਿਸ ਜਾਰੀ ਕੀਤਾ ਹੈ। ਪੁਲਿਸ ਨੇ 13 ਜਨਵਰੀ ਨੂੰ ਸਿਰਸਾ ਜਾ ਕੇ ਨੋਟਿਸ ਦਿੱਤਾ ਸੀ।
Honeypreet and vipasna insa
ਵਿਪਾਸਨਾ ਇੰਸਾ ਨੂੰ ਅੱਜ IG ਬਠਿੰਡਾ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਚੋਣ ਰੈਲੀ ਬਾਹਰ ਧਮਾਕਾ ਹੋਇਆ ਸੀ। ਇੱਥੇ ਦੱਸਣਯੋਗ ਹੈ ਕਿ 31 ਜਨਵਰੀ 2017 ਨੂੰ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਵਿੱਚ ਟਰੱਕ ਯੂਨੀਅਨ ਦੇ ਨੇੜੇ ਚੋਣਾਂ ਸਬੰਧੀ ਸ਼ਾਮ ਨੂੰ ਹੋ ਰਹੀ ਮੀਟਿੰਗ ਦੌਰਾਨ ਬੰਬ ਧਮਾਕਾ ਹੋ ਗਿਆ ਸੀ।
vipasna insa
ਧਮਾਕੇ ਦੌਰਾਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 23 ਵਿਅਕਤੀ ਜਖ਼ਮੀ ਹੋ ਗਏ ਸਨ। ਜਿਸ ਸਬੰਧੀ ਆਈਪੀਸੀ ਦੀ ਧਾਰਾ 302, 307, 427, 436 ਤੇ 3/4 ਐਕਸਪਲੋਜਿਵ ਐਕਟ ਦੇ ਤਹਿਤ ਥਾਣਾ ਮੌੜ ਵਿੱਚ ਮੁਕਦਮਾ ਦਰਜ ਹੋਇਆ ਸੀ।
Gurmeet Ram Rahim
ਮੁਕੱਦਮੇ ਦੀ ਤਫਤੀਸ਼ ਦੌਰਾਨ ਤਿੰਨ ਵਿਅਕਤੀ ਗੁਰਤੇਜ਼ ਸਿੰਘ ਵਾਸੀ ਅਲੀਕਾਂ ਜਿਲ੍ਹਾ ਸਿਰਸਾ, ਅਮਰੀਕ ਸਿੰਘ ਵਾਸੀ ਬਾਦਲਗੜ੍ਹ ਜਿਲ੍ਹਾ ਸੰਗਰੂਰ ਤੇ ਅਵਤਾਰ ਸਿੰਘ ਵਾਸੀ ਭੈਂਸੀ ਮਾਜਰਾ, ਜਿਲ੍ਹਾ ਕੂਰਕਸ਼ੇਤਰ ਦੋਸ਼ੀ ਪਾਏ ਗਏ ਸਨ। ਇਹ ਮੁਲਜ਼ਮ ਮੁਕੱਦਮੇ ਵਿੱਚ ਭਗੌੜੇ ਹਨ।
honeypreet and ram rahim